18/07/2025
ਤੁਸੀਂ ਸਭ plz ਮੈਂਨੂੰ ਝਿੜਕਾਂ ਨਾਂ ਦੇਣਾ
ਬੇਸ਼ੱਕ ਏਹ ਦੋਵੇਂ ਤਸਵੀਰਾਂ ਵਿੱਚ makeup ਕੀਤਾ ਹੋਇਆ ਹੈ ਹੋਇਆ ਕੀ,ਕੇ
ਅੱਜ ਸਵੇਰੇ ਇੱਕ ਛੋਟਾ ਜਿਹਾ ਕੰਮ ਮੇਰੇ ਲਈ ਵੱਡਾ ਸਬਕ ਬਣ ਗਿਆ।"
ਬਾਥਰੂਮ ਦੀ ਸਫਾਈ ਕਰ ਰਹੀ ਸੀ, ਤੇ ਕਿਉਂਕਿ ਮੈਂ ਸਫਾਈ ਦੀ ਬਹੁਤ ਸ਼ੌਕੀਨ ਹਾਂ, ਹਰ ਕੋਨਾ ਚਮਕਦਾ ਵੇਖਣਾ ਪਸੰਦ ਕਰਦੀ ਹਾਂ। ਸੋਚਿਆ Harpick bottel ਨੂੰ ਚੰਗੀ ਤਰ੍ਹਾਂ ਸ਼ੇਕ ਕਰ ਲਵਾਂ ਪਰ ਉਹ ਕੀ ਪਤਾ ਸੀ ਕਿ ਇਸ ਸ਼ੇਕ ਨਾਲ ਗੈਸ ਬਣ ਜਾਵੇਗੀ ਤੇ bottel ਫਟ ਜਾਵੇਗੀ। ਇੱਕ second ਦੇ ਵੀਰਾਮ ਵਿਚ ਬਹੁਤ ਕੁਝ ਹੋ ਸਕਦਾ ਸੀ।
ਰੱਬ ਦਾ ਲੱਖ ਲੱਖ ਸ਼ੁਕਰ ਹੈ ਕਿ ਉਹ ਤੇਜ਼ ਤੇਜਾਬ ਮੇਰੇ ਮੁਖੜੇ ਤੇ ਅੱਖਾਂ ਵਿੱਚ ਨਹੀਂ ਪਿਆ। ਮੇਰੀਆਂ ਅੱਖਾਂ ਵਿੱਚ ਅਜੇ ਵੀ ਖਾਰਿਸ਼ ਹੋ ਰਹੀ ਹੈ, ਤੇਜ਼ ਤੇਜ਼ਾਬ ਦੀ smell ਮੇਰੇ ਸਾਹ ਨਾਲ ਗਲੇ ਅੰਦਰ ਗਈ. ਪਾਣੀ ਪੀ ਰਹੀ ਹਾਂ. ਕੋਈ ਪ੍ਰੇਸ਼ਾਨੀ ਵਾਲੀ ਗੱਲ ਨਹੀਂ
ਇਸ ਘਟਨਾ ਨੇ ਮੈਨੂੰ ਸਿਖਾਇਆ:
ਕਦੇ ਵੀ ਬਿਨਾ ਸੋਚੇ ਕਿਸੇ ਰਸਾਇਣਕ ਚੀਜ਼ ਨੂੰ ਹਿਲਾਉਣਾ ਨਹੀਂ।
ਸਾਵਧਾਨੀ ਸਦਾ ਜ਼ਰੂਰੀ ਹੈ, ਭਾਵੇਂ ਕੰਮ ਛੋਟਾ ਜਿਹਾ ਹੀ ਕਿਉਂ ਨਾ ਹੋਵੇ।
ਤੇ ਸਭ ਤੋਂ ਵੱਡੀ ਗੱਲ — ਜਿੰਦਗੀ ਹਰ ਪਲ ਕੀਮਤੀ ਹੈ।
ਮੇਰੀ ਅੱਖਾਂ ਅੱਗੇ ਇੱਕ ਪਲ ਵਿੱਚ ਸਭ ਕੁਝ ਬਦਲ ਸਕਦਾ ਸੀ ਪਰ ਰੱਬ ਨੇ ਮੇਰੀ ਰਾਖੀ ਕੀਤੀ।
ਇਹ ਸਿਰਫ਼ ਇਕ ਹਾਦਸਾ ਨਹੀਂ ਸੀ, ਇਹ ਇੱਕ ਚੇਤਾਵਨੀ ਸੀ ਅਤੇ ਇੱਕ ਨਵੀਂ ਸ਼ੁਰੂਆਤ ਲਈ ਮੌਕਾ ਵੀ।