Ek Onkar Physical & Mental Awareness Centre

Ek Onkar Physical & Mental Awareness Centre Medicines can’t get you Health and Happiness you can’t buy with money. Both are Inside and you can ha

11/21/2025

Happy New Day 8/325: Jindua, If the Lord, the creator of the entire universe, is present in HIS every creation, then HE is also present in every character. If we only understand this, then the entire world can abandon hatred and live with love. Say Waheguru...Tu Hi Tu, Tu Hi Tu...🌷🙏🙏

ਜਿੰਦੂਆ, ਜੇ ਸਾਰੇ ਬ੍ਰਹਿਮੰਡ ਨੂੰ ਸਾਜਣ ਵਾਲਾ ਪ੍ਰਭੂ ਆਪਣੀ ਹਰ ਕਿਰਤ ਵਿੱਚ ਆਪ ਹੀ ਵਿਰਾਜਮਾਨ ਹੈ, ਤਾਂ ਹਰ ਕਿਰਦਾਰ ਵਿੱਚ ਵੀ ਉਹ ਆਪ ਹੀ ਹੈ। ਜੇ ਸਿਰਫ ਇਸ ਗੱਲ ਨੂੰ ਹੀ ਅਸੀਂ ਸਮਝ ਲਈਏ, ਤਾਂ ਸਾਰਾ ਸੰਸਾਰ ਨਫਰਤਾਂ ਤਿਆਗ ਕੇ ਪਿਆਰ ਨਾਲ ਰਹਿ ਸਕਦਾ ਹੈ। ਬੋਲੋ ਜੀ ਵਾਹਿਗੁਰੂ... ਤੂੰ ਹੀ ਤੂੰ, ਤੂੰ ਹੀ ਤੂੰ...🌷🙏🙏
✍️ Master Harjap Singh Ji

11/20/2025

Happy New Day 8/324: Jindua, both karma and religion have hidden, the laziness has become prime. Eating, drinking, sleeping and waking have all become irregular, people live only in vain arrogance. Disrespect for the body, no respect for the mind, is this what faith and life are? Say Waheguru...Tu Hi Tu, Tu Hi Tu...🌷🙏🙏

ਕਰਮ ਧਰਮ ਦੋਵੇਂ ਛੁਪ ਖਲੋਏ, ਆਲਸ ਫਿਰੇ ਪ੍ਰਧਾਨ ਵੇ ਜਿੰਦੂਆ। ਖਾਣਾ-ਪੀਣਾ, ਸੌਣਾ ਜਾਗਣਾ ਸਭ ਬੇਨਿਯਮਾ ਹੋ ਗਿਆ ਅਜਕਲ੍ਹ, ਬਸ ਫੋਕੀ ਆਕੜ ਵਿੱਚ ਇਨਸਾਨ ਵੇ ਜਿੰਦੂਆ। ਨਿਰਾਦਰ ਤਨ ਦਾ, ਨਾ ਸਤਿਕਾਰ ਹੀ ਮਨ ਦਾ, ਕੀ ਏਹੀ ਹੈ ਈਮਾਨ ਵੇ ਜਿੰਦੂਆ? ਬੋਲੋ ਜੀ ਵਾਹਿਗੁਰੂ... ਤੂੰ ਹੀ ਤੂੰ, ਤੂੰ ਹੀ ਤੂੰ...🌷🙏🙏
✍️ Master Harjap Singh Ji

11/19/2025

Happy New Day 8/323: Jindua, "Nanak's name is a ship, those who embark get crossed." But can one cross over by merely chanting the name of a ride or a deity? No, one can reach one's destination only by following the path They have told. Say Waheguru...Tu Hi Tu, Tu Hi Tu...🌷🙏🙏

ਜਿੰਦੂਆ, "ਨਾਨਕ ਨਾਮ ਜਹਾਜ ਹੈ ਚੜੇ ਸੋ ਉਤਰੇ ਪਾਰ।" ਪਰ ਕਿ ਕਿਸੇ ਸਵਾਰੀ ਜਾਂ ਕਿਸੇ ਦੇਵਤੇ ਦਾ ਸਿਰਫ ਨਾਂ ਰਟਣ ਨਾਲ ਪਾਰ ਲੰਘਿਆ ਜਾ ਸਕਦਾ ਹੈ? ਨਹੀਂ, ਉਹਨਾਂ ਦੇ ਦਸੇ ਰਸਤੇ ਤੇ ਚਲ ਕੇ ਹੀ ਮੰਜਿਲ ਪਾਈ ਜਾ ਸਕਦੀ ਹੈ। ਬੋਲੋ ਜੀ ਵਾਹਿਗੁਰੂ... ਤੂੰ ਹੀ ਤੂੰ, ਤੂੰ ਹੀ ਤੂੰ...🌷🙏🙏
✍️ Master Harjap Singh Ji

11/18/2025

Happy New Day 8/322: Jindua, Me-Me of goat became the root of our pride.That was my only mistake, which was caught by the grace of the Lord. "HE did it, HE is doing it, and HE will do it." Only with this change we can be under His command. Say Waheguru...Tu Hi Tu, Tu Hi Tu...🌷🙏🙏

ਜਿੰਦੂਆ, ਬਕਰੀ ਵਾਲੀ ਮੈਂ-ਮੈਂ ਹੀ ਸਾਡੇ ਹੰਕਾਰ ਦੀ ਜੜ੍ਹ ਹੋ ਗਈ। ਬਸ ਏਹੀ ਗਲਤੀ ਸੀ ਮੇਰੀ, ਜੋ ਪ੍ਰਭੂ ਦੀ ਕਿਰਪਾ ਨਾਲ ਫੜ ਹੋ ਗਈ। "ਉਸਨੇ ਕੀਤਾ, ਉਹ ਕਰ ਰਿਹਾ, ਅਤੇ ਉਹ ਹੀ ਕਰੇਗਾ।" ਬਸ ਇਸ ਬਦਲਾਅ ਨਾਲ ਹੀ ਅਸੀਂ ਉਸਦੇ ਹੁਕਮ ਵਿੱਚ ਹੋ ਸਕਦੇ ਹਾਂ। ਬੋਲੋ ਜੀ ਵਾਹਿਗੁਰੂ... ਤੂੰ ਹੀ ਤੂੰ, ਤੂੰ ਹੀ ਤੂੰ...🌷🙏🙏
✍️ Master Harjap Singh Ji

11/17/2025

Happy New Day 8/321: Jindua, HE who lights up becoming the wind, also Himself extinguishes the fire. Becoming the father who nurtures the world, the same water also floods away everything with its own hands. Oh man Keep faith in your Lord, it's HE who also makes the mute to sing the Gita. Say Waheguru...Tu Hi Tu, Tu Hi Tu...🌷🙏🙏

ਜਿੰਦੂਆ, ਆਪੇ ਲਾਵੇ ਅਗ ਜੋ ਹੋਕੇ ਹਵਾ, ਆਪੇ ਬੁਝਾ ਵੀ ਦਿੰਦਾ ਏ। ਬਣਕੇ ਬਾਪ ਜੋ ਪਾਲੇ ਜਗ ਨੂੰ, ਓਹੀ ਪਾਣੀ ਆਪਣੇ ਹੱਥੀਂ ਸਭ ਕੁੱਝ ਹੜਾ ਵੀ ਦਿੰਦਾ ਏ। ਰਖ ਵਿਸ਼ਵਾਸ ਬੰਦਿਆ ਤੂੰ ਆਪਣੇ ਮਾਲਕ ਤੇ, ਇਹ ਓਹੀ ਹੈ ਜੋ ਗੂੰਗਿਆਂ ਤੋਂ ਗੀਤਾ ਗਵਾ ਵੀ ਦਿੰਦਾ ਏ। ਬੋਲੋ ਜੀ ਵਾਹਿਗੁਰੂ... ਤੂੰ ਹੀ ਤੂੰ, ਤੂੰ ਹੀ ਤੂੰ...🌷🙏🙏
✍️ Master Harjap Singh Ji

11/16/2025

Happy New Day 8/320: Jindua, the word "Sikh" appears again and again in Gurbani so that we keep learning something new every day. But instead of learning anything, we fools have made "Sikh" a religion and do not go beyond "I know everything!" Say Waheguru...Tu Hi Tu, Tu Hi Tu...🌷🙏🙏

ਜਿੰਦੂਆ, ਗੁਰਬਾਣੀ ਵਿੱਚ ਬਾਰ ਬਾਰ "ਸਿਖ" ਸ਼ਬਦ ਆਉਂਦਾ ਹੈ ਤਾਂ ਕਿ ਅਸੀਂ ਹਰ ਰੋਜ ਕੁੱਝ ਨਵਾਂ ਸਿਖਦੇ ਰਹੀਏ। ਪਰ ਅਸੀਂ ਮੂਰਖਾਂ ਨੇ ਕੁੱਝ ਸਿਖਣ ਦੀ ਬਜਾਏ "ਸਿਖ" ਇਕ ਧਰਮ ਹੀ ਬਣਾ ਲਿਆ ਅਤੇ "ਮੈਨੂੰ ਸਭ ਪਤਾ ਹੈ" ਤੋਂ ਅੱਗੇ ਹੀ ਨਹੀਂ ਵਧਦੇ! ਬੋਲੋ ਜੀ ਵਾਹਿਗੁਰੂ... ਤੂੰ ਹੀ ਤੂੰ, ਤੂੰ ਹੀ ਤੂੰ...🌷🙏🙏
✍️ Master Harjap Singh Ji

11/15/2025

Happy New Day 8/319: Jindua, if you fear God, you will not do any bad deeds. But the biggest cheats are found in the business of religion and politics. And the success of their business is based on fear. Say Waheguru...Tu Hi Tu, Tu Hi Tu...🌷🙏🙏

ਜਿੰਦੂਆ, ਜੇ ਤੂੰ ਪ੍ਰਮਾਤਮਾ ਤੋਂ ਡਰਦਾ ਹੋਵੇਂ ਤਾਂ ਤੂੰ ਕੋਈ ਮਾੜਾ ਕਰਮ ਹੀ ਨਾ ਕਰੇਂ। ਪਰ ਸਭ ਤੋਂ ਵੱਡੇ ਠੱਗ ਤਾਂ ਧਰਮ ਅਤੇ ਰਾਜਨੀਤੀ ਦੇ ਕਾਰੋਬਾਰ ਵਿੱਚ ਹੀ ਪਾਏ ਜਾਂਦੇ ਹਨ। ਅਤੇ ਇਹਨਾਂ ਦੇ ਵਪਾਰ ਦੀ ਕਾਮਯਾਬੀ ਹੀ ਡਰ ਤੇ ਅਧਾਰਿਤ ਹੈ। ਬੋਲੋ ਜੀ ਵਾਹਿਗੁਰੂ... ਤੂੰ ਹੀ ਤੂੰ, ਤੂੰ ਹੀ ਤੂੰ...🌷🙏🙏
✍️ Master Harjap Singh Ji

11/14/2025

Happy New Day 8/318: Jindua, One Onkar created man, "From one light the whole world has been created." But today man is choosing God that which Lord he should obey. Because at every turn, a new Lord is found! Say Waheguru...Tu Hi Tu, Tu Hi Tu...🌷🙏🙏

ਜਿੰਦੂਆ, ਇਕ ਓਂਕਾਰ ਨੇ ਇਨਸਾਨ ਨੂੰ ਬਣਾਇਆ, "ਏਕ ਨੂਰ ਤੇ ਸਭ ਜਗ ਉਪਜਿਆ।" ਪਰ ਅੱਜ ਇਨਸਾਨ ਪ੍ਰਮਾਤਮਾ ਨੂੰ ਚੁਣ ਰਿਹਾ ਹੈ ਕਿ ਉਸਨੇ ਕਿਹੜੇ ਰਬ ਨੂੰ ਮੰਨਣਾ ਹੈ। ਕਿਉਂਕਿ ਹਰ ਮੋੜ ਤੇ ਇਕ ਨਵਾਂ ਪ੍ਰਭੂ ਮਿਲਦਾ ਹੈ! ਬੋਲੋ ਜੀ ਵਾਹਿਗੁਰੂ... ਤੂੰ ਹੀ ਤੂੰ, ਤੂੰ ਹੀ ਤੂੰ...🌷🙏🙏
✍️ Master Harjap Singh Ji

11/13/2025

Happy New Day 8/317: Jindua, will you become a scholar by worshipping your teacher's picture, celebrating his birthday, or worshipping books? Then how do you expect from the Gurus that just bowing your head without accepting any of their teachings will make life a paradise? Say Waheguru...Tu Hi Tu, Tu Hi Tu...🌷🙏🙏

ਜਿੰਦੂਆ, ਕੀ ਆਪਣੇ ਅਧਿਆਪਕ ਦੀ ਤਸਵੀਰ ਦੀ ਪੂਜਾ ਕਰਨ ਨਾਲ, ਉਸਦਾ ਜਨਮਦਿਨ ਮਨਾਉਣ ਨਾਲ, ਜਾਂ ਕਿਤਾਬਾਂ ਦੀ ਪੂਜਾ ਕਰਨ ਨਾਲ ਤੁਸੀਂ ਵਿਦਵਾਨ ਬਣ ਜਾਓਗੇ? ਤਾਂ ਫੇਰ ਤੁਸੀਂ ਗੁਰੂ ਪੀਰਾਂ ਤੋਂ ਇਹ ਆਸ ਕਿਵੇਂ ਰਖਦੇ ਹੋ ਕਿ ਬਿਨਾ ਉਹਨਾਂ ਦੀ ਕੋਈ ਗੱਲ ਮੰਨੇ ਸਿਰਫ ਮੱਥੇ ਟੇਕਣ ਨਾਲ ਜੀਵਨ ਸਵਰਗ ਬਣ ਜਾਵੇਗਾ? ਬੋਲੋ ਜੀ ਵਾਹਿਗੁਰੂ... ਤੂੰ ਹੀ ਤੂੰ, ਤੂੰ ਹੀ ਤੂੰ...🌷🙏🙏
✍️ Master Harjap Singh Ji

11/12/2025

Happy New Day 8/316: Jindua, what miracle are you wandering from door to door in search of? The greatest miracle of God is you yourself. Sometime look at yourself carefully and feel who is inside? The answer will dispel all your illusions. Say Waheguru...Tu Hi Tu, Tu Hi Tu...🌷🙏🙏

ਜਿੰਦੂਆ, ਕਿਹੜੇ ਚਮਤਕਾਰ ਦੀ ਭਾਲ ਵਿੱਚ ਦਰ ਦਰ ਭਟਕ ਰਹੇ ਹੋ? ਪ੍ਰਮਾਤਮਾ ਦਾ ਸਭ ਤੋਂ ਵੱਡਾ ਚਮਤਕਾਰ ਤਾਂ ਤੁਸੀਂ ਖੁਦ ਹੋ। ਕਦੇ ਆਪਣੇ ਆਪ ਨੂੰ ਧਿਆਨ ਨਾਲ ਦੇਖੋ ਅਤੇ ਮਹਿਸੂਸ ਕਰੋ ਕਿ ਅੰਦਰ ਕੌਣ ਹੈ? ਜਵਾਬ ਤੁਹਾਡੇ ਸਾਰੇ ਭੁਲੇਖੇ ਦੂਰ ਕਰ ਦੇਵੇਗਾ। ਬੋਲੋ ਜੀ ਵਾਹਿਗੁਰੂ... ਤੂੰ ਹੀ ਤੂੰ, ਤੂੰ ਹੀ ਤੂੰ...🌷🙏🙏
✍️ Master Harjap Singh Ji

11/11/2025

Happy New Day 8/315: Jindua, you are not more than a bubble of water, but still blow like a snake. You play tricks with the Lord of the universe, leaving aside of all HIS gifts. You are the radish of which field, all the sun, moon and stars are moving in HIS command. The truth will never change. Say Waheguru...Tu Hi Tu, Tu Hi Tu...🌷🙏🙏

ਜਿੰਦੂਆ, ਪਾਣੀ ਦੇ ਬੁਲਬੁਲੇ ਤੋਂ ਵਧ ਨਹੀਂ ਹੈਂ ਤੂੰ, ਪਰ ਫੇਰ ਵੀ ਸਪ ਵਾਗੂੰ ਮਾਰੇਂ ਫੁੰਕਾਰੇ। ਕਾਇਨਾਤ ਦੇ ਮਾਲਕ ਨਾਲ ਖੇਡੇਂ ਚਾਲਾਂ, ਉਸ ਦੀਆਂ ਦਿੱਤੀਆਂ ਸਭ ਨੇਮਤਾਂ ਨੂੰ ਕਰਕੇ ਕਿਨਾਰੇ। ਤੂੰ ਤਾਂ ਹੈਂ ਹੀ ਕਿਸ ਖੇਤ ਦੀ ਮੂਲੀ, ਉਸਦੇ ਹੁਕਮ ਵਿੱਚ ਤਾਂ ਚਲ ਰਹੇ ਨੇ ਸਭ ਸੂਰਜ ਚੰਦ ਤੇ ਤਾਰੇ। ਸਚ ਨੇ ਕਦੇ ਬਦਲ ਨਹੀਂ ਜਾਣਾ। ਬੋਲੋ ਜੀ ਵਾਹਿਗੁਰੂ... ਤੂੰ ਹੀ ਤੂੰ, ਤੂੰ ਹੀ ਤੂੰ...🌷🙏🙏
✍️ Master Harjap Singh Ji

11/10/2025

Happy New Day 8/314: Jindua, you are sick because you consider this body a tool given to you for free. The day you understand that this is a wonderful temple created by the Lord, HE Himself resides in it, and you are HIS guest, that day life will become a festival. Say Waheguru...Tu Hi Tu, Tu Hi Tu...🌷🙏🙏

ਜਿੰਦੂਆ, ਤੁਸੀਂ ਬਿਮਾਰ ਹੋ ਕਿਉਂਕਿ ਤੁਸੀਂ ਇਸ ਸਰੀਰ ਨੂੰ ਮੁਫਤ ਵਿੱਚ ਮਿਲਿਆ ਇਕ ਸੰਦ ਸਮਝਦੇ ਹੋ। ਜਿਸ ਦਿਨ ਤੁਸੀਂ ਸਮਝ ਗਏ ਕਿ ਇਹ ਪ੍ਰਭੂ ਦਾ ਸਾਜਿਆ ਇਕ ਅਦਭੁੱਤ ਮੰਦਰ ਹੈ, ਇਸ ਵਿੱਚ ਉਹ ਆਪ ਵਿਰਾਜਮਾਨ ਹੈ, ਅਤੇ ਤੁਸੀਂ ਉਸਦੇ ਮਹਿਮਾਨ ਹੋ। ਉਸ ਦਿਨ ਜੀਵਨ ਇਕ ਤਿਓਹਾਰ ਬਣ ਜਾਵੇਗਾ। ਬੋਲੋ ਜੀ ਵਾਹਿਗੁਰੂ... ਤੂੰ ਹੀ ਤੂੰ, ਤੂੰ ਹੀ ਤੂੰ...🌷🙏🙏
✍️ Master Harjap Singh Ji

Address

10037 128th Street
Surrey, BC
V3T2Z1

Alerts

Be the first to know and let us send you an email when Ek Onkar Physical & Mental Awareness Centre posts news and promotions. Your email address will not be used for any other purpose, and you can unsubscribe at any time.

Contact The Practice

Send a message to Ek Onkar Physical & Mental Awareness Centre:

Share

Share on Facebook Share on Twitter Share on LinkedIn
Share on Pinterest Share on Reddit Share via Email
Share on WhatsApp Share on Instagram Share on Telegram