15/08/2017
15 ਅਗਸਤ ਇੱਕ ਗੁਲ਼ਾਮੀ ਤੋਂ ਦੂਜੀ ਗੁਲ਼ਾਮੀ ਦੀ
ਸ਼ੁਰੂਆਤ ਹੈ ਇਸ ਗੱਲ ਨੂੰ ਜਾਗਰਤ ਲੋਕਾਂ ਨੇ ਰੌਲਾ ਪਾ
ਪਾ ਸੰਘ ਬਠਾ ਲਿਆ ਪਰ ਗੁਲ਼ਾਮ ਲੋਕਾਂ ਦੇ ਕੰਨਾਂ ਤੇ ਜੂੰ
ਨਹੀਂ ਸਰਕੀ । ਭਾਵੇਂ ਸਾਨੂੰ ਨੌਕਰੀਆ ਨਹੀਂ ਮਿਲ
ਰਹੀਆਂ ਕੋਈ ਨਾ
“ਸਭ ਨੂੰ ਅਜ਼ਾਦੀ ਦੀਆਂ ਮੁਬਾਰਕਾਂ ”
ਮੇਰਾ ਕਿਸਾਨ ਭਰਾਂ ਜਾਂ ਪਿਉ ਕਰਜ਼ੇ ਥੱਲੇ ਦੱਬਿਆ
ਖ਼ੁਦਕੁਸ਼ੀ ਕਰ ਗਿਆ ਪਰ ”
ਸਭ ਨੂੰ ਅਜ਼ਾਦੀ ਦੀਆਂ ਮੁਬਾਰਕਾਂ”
ਕੱਲ ਮੇਰੀ ਭੈਣ ਮੇਰੀ ਮਾਂ ਦੀ ਦਵਾਈ ਲਈ ਗਿਰਜਾਂ ਨੂੰ
ਸਰੀਰ ਨੋਚਾ ਆਈ ਪਰ ”
ਸਭ ਨੂੰ ਅਜ਼ਾਦੀ ਦੀਆਂ ਮੁਬਾਰਕਾਂ ”
ਮੇਰੀ ਪੰਜ ਸਾਲ ਦੀ ਕੁੜੀ ਨੂੰ ਕੱਲ ਹੱਵਸ਼ੀ ਭੇੜੀਆ ਖਾ
ਗਿਆ, ਖੂਣ ਨਾਲ ਲਥਪੱਥ ਬੱਚੀ ਦਾ ਕੇਸ ਦਬਾਉਣ
ਲਈ ਪੁਲੀਸ ਨੇ ਕੀਮਤ 2000 ਪਾਈ ਪਰ
“ਸਭ ਨੂੰ ਅਜ਼ਾਦੀ ਦੀਆਂ ਮੁਬਾਰਕਾਂ ”
ਦਾਮਨੀ ਨੰਗੇ ਸਰੀਰ ਠੰਢ ‘ਚ ਸੜਕ ਕਿਨਾਰੇ ਪਈ ਹੈ
ਦੋ ਥਾਣੇਦਾਰ ਲੜ੍ਹ ਰਹੇ ਹੈ ਇਹ ਤੇਰੇ ਥਾਣੇ ਦਾ ਕੇਸ
ਹੈ ,ਇਹ ਤੇਰੇ ਦਾ ਹੈ ਪਰ
” ਸਭ ਨੂੰ ਅਜ਼ਾਦੀ ਦੀਆਂ ਮੁਬਾਰਕਾਂ “
ਜੇ ਹੋਰ ਲਿਖਣ ਬੈਠਾਂ ਤਾਂ ਪੂਰਾ ਗਰੰਥ ਬਣ ਜਾਣਾ
ਅਜ਼ਾਦੀ ਦੇ ਤੌਹਫ਼ਿਆਂ ਦਾ । ਹਾਲੇ ਰਾਜਨੀਤਕ
ਗਧਿਆਂ ਵੱਲੋਂ ਦਿੱਤੇ ਧਾਰਮਿਕ ਲਾਸ਼ਾਂ ਦੇ ਤੌਹਫ਼ਿਆਂ ਦੀ
ਗੱਲ ਨਹੀਂ ਕਰਨੀ ਹੈ ।
ਉਜ਼ਾੜੇ ਵੇਲੇ ਹੋਏ ਬਲਾਤਕਾਰਾਂ ਦੀ ਗੱਲ ਨਹੀਂ ਕਰਨੀ
ਹੈ ।
ਧਰਮਾਂ ਦੇ ਨਾਮ ਕੀਤੇ ਦਿੱਲੀ-ਗੁਜਰਾਤ ਕਤਲੇਆਮ
ਦੀ ਗੱਲ ਨਹੀਂ ਕਰਨੀ ਹੈ । ਮੈਂ ਗੱਲ ਕਰਨੀ ਹੈ ਸਾਡੀ
ਮਾਨਸਿਕ ਗੁਲ਼ਾਮੀ ਦੀ । ਕਿਉਂ ਸਾਡੇ ਭਾਰਤੀ ਲੋਕ
ਅਜ਼ਾਦੀ ਦੀਆਂ ਮੁਬਾਰਕਾਂ ਦੇ ਰਹੇ ਹੈ ? ਸ਼ਾਇਦ ਬਹੁ-
ਗਿਣਤੀ ਦੀ ਅਕਲ ਹਾਲੇ ਵੀ ਗੁਲ਼ਾਮ ਹੈ ਪਰ ਪਤਾ
ਨਹੀਂ ਅਜੇਹੀ ਕੀ ਸ਼ੈਅ ਹੈ ਜੋ ਅਖੌਤੀ “ਸਾਰੇ ਜਹਾਨ ਸੇ
ਅੱਛਾ ਹਿੰਦੂਸਤਾਨ ਹਮਾਰਾ “ਦੇਸ਼ ਨੂੰ ਸਦੀਆਂ ਤੋਂ
ਗੁਲ਼ਾਮ ਕੀਤਾ ਹੋਇਆ ਹੈ । ਅੱਜ ਪੜ੍ਹ ਲਿਖ ਕੇ ਵੀ
ਅਸੀਂ ਮਾਨਸਿਕ ਗੁਲ਼ਾਮੀ ਦੇ ਸੰਗਲ ਨਹੀਂ ਤੌੜ ਸਕੇ !
ਕਿਉਂ ? ਅਜੇਹੀ ਕੀ ਸ਼ੈਅ ਹੈ ਅੱਗੇ ਜਾ ਕੇ ਗੱਲ ਕਰਦੇ
ਹਾਂ ।
ਭਾਰਤੀ ਲੋਕਾਂ ਨੂੰ ਇਹ ਵੀ ਭੁਲੇਖਾ ਉਹਨ੍ਹਾਂ ਨੂੰ ਅਜ਼ਾਦੀ
ਸੰਘਰਸ਼ ਜਾਂ ਕੁਰਬਾਨੀਆਂ ਕਰ ਕੇ ਮਿਲੀ ਹੈ । ਜਿਹੜੇ
ਲੋਕਾਂ ਨੂੰ ਸਦੀਆਂ ਤੋਂ ਅਫ਼ੀਮ ਦੇ ਨਸ਼ੇ ਨੇ ਬੇਹੋਸ਼ ਕੀਤਾ
ਹੋਵੇ ਉਹ ਸੰਘਰਸ਼ ਨਹੀਂ ਕਰ ਸਕਦੇ ਹੁੰਦੇ ਉਹ ਬੱਸ
ਨਸ਼ੇ ਦੀ ਲੋਰ ‘ਚ ” ਹਰੇ ਰਾਮ ਹਰੇ ਕ੍ਰਿਸ਼ਨਾਂ ”
ਕਰਦੇ ਹੈ । ਹਾਂ ਪਰ ਇਹ ਸੱਚ ਹੈ ਕੁਝ ਜਾਗਰਤ ਲੋਕਾਂ
ਨੇ ਵਿਚਾਰਾਂ ਅਤੇ ਤਲਵਾਰਾਂ ਨਾਲ ਸਮੇਂ ਦੀਆਂ
ਹਕੂਮਤਾਂ ਦੇ ਮੂੰਹ ਵੀ ਭੰਨੇ ਹੈ ਪਰ ਆਟੇ ‘ਚ ਲ਼ੂਣ ਦੇ
ਬਰਾਬਰ ਹੈ । ਅਸੀਂ ਬਾਹਰੀ ਹਮਲਾਵਰਾਂ ਦਾ ਕਦੇ
ਮੁਕਾਬਲਾ ਨਹੀਂ ਕਰ ਸਕੇ ਕਿਉਂਕਿ ਸਾਡੇ ਪੰਡਿਤ
ਪੁਜ਼ਾਰੀਆਂ ਸਾਨੂੰ ਗੈਬੀ ਸ਼ਕਤੀਆਂ ਤੇ ਵਿਸ਼ਵਾਸ਼
ਕਰਨਾ ਸਿਖਾਇਆ ਸੀ । ਪੰਡਿਤਾਂ ਕਿਹਾ ਅਸੀਂ ਐਸੇ
ਮੰਤਰ ਪੜ੍ਹਾਂਗੇ ਹਮਲਾਵਰ ਅੰਨੇ ਹੋ ਜਾਣਗੇ ਪਰ
ਕਈ ਹਰਨਾਖਸ਼ ਆਏ, ਲੱਖਾਂ ਪ੍ਰਹਿਲਾਦ ਮਾਰੇ ਗਏ
ਪਰ ਕੋਈ ਨਰ-ਸਿੰਘ ਮਦਦ ਲਈ ਨਾ ਬਹੁੜਿਆ ।
ਸਾਡੇ ਮੰਦਰ ਅਤੇ ਕੁੜੀਆਂ ਤੁਰਕੀ-ਮੁਗ਼ਲ ਲੁੱਟ ਕੇ ਲੈ
ਜਾਂਦੇ ਰਹੇ । ਸ਼ਾਇਦ ਤਾਂਹੀ ਭਗਤ ਸਿੰਘ ਨੇ ਕਿਹਾ
” ਪਾਠ, ਪੂਜਾ, ਭਗਤੀ ਅਤੇ ਅਰਦਾਸਾਂ ਸਾਨੂੰ ਅੱਤ ਦੀ
ਗਰਮੀਂ ਅਤੇ ਸਰਦੀ ਤੱਕ ਤੋਂ ਨਹੀਂ ਬਚਾ ਸਕਦੀਆਂ ”
ਭਾਂਵੇਂ ਮੌਜੂਦਾ ਸਮੇਂ ਦੇ ਸਿੱਖ ਇਹ ਗੱਲ ਸੁਣ ਭੜਕ ਪੈਂਦੇ
ਹੈ ਪਰ ਕਿਸੇ ਸੱਚੇ ਗੁਰੂ, ਫਕੀਰ ਨੇ ਕੋਈ ਭਾਣਾ ਮੰਨਣ
ਵਾਲੀ ਅਫ਼ੀਮ ਨਹੀਂ ਦਿੱਤੀ ਨਾ ਹੀ ਆਪ ਮਾਲਾ ਫੜ੍ਹ
ਕਿ ਬੈਠ ਗਏ ਰੱਬ ਦੀ ਇਹੀ ਰਜ਼ਾ ਹੈ । ਸਗੋਂ ਗੁਰੂ
ਗੋਬਿੰਦ ਸਿੰਘ ਨੇ ਆਪਣਾਂ ਸਰਬੰਸ ਵਾਰ ਕਿ ਦੱਸਿਆ
ਆਪਣੇ ਹੱਥੀ ਆਪਣਾਂ ਕਿਵੇਂ ਕਾਜ਼ ਸਵਾਰੀਦਾ ਹੈ । ਪਰ
ਅਸੀਂ ਅਕਲ ਤੋਂ ਗੁਲ਼ਾਮ ਲੋਕ ਐਨਾ ਗੱਲਾਂ ਨੂੰ ਕਦ
ਸਮਝਣਾ ਹੈ ।
ਖ਼ੈਰ ਛੱਡੋ ਮੁਗਲਾਂ ਵੇਲੇ ਨੂੰ ਅੰਗਰੇਜ਼ਾਂ ਵੇਲੇ ਜ਼ਿਲਿਆ
ਵਾਲੇ ਬਾਗ ‘ਚ ਹਜ਼ਾਰਾ ਭਾਰਤੀ ਪੰਜਾਬੀ ਮਰੇ ।
ਜਨਰਲ ਡਾਇਰ ਨੇ ਤਾਂ ਸਿਰਫ਼ ਹੁਕਮ ਦਿੱਤਾ ਸੀ ਪਰ
ਗੋਲੀ ਚਲਾਈ ਤਾਂ ਭਾਰਤੀ ਪੰਜਾਬੀਆਂ ਨੇ ਹੀ ਸੀ । ਇਹ
ਨਿਸ਼ਾਨੀ ਹੈ ਗੁਲ਼ਾਮਾਂ ਦੀ, ਮਾਲਕਾਂ ਪਿੱਛੇ-ਪਿੱਛੇ ਪੂਛ
ਹਿਲਾਉਣਾ , ਹੂਸ਼ਸ! ਕਹਿਣ ਤੇ ਭੌਂਕਣ ਜਾ ਪੈਣਾ ।
ਇਹਨ੍ਹਾਂ ਗੁਲ਼ਾਮ ਕੁਤਿਆਂ ਨੂੰ ਅੰਗਰੇਜ ਨਾਲ ਨਹੀਂ ਲੈ
ਗਏ ਐਥੇ ਛੱਡ ਗਏ ਹਨ ਅੱਜ ਵੀ ਇਹ ਸਾਨੂੰ ਪੈਂਦੇ ਤੇ
ਭੋਂਕਦੇ ਹਨ । ਪਾਸ਼ ਨੇ ਆਪਣੀ ਕਵਿਤਾ ਚ’ ਕਿਹਾ
ਐ ਹਕੂਮਤ!
ਆਪਣੀ ਪੁਲੀਸ ਨੂੰ ਪੁੱਛ ਕਿ ਇਹ ਦੱਸ
ਕਿ ਸੀਖਾਂ ਅੰਦਰ ਮੈਂ ਕੈਦ ਹਾਂ ?
ਜਾਂ ਸੀਖਾਂ ਤੋਂ ਬਾਹਰ ਇਹ ਸਿਪਾਹੀ?
15 ਅਗਸਤ ਨੂੰ ਸਾਨੂੰ ਅਜ਼ਾਦੀ ਨਹੀਂ ਮਿਲੀ ਸੀ ਅਸਲ
‘ਚ ਅੰਗਰੇਜ਼ ਸੰਸਾਰ ਦੀ ਦੂਸਰੀ ਜੰਗ ਕਰਕੇ ਬਹੁਤ
ਕੰਮਜ਼ੋਰ ਹੋ ਗਏ ਸਨ । ਜਦ ਆਪਣੇ ਘਰ ਅਤੇ
ਘਰਦਿਆਂ ਨੂੰ ਖ਼ਤਰਾ ਹੋਵੇ ਫਿਰ ਦੂਜੇ ਘਰ ਦਾ ਫਿਕਰ
ਛੱਡ ਆਪਣਾਂ ਸਾਂਭ ਲਈਦਾ ਹੈ । ਸੋ ਉਸ ਵੇਲੇ ਸਿਰਫ਼
ਭਾਰਤ ਨਹੀਂ ਕਈ ਦੇਸ਼ ਗੋਰਿਆਂ ਅਜ਼ਾਦ ਕੀਤੇ । ਪਰ
ਅਸੀਂ ਫਿਰ ਵੀ ਅਜ਼ਾਦ ਨਹੀਂ ਹੋਇ ਕਿਉਕਿਂ ਅਜ਼ਾਦੀ
ਕੋਈ ਜਿਸਮਾਂ ਦੀ ਥੌੜ੍ਹੀ ਹੁੰਦੀ ਹੈ ਇਹ ਮਾਨਸਿਕ
ਹੁੰਦੀ ਹੈ । ਮਾਨਸਿਕ ਤੌਰ ਦੇ ਗੁਲ਼ਾਮ ਹਮੇਸ਼ਾਂ ਕਿਸੇ ਨਾ
ਕਿਸੇ ਦੇ ਗੁਲ਼ਾਮ ਰਹਿਣਗੇ ਕੀ ਮੁਗ਼ਲ ਕੀ ਅੰਗਰੇਜ਼
ਅਤੇ ਕੀ ਮੌਜੂਦਾ ਬਾਦਲਾਂ,ਨਹਿਰੂਆਂ ਦੇ ਪਰਿਵਾਰਾਂ ਦੇ
। ਤਾਂ ਹੀ ਤਾਂ ਭਗਤ ਸਿੰਘ ਕਹਿੰਦਾ
” ਦੇਸ਼ ਦੀ ਅਜ਼ਾਦੀ ਤੋਂ ਪਹਿਲਾਂ ਲੋਕਾਂ ਦੀ ਮਾਨਸਿਕ
ਅਜ਼ਾਦੀ ਜਰੂਰੀ ਹੈ “
ਕਿੳਂਕਿ ਭਗਤ ਸਿੰਘ ਨੂੰ ਪਤਾ ਸੀ ਇਹ ਕਿਸਮਤਵਾਦ
ਜਿਹੀਆਂ ਬੀਮਾਰੀਆਂ ਦੇ ਗੁਲ਼ਾਮ ਲੋਕ ਹਨ । ਇਹ
ਸੌਚਦੇ ਹਨ ਜੋ ਹੋ ਰਿਹਾ ਸਾਡੇ ਮਾੜੇ ਕਰਮਾਂ ਦਾ
ਨਤੀਜਾ ਹੈ । ਕੋਈ ਗ਼ੈਬੀ ਸ਼ਕਤੀ ਦੀ ਕਰੌਪੀ ਹੈ । ਜੇ
ਅੱਜ ਮੈਂ ਭੁੱਖਾਂ ਸੁੱਤਾ ,ਮੇਰੇ ਜ਼ਵਾਕ ਪੜ੍ਹ ਨਹੀਂ ਸਕਦੇ,
ਮੇਰੀ ਘਰਵਾਲੀ ਬਿਨ੍ਹਾਂ ਇਲਾਜ਼ ਕਰਵਾਏ ਮਰ ਗਈ
ਤਾਂ ਮੇਰੀ ਕਿਸਮਤ ‘ਚ ਇਹੀ ਲਿਖਿਆ ਸੀ । ( ਜੇ
ਐਸੀ ਕਿਸਮਤ ਰੱਬ ਲਿਖਦਾ ਹੈ ਤਾਂ ਉਸਨੂੰ ਦਿਆਲੂ-
ਕ੍ਰਿਪਾਲੂ ਅਖਵਾਉਣ ਦਾ ਕੋਈ ਹੱਕ ਨਹੀਂ) ਇਹ
ਗੁਲ਼ਾਮ ਮਾਨਸਿਕਤਾ ਵਾਲੇ ਲੋਕ ਇਹ ਨਹੀਂ ਸੌਚ
ਸਕਦੇ ਇਹ ਸਰਕਾਰਾਂ ਦੀਆਂ ਲੋਕ ਮਾਰੂ ਨੀਤੀਆਂ ਦਾ
ਨਤੀਜਾ ਹੈ । ਸਰਕਾਰਾਂ ਅਤੇ ਵੱਡੇ ਸਰਮਾਏਦਾਰ ਅਤੇ
ਉਹਨ੍ਹਾਂ ਦੀਆਂ ਕੰਪਨੀਆਂ ਤੁਹਾਨੂੰ ਲੁੱਟ ਰਹੀਆਂ ਹਨ
। ਇਹ ਜਨਮਜ਼ਾਤ ਗੁਲ਼ਾਮ ਨਹੀਂ ਸੌਚ ਸਕਦੇ ਜੇ
ਪਿਆਜ਼ ਮਹਿੰਗਾ ਹੋ ਗਿਆ ਤਾਂ ਇਹਨ੍ਹਾਂ ਨੇ ਗੁਦਾਮਾਂ
‘ਚ ਸਟੋਰ ਕਰ ਲਿਆ ਹੋ ਸਕਦਾ ਹੈ । ਭਗਤ ਸਿੰਘ
ਕਹਿੰਦਾ ਹੈ
” ਜੇ ਅਸਲੀ ਅਜ਼ਾਦੀ ਲੈ ਕੇ ਆਉਣੀ ਹੈ ਤਾਂ ਲੋਕਾਂ ਨੂੰ
ਕਿਸਮਤਵਾਦ ਦੇ ਚੱਕਰ ਚੋਂ ਕੱਢਣਾ ਪਏਗਾ ”
ਪਰ ਜਿਸ ਦੇਸ਼ ‘ਚ ਨੇਤਾ ਅਤੇ ਬਾਬੇ ਰਲ਼ ਗਏ ਹੋਣ
ਓਥੇ ਕਿਸਮਤ ( ਭਾਣੇ ) ਖਿਲਾਫ਼ ਬੋਲਣਾ,ਸਮਝਾਉਣਾ
ਢੌਲ – ਨਗ਼ਾਰਿਆਂ ਅੱਗੇ ਪੀਪਨੀ ਵਜਾਉਣ ਬਰਾਬਰ
ਹੈ । ਕਿਉਕਿਂ ਬਾਬਿਆ ਅਖੌਤੀ ਪ੍ਰਚਾਰਕਾਂ ,ਨਰਕ
ਦਾ ਡਰ, ਜੰਮਾਂ ਦੀ ਮਾਰ, ਪਤਾ ਨਹੀਂ ਕੀ ਕੀ ਗੱਪਾਂ ਤੋਂ
ਡਰਾ ਕੇ ਲੋਕਾਂ ਦੀ ਸੌਚਣ ਸ਼ਕਤੀ ਨੂੰ ਸਦੀਆਂ ਤੋਂ ਖ਼ਤਮ
ਕਰਦੇ ਆ ਰਹੇ ਹੈ । ਇਹ ਧਾਰਮਿਕ ਪੁਜ਼ਾਰੀਆ ਅਤੇ
ਰਾਜਿਆਂ,ਨੇਤਾਵਾਂ ਦਾ ਸਦੀਆਂ ਤੋਂ ਗਠਜੋੜ ਰਿਹਾ ਹੈ
,ਅੱਜ ਵੀ ਮੋਜੂਦ ਹੈ । ਇਹਨ੍ਹਾਂ ਦੋਨਾਂ ਰਲ਼ ਕੇ ਲੋਕਾਂ ਦੀ
ਸੋਚਣ ਵਿਚਾਰਨ ਦੀ ਸ਼ਕਤੀ ਨੂੰ ਖੂੰਡਾ ਕੀਤਾ ਹੈ । ਇਹ
ਰਾਜਨੇਤਾ ਬਾਬੇ ਪਾਲਦੇ ਹੈ ਕਿਉਂਕਿ ਜੇ ਤੁਸੀਂ ਐਸੇ
ਗੱਪਾਂ ਤੋਂ ਬਾਹਰ ਆ ਗੁਟਕਾ- ਮਾਲਾ ਛੱਡ ਦਿਉਗੇ ਤਾਂ
ਰੋਟੀ, ਨੌਕਰੀ ਆਦਿ ਆਪਣੇ ਹੱਕ ਮੰਗੋਗੇ । ਹੁਣ ਤਾਂ
ਸਰਕਾਰਾਂ ਨੇ ਮੀਡੀਆ ਨੂੰ ਵੀਂ ਲੋਕਾਂ ਨੂੰ ਗੁਮਰਾਹ
ਕਰਨ ਲਈ ਕਬਜ਼ਾ ਕਰ ਲਿਆ ਹੈ । ਜਿਸ ਦੇਸ਼ ‘ਚ
ਲੋਕਤੰਤਰ ਦੇ ਚੌਥੇ ਥੰਮ੍ਹ ਮੀਡੀਆ ਦੀ ਦਿਨ ਦੀ
ਸ਼ੁਰੂਆਤ ਰਾਸ਼ੀਫ਼ਲ ਤੋਂ ਹੁੰਦੀ ਹੈ ਓਥੇ ਫਿਰ ਸੱਚ ਦਾ
ਸੂਰਜ ਕੌਣ ਚੜ੍ਹਾ ਸਕਦਾ ਹੈ ।ਅਸਲ ਅਜ਼ਾਦ ਅਸੀਂ
ਉਸ ਵੇਲੇ ਹੋਵਾਂਗੇ ਜਦ ਅਸੀਂ ਸਦੀਆਂ ਤੋਂ ਭਰਮਾਂ ਦੀ
ਜ਼ੰਗ ਲੱਗੇ ਦਿਮਾਗ਼ ਨੂੰ ਤਿੱਖਾ ਕਰ ਲਿਆ । ਫਿਰ ਕੋਈ
ਸਾਨੂੰ ਭਰਮਾਂ ਨਾ ਸਕੇਗਾ, ਕੋਈ ਰਾਜਨੇਤਾ ਲਾਰਾ ਨਾ
ਲਾ ਸਕੇਗਾ, ਧਰਮੀ ਠੱਗ ਬਾਬਾ ਕਿਸਮਤਵਾਦ ਦੇ
ਚੱਕਰ ਚ’ ਉਲਝਾ ਨਾ ਸਕੇਗਾ । ਫਿਰ ਅਸੀਂ ਆਟੇ
ਦਾਲ ਪਿੱਛੇ ਵੋਟਾਂ ਨਹੀਂ ਪਾਵਾਂਗੇ ਫਿਰ ਅਸੀਂ ਕੰਮ
ਮੰਗਾਂਗੇ ਅਤੇ ਆਟਾ ਦਾਲ ਖਰੀਦ ਕੇ ਖਾਵਾਂਗੇ । ਫਿਰ
ਆਏਗਾ ਅਸਲੀ ਇਨਕਲਾਬ ਕਿਉਕਿਂ ਭਗਤ ਸਿੰਘ ਨੇ
ਕਿਹਾ
” ਪਿਸਤੌਲ ਤੇ ਬੰਬ ਕਦੇ ਇਨਕਲਾਬ ਨਹੀਂ ਲਿਆਉਂਦੇ
ਬਲਕਿ ਇਨਕਲਾਬ ਵਿਚਾਰਾਂ ਦੀ ਤਲਵਾਰ ਤਿੱਖੀ ਕਰ
ਕਿ ਆਉਂਦਾ!