Dr. Satinder Singh Bedi

  • Home
  • Dr. Satinder Singh Bedi

Dr. Satinder Singh Bedi Please fix appointment on phone :79730 15134, 0183 2421746

ਸਾਡੇ ਪੰਜਾਬ ਦੇ ਸੱਭ ਤੋਂ ਵੱਡੀ ਉਮਰ ਦੇ ਸੰਸਾਰ ਪੱਧਰ ਦੇ ਦੌੜਾਕ ਸਨ ਸਰਦਾਰ ਫੌਜਾ ਸਿੰਘ ਜੀ। ਅਖੀਰਲੇ ਸਾਹਾਂ ਤੱਕ ਉਹ ਸਰੀਰਕ ਤੇ ਮਾਨਸਿਕ ਤੌਰ ਤੇ ...
15/07/2025

ਸਾਡੇ ਪੰਜਾਬ ਦੇ ਸੱਭ ਤੋਂ ਵੱਡੀ ਉਮਰ ਦੇ ਸੰਸਾਰ ਪੱਧਰ ਦੇ ਦੌੜਾਕ ਸਨ ਸਰਦਾਰ ਫੌਜਾ ਸਿੰਘ ਜੀ। ਅਖੀਰਲੇ ਸਾਹਾਂ ਤੱਕ ਉਹ ਸਰੀਰਕ ਤੇ ਮਾਨਸਿਕ ਤੌਰ ਤੇ ਬਿਲਕੁਲ ਤੰਦਰੁਸਤ ਸਨ। ਪਰ ਕਿਸੇ ਤੇਜ ਸਪੀਡ ਨਾਲ ਕਾਰ ਚਲਾਉਣ ਵਾਲੇ ਦੀ ਅਣਗਹਿਲੀ ਦਾ ਸ਼ਿਕਾਰ ਬਣ ਗਏ। ਪਰਮਾਤਮਾ ਉਨ੍ਹਾਂ ਦੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਅਤੇ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ੇ 🙏

12/06/2025

🌹ਕਾਕਰੋਚ ਤੇ ਘਰਵਾਲੀ ਦੀ ਲੜਾਈ🌹

ਗੱਲ ਇਹ ਬੜੀ ਮਜ਼ੇਦਾਰ ਹੈ ਪਰ ਇਸ ਲੜਾਈ ਦਾ ਕਿੱਸਾ ਸੁਨਾਉਣ ਤੋਂ ਪਹਿਲਾਂ ਮੈਨੂੰ ਥੋੜ੍ਹਾ ਇਸਦੀ ਭੂਮਿਕਾ ਬੰਨ੍ਹਣੀ ਪਵੇਗੀ। ਪਰਸੋਂ ਦੀ ਗੱਲ ਹੈ, ਮੇਰੀ ਵੱਡੀ ਭਤੀਜੀ (ਸਾਡੇ ਵੱਡੇ ਭਾਅ ਜੀ ਦੀ ਬੇਟੀ) ਦੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਪੜ੍ਹਦੀ ਬੇਟੀ ਤੇ ਬੇਟਾ ਸਾਡੇ ਘਰ ਮਿਲਣ ਲਈ ਆਏ। ਬੇਟੀ ਦੀ ਬੀਐਡ ਦੀ ਪੜ੍ਹਾਈ ਪੂਰੀ ਹੋਣ ਤੋਂ ਬਾਅਦ ਉਸ ਨੇ ਹੋਸਟਲ ਦਾ ਕਮਰਾ ਖਾਲੀ ਕੀਤਾ ਸੀ ਅਤੇ ਕੁਝ ਸਮਾਨ ਸਾਡੇ ਵੱਲ ਰੱਖ ਕੇ ਜਾਣਾ ਸੀ। ਮੈਂ ਸੋਚ ਰਿਹਾ ਸੀ ਕਿ ਬੇਟੀਆਂ ਕਿੰਨੀ ਜਲਦੀ ਵੱਡੀਆਂ ਹੋ ਜਾਂਦੀਆਂ ਹਨ। ਮੇਰੀ ਇਸ ਭਤੀਜੀ ਦਾ ਜਨਮ 29 ਜੂਨ, 1975 ਨੂੰ ਹੋਇਆ ਸੀ ਅਤੇ ਇਹ ਦਿਨ ਅੱਜ ਵੀ ਮੇਰੀਆਂ ਅਭੁੱਲ ਯਾਦਾਂ ਵਿੱਚ ਤਾਜ਼ਾ ਹੈ। ਇਸੇ ਦਿਨ ਸ਼ਾਮ ਨੂੰ ਮੇਰੀ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਵਿਖੇ ਐਮ ਬੀ ਬੀ ਐਸ ਦੇ ਦਾਖ਼ਲੇ ਲਈ ਕਾਊਂਸਲਿੰਗ ਸੀ ਅਤੇ ਮੈਨੂੰ ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਵਿਖੇ ਦਾਖਲਾ ਲੈਣ ਵਿੱਚ ਸਫਲਤਾ ਪ੍ਰਾਪਤ ਹੋਈ ਸੀ। ਮੈਂ ਖੁਸ਼ੀ ਵਿੱਚ ਛਾਲਾਂ ਮਾਰਦਾ ਜਦੋਂ 30 ਜੂਨ ਦੀ ਸਵੇਰ ਨੂੰ ਆਪਣੇ ਪਿੰਡ ਪਹੁੰਚਿਆ ਸੀ ਤਾਂ ਘਰ ਪਹੁੰਚ ਕੇ ਮੈਨੂੰ ਖ਼ਬਰ ਮਿਲੀ਼ ਸੀ ਕਿ ਸਾਡੇ ਘਰੇ ਛੋਟੀ ਜਿਹੀ "ਬੱਬੂ" ਆਈ ਹੈ। ਮੈਂ ਆਪਣੀ ਭਤੀਜੀ ਨੂੰ ਸ਼ਗਨ ਵਜੋਂ ਕੁਝ ਦੇਣ ਲਈ ਜਦੋਂ ਆਪਣੀ ਜੇਬ ਵਿੱਚ ਹੱਥ ਪਾਇਆ ਤਾਂ ਮੇਰੀ ਜੇਬ ਵਿੱਚ ਸਾਡੇ ਭਾਪਾ ਜੀ ਵੱਲੋਂ ਦਿੱਤੇ 60 ਰੁਪਈਆਂ ਵਿੱਚੋਂ 10 ਰੁਪਏ ਦਾ ਨੋਟ ਅਜੇ ਵੀ ਬਾਕੀ ਪਿਆ ਸੀ ਜੋ ਮੈਂ ਆਪਣੀ ਬੱਬੂ ਨੂੰ ਸ਼ਗਨ ਵਜੋਂ ਦਿੱਤਾ। ਅੱਜ ਉਸ ਬੱਬੂ ਦੀ ਬੇਟੀ ਨੇ ਵੀ ਬੀ ਐਡ ਪਾਸ ਕਰ ਲਈ ਹੈ।
ਮੁਆਫ਼ ਕਰਨਾ ਮੇਰੀ ਭੂਮਿਕਾ ਕੁਝ ਜ਼ਿਆਦਾ ਹੀ ਲੰਮੀ ਹੋ ਗਈ, ਮੈਂ ਅੱਜ ਵਾਲੀ ਕਹਾਣੀ ਵੱਲ ਆਉਂਦਾ ਹਾਂ।
ਕੱਲ੍ਹ ਸਵੇਰੇ ਸਾਡੇ ਮਹਿਮਾਨ ਬੱਚੇ ਕਹਿਣ ਲੱਗੇ ,"ਅੰਕਲ, ਚੱਲੋ ਕਿਤੇ ਘੁੰਮਣ ਚੱਲੀਏ।" ਅਸੀਂ ਮੇਰੀ ਪਤਨੀ ਦੀ ਮਨਭਾਉਂਦੀ ਜਗ੍ਹਾ "ਗੁਰਦੁਆਰਾ ਅੰਬ ਸਾਹਿਬ, ਮੋਹਾਲੀ" ਦੇ ਦਰਸ਼ਨ ਕਰਨ ਲਈ ਗਏ। ਦੁਪਹਿਰ ਨੂੰ ਗਰਮੀ ਜ਼ਿਆਦਾ ਹੋਣ ਕਰਕੇ ਅਸੀਂ ਸ਼ਾਮ ਨੂੰ ਅੰਬ ਸਾਹਿਬ ਪਹੁੰਚੇ। ਰਹਿਰਾਸ ਸਾਹਿਬ ਦੇ ਪਾਠ ਦੀ ਅਰਦਾਸ ਉਪਰੰਤ ਆਰਤੀ ਸੁਣ ਕੇ ਅਤੇ ਦੇਗ਼ ਪ੍ਰਸ਼ਾਦ ਲੈਕੇ ਜਦੋਂ ਅਸੀਂ ਬਾਹਰ ਆਏ ਤਾਂ ਮੈਂ ਆਪਣੀ ਪਤਨੀ ਨੂੰ ਪੁੱਛਿਆ ਕਿ ਗੁੱਗਲੀ ਤੇ ਸ਼ੁੱਭ ਕਿਥੇ ਹਨ ? ਤਾਂ ਉਸ ਦਾ ਜਵਾਬ ਸੀ ਕਿ ਇਥੇ ਹੀ ਕਿਤੇ ਬੋਰ ਹੁੰਦੇ ਹੋਣੇ ਆਂ। ਜਦੋਂ ਅਸੀਂ ਜੋੜਾ ਘਰ ਪਹੁੰਚੇ ਤਾਂ ਦੋਵੇਂ ਆਪੋ ਆਪਣੇ ਮੋਬਾਈਲ ਫ਼ੋਨ ਵਿਚ ਮਸਤ ਸਨ। ਫਿਰ ਮੈਂ ਬੱਚਿਆਂ ਦੀ ਬੋਰੀਅਤ ਦੂਰ ਕਰਨ ਲਈ ਰਸਤੇ ਵਿੱਚ ਗੁਰਦੁਆਰਾ ਸਾਚਾ ਧੰਨ ਸਾਹਿਬ ਦੇ ਸਾਹਮਣੇ ਬਣੇ ਮਿਰਚੀ ਚਾਟ ਅਤੇ ਬਰਗਰ ਪੁਆਇੰਟ ਤੋਂ ਉਨ੍ਹਾਂ ਨੂੰ ਕੁਝ ਖਵਾਉਣ ਦਾ ਪ੍ਰੋਗਰਾਮ ਬਣਾਇਆ। ਅਸੀਂ ਵੀ ਬੱਚਿਆਂ ਦੇ ਨਾਲ ਫਾਸਟ ਫੂਡ ਦਾ ਮਜ਼ਾ ਲਿਆ। ਸਾਢੇ ਕੁ ਨੌ ਵਜੇ ਅਸੀਂ ਸਾਰੇ ਵਾਪਿਸ ਘਰ ਪਹੁੰਚੇ। ਗਰਮੀ ਅਜੇ ਵੀ ਬਹੁਤ ਸੀ। ਮੇਰੀ ਘਰਵਾਲੀ ਦੀ ਇਹ ਇੱਕ ਰੁਟੀਨ ਹੈ ਕਿ ਬਾਹਰੋਂ ਘੁੰਮ ਫਿਰ ਕੇ ਜਾਂ ਸੈਰ ਕਰਕੇ ਘਰੇ ਆਉਣ ਤੇ, ਠੰਡੇ ਪਾਣੀ ਨਾਲ ਪੈਰ ਧੋ ਕੇ ਉਸਨੂੰ ਬਹੁਤ ਰਾਹਤ ਮਿਲਦੀ ਹੈ। ਇਸ ਲਈ ਘਰ ਵੜਦਿਆਂ ਹੀ ਪਤਨੀ ਸਾਹਿਬਾ ਸਿੱਧੀ ਬਾਥਰੂਮ ਵਿੱਚ ਗਈ। ਪੈਰ ਧੋਣ ਤੋਂ ਪਹਿਲਾਂ ਉਸ ਨੇ ਇੱਕ ਕਾਕਰੋਚ ਬਾਥਰੂਮ ਵਿੱਚ ਟਹਿਲਦਾ ਵੇਖ ਲਿਆ। ਬਸ ਫੇਰ ਕੀ ਸੀ, ਉਨ੍ਹੇ ਲਾਲ ਹਿੱਟ ਚੁੱਕਿਆ ਅਤੇ ਘੁੰਮ ਫਿਰ ਰਹੇ ਵਿਚਾਰੇ ਕਾਕਰੋਚ ਤੇ ਸਿੱਧਾ ਫਾਇਰ (ਸਪਰੇ) ਕੀਤਾ। ਬੇਫ਼ਿਕਰ ਹੋ ਕੇ ਜਦ ਉਹ ਆਪਣੇ ਪੈਰ ਧੋਣ ਲੱਗੀ ਤਾਂ ਕਾਕਰੋਚ ਫ਼ੇਰ ਪਤਾ ਨਹੀਂ ਕਿੱਥੋਂ ਨਿਕਲ ਆਇਆ। ਸ਼ਾਇਦ ਉਹੀ ਕਾਕਰੋਚ ਲਾਲ ਹਿੱਟ ਸਪਰੇਅ ਦੇ ਨਾਲ ਬੌਂਦਲਿਆ ਫਿਰਦਾ ਸੀ। ਮੇਰੀ ਘਰਵਾਲੀ ਘਬਰਾ ਕੇ ਉਸ ਕਾਕਰੋਚ ਤੇ ਆਪਣੇ ਪੈਰ ਦਾ ਵਾਰ ਕਰਨ ਲੱਗੀ ਤਾਂ ਪਹਿਲਾਂ ਕੀਤੇ ਹੋਏ ਹਿੱਟ ਸਪਰੇਅ ਤੋਂ ਤਿਲਕ ਕੇ ਡਿੱਗ ਪਈ।
ਓਧਰ ਅਸੀਂ ਸਾਰੇ ਘਰ ਵੜਦਿਆਂ ਹੀ ਏ ਸੀ ਆਨ ਕਰਕੇ ਤੇ ਪੱਖਾ ਚਲਾ ਕੇ ਆਪੋ ਆਪਣੇ ਮੋਬਾਈਲ ਫ਼ੋਨ ਵਿਚ ਰੁੱਝ ਗਏ ਸੀ। ਘਰਵਾਲੀ ਜਦ ਬਾਥਰੂਮ ਚੋਂ ਬਾਹਰ ਨਿਕਲੀ ਤਾਂ ਸਾਡੇ ਉੱਤੇ ਗੁੱਸਾ ਕੱਢਣ ਲੱਗੀ,"ਤੁਸੀਂ ਸਾਰੇ ਮੋਬਾਈਲ ਤੇ ਟੁੱਚ ਟੁੱਚ ਕਰੀ ਜਾਇਓ, ਕਿਸੇ ਦੀ ਖ਼ਬਰ ਨਾਂ ਲਿਓ।" ਮੈਂ ਤ੍ਰਭਕ ਕੇ ਉਠਿਆ ਅਤੇ ਆਪਣਾ ਮੋਬਾਈਲ ਫੋਨ ਟੇਬਲ ਤੇ ਰੱਖ ਦਿੱਤਾ। ਫੇਰ ਮੈਂ ਪੁੱਛਿਆ,"ਕੀ ਗੱਲ ਹੋਗੀ, ਗਰਮੀ ਤਾਂ ਪਹਿਲਾਂ ਹੀ ਬਹੁਤ ਆ, ਆਪਣਾ ਪਾਰਾ ਕਿਉਂ ਚੜ੍ਹਾ ਲਿਆ?"
"ਤੁਹਾਨੂੰ ਤਾਂ ਹਮੇਸ਼ਾਂ ਹੁੱਜਤਾਂ ਹੀ ਸੁਝਦੀਆਂ ਨੇ, ਪਹਿਲਾਂ ਮੇਰੀ ਗੱਲ ਤਾਂ ਸੁਣ ਲਓ ਬਹਿ ਕੇ।"
ਘਰਵਾਲੀ ਦਾ ਪਾਰਾ ਕੁਝ ਥੱਲੇ ਆ ਗਿਆ।
ਉਸਨੇ ਹਫ਼ਦੀ ਹੋਈ ਨੇ ਬਾਥਰੂਮ ਦੀ ਸਾਰੀ ਸਟੋਰੀ ਸਾਨੂੰ ਸੁਣਾ ਦਿੱਤੀ। ਕਹਿਣ ਲੱਗੀ,"ਮੇਰਾ ਤਾਂ ਗੋਡਾ ਮੁੜ ਈ ਗਿਆ। ਉੱਠਣ ਲੱਗੀ ਤਾਂ ਉੱਠਿਆਂ ਈ ਨਹੀਂ ਗਿਆ।"
ਮੈਂ ਵੀ ਉਸ ਦੀ ਵਿਥਿਆ ਸੁਣ ਕੇ ਘਬਰਾ ਗਿਆ ਅਤੇ ਮਿੱਠੀ ਜਿਹੀ ਝਿੜਕ ਦੇਂਦਿਆਂ ਕਿਹਾ,"ਚੰਨ, ਤੂੰ ਕਾਹਤੋਂ ਕਾਕਰੋਚ ਨਾਲ ਪੰਗਾ ਲੈਣਾ ਸੀ।" ਜਿਹੜੀ ਵੀ ਦਰਦ ਨਿਵਾਰਕ ਗੋਲੀ਼ ਘਰ ਵਿੱਚ ਪਈ ਸੀ ਲੱਭਕੇ ਉਹਨੂੰ ਖਵਾਈ ਅਤੇ ਆਪਣੀ ਵਾਕਿੰਗ ਸਟਿੱਕ, ਜਿਹੜੀ ਮੈਂ ਚੂਲੇ਼ ਤੇ ਸੱੱਟ ਲੱਗਣ ਤੋਂ ਬਾਅਦ ਵਰਤੀ ਸੀ ਲਿਆ ਕੇ ਉਸ ਨੂੰ ਫੜਾਈ। ਹਾਏ ਹਾਏ ਕਰਦਿਆਂ ਘਰ ਵਾਲੀ ਨੇ ਰਸੋਈ ਦਾ ਰਹਿੰਦਾ ਕੰਮ ਸਮੇਟਿਆ।
ਅਗਲੀ ਸਵੇਰ ਭਤੀਜੀ ਦੀ ਬੇਟੀ ਤੇ ਬੇਟੇ ਨੇ ਵਾਪਸ ਅਮ੍ਰਿਤਸਰ ਆਪਣੇ ਘਰ ਜਾਣਾ ਸੀ। ਛੇਤੀ ਛੇਤੀ ਬ੍ਰੇਕਫਾਸਟ ਕਰਕੇ ਤੇ ਬੱਚਿਆਂ ਨੂੰ ਊਬਰ ਕੈਬ ਤੇ ਬਿਠਾ ਕੇ ਅਸੀਂ ਨੇੜੇ ਦੀ ਲੈਬ ਵਿੱਚ ਪਹੁੰਚੇ। ਘਰਵਾਲੀ ਦੇ ਸੱਜੇ ਗੋਡੇ ਦਾ ਐਕਸ ਰੇ ਕਰਵਾਇਆ। ਸ਼ੁਕਰ ਹੈ ਕਿ ਐਕਸ ਰੇ ਬਿਲਕੁਲ ਸਹੀ ਆਇਆ। ਫਿਜ਼ਓਥੈਰਾਪਿਸਟ ਨੇ ਕਿਹਾ ਕਿ ਤੁਹਾਡੇ ਗੋਡੇ ਮੈਟਲ ਦੇ ਹੋਣ ਕਰਕੇ ਜ਼ਿਆਦਾ ਸੱਟ ਨਹੀਂ ਲੱਗੀ। ਜੇਕਰ ਗੋਡੇ ਅਸਲੀ ਹੁੰਦੇ ਤਾਂ ਹੱਡੀ ਟੁੱਟ ਵੀ ਸਕਦੀ ਸੀ। ਫਿਜ਼ਿਓਥਰੈਪੀ ਕਰਵਾ ਕੇ ਡੇਢ ਦੋ ਘੰਟੇ ਬਾਅਦ ਅਸੀਂ ਘਰ ਪਹੁੰਚੇ। ਮੈਂ ਘਰਵਾਲੀ ਨੂੰ ਥੋੜੇ ਲਾਈਟ ਮੂਡ ਵਿੱਚ ਕਿਹਾ,"ਅਜੇ ਨਾਂ ਬਾਥਰੂਮ ਵਿੱਚ ਪੈਰ ਧੋਣ ਜਾਈਂ।" ਸੁਣਕੇ ਉਹ ਹੱਸ ਪਈ। ਫਿਰ ਪਹਿਲਾਂ ਮੈਂ ਬਾਥਰੂਮ ਵਿੱਚ ਗਿਆ ਅਤੇ ਵੇਖਿਆ ਕਿ ਬਾਥਰੂਮ ਦੇ ਫ਼ਰਸ਼ ਤੇ ਇੱਕ ਕਾਕਰੋਚ ਮਰਿਆ ਪਿਆ ਸੀ। ਮੈਂ ਪਤਨੀ ਨੂੰ ਆਵਾਜ਼ ਮਾਰੀ ਤੇ ਕਿਹਾ ਕਿ,"ਪਹਿਚਾਣ ਇਹ ਇਹ ਓਹੀ ਕਾਕਰੋਚ ਤਾਂ ਨਹੀਂ ਜਿਸ ਤੇ ਤੂੰ ਕੱਲ੍ਹ ਹਿੱਟ ਸਪਰੇਅ ਕੀਤਾ ਸੀ।" ਉਹ ਜਦੋਂ ਅੰਦਰ ਆਈ ਤਾਂ ਇੱਕ ਹੋਰ ਕਾਕਰੋਚ ਕਿਸੇ ਨੁੱਕਰ ਵਿਚੋਂ ਨਿਕਲ ਆਇਆ। ਵੇਖਕੇ ਘਰਵਾਲੀ ਇਹ ਕਹਿੰਦੀ ਬਾਹਰ ਦੌੜ੍ਹ ਗਈ,"ਬੂਹ ਮੈਂ ਮਰ ਗਈ ਇਹ ਫੇਰ ਆ ਗਿਆ?"
ਓਧਰ ਸਾਡੀ ਗੁਗਲੀ ਤੇ ਸ਼ੁੱਭ ਆਪਣੇ ਘਰ ਅਮ੍ਰਿਤਸਰ ਪਹੁੰਚ ਗਏ ਅਤੇ ਆਪਣੀ ਮੱਮੀ ਨੂੰ ਜਾਕੇ ਭੋਲੀ ਆਂਟੀ ਦੀ ਸਾਰੀ ਕਹਾਣੀ ਸੁਣਾ ਦਿੱਤੀ। ਔਰਤ ਆਕਾਸ਼ਵਾਣੀ ਰਾਹੀਂ ਪੇਕਿਆਂ ਤੇ ਸਹੁਰਿਆਂ ਦੇ ਸਾਰੇ ਅਮਲੇ ਨੂੰ "ਘਰਵਾਲੀ ਤੇ ਕਾਕਰੋਚ ਦੀ ਲੜਾਈ" ਦੀ ਖ਼ਬਰ ਪਹੁੰਚ ਗਈ। ਘਰਵਾਲੀ ਆਪਣੀਆਂ ਭੈਣਾਂ ਦੇ ਫੋਨ ਸੁਣ ਸੁਣ ਕੇ ਥੱਕ ਗਈ ਹੈ। ਸ਼ੁਕਰ ਹੈ ਕਿ ਘਰਵਾਲੀ ਦਾ ਗੋਡਾ ਹਣ ਕਾਫੀ ਠੀਕ ਹੈ। ਲਗਦੈ ਫਿਰ ਕੋਈ ਫ਼ੋਨ ਆ ਗਿਆ। ਕਿਚਨ ਵਿੱਚ ਪਿਆ ਮੋਬਾਈਲ ਫੋਨ ਗਾ ਰਿਹਾ ਹੈ,"ਤੂ ਪ੍ਰਭ ਦਾਤਾ ਦਾਨਿ ਮਤਿ ਪੂਰਾ ਹਮ ਥਾਰੇ ਭੇਖਾਰੀ ਜੀਉ।।
ਘਰਵਾਲੀ ਘੂਕ ਸੁੱਤੀ ਪਈ ਹੈ। ਮੈਨੂੰ ਵੀ ਨੀਂਦ ਆ ਰਹੀ ਹੈ।
ਹੁਣ ਤੁਸੀਂ ਹੀ ਦੱਸੋ ਕਿ ਮੈਂ ਫੋਨ ਸੁਣਾਂ ਕੇ ਨਾਂ ?????

ਡਾਕਟਰ ਸਤਿੰਦਰ ਸਿੰਘ ਬੇਦੀ,
MBBS.,MS.(ENT), PCMS-1,
SMO Retired, ENT Specialist at Dashmesh Charitable Dispensary Gurdwara Sacha Dhan Sahib Phase 3B, Mohali ( Punjab)
12/06/2025

21/01/2025

🌹🙏ਪੋਸਟ ਨੰ:- 61 🌹🙏

🌹ਵੱਡਾ ਹੋ ਕੇ ਮੈਂ ਥਾਣੇਦਾਰ ਬਣੂੰਗਾ🌹

ਇਹ ਗੱਲ 1988-91 ਦੇ ਸਮੇਂ ਦੀ ਹੈ ਜਦੋਂ ਪੰਜਾਬ ਵਿੱਚ ਅੱਤਵਾਦ ਪੂਰੇ ਜ਼ੋਰਾਂ ਤੇ ਸੀ ਅਤੇ ਮੈਂ ਮੁੱਢਲਾ ਸਿਹਤ ਕੇਂਦਰ, ਰਮਦਾਸ (ਅਮ੍ਰਿਤਸਰ) ਵਿਖੇ ਮੈਡੀਕਲ ਅਫ਼ਸਰ ਇੰਚਾਰਜ ਦੇ ਅਹੁਦੇ ਤੇ ਤਾਇਨਾਤ ਸੀ। ਮੈਂ ਉਸ ਸਮੇਂ ਦੀ ਇੱਕ ਕੌੜੀ ਹਕੀਕਤ ਬਿਆਨ ਕਰਨ ਜਾ ਰਿਹਾ ਹਾਂ।
ਮੈਂ ਉਸ ਸਮੇਂ ਮੁੱਢਲਾ ਸਿਹਤ ਕੇਂਦਰ ਰਮਦਾਸ ਵਿੱਚ ਬਣੀ ਸਰਕਾਰੀ ਰਿਹਾਇਸ਼ ਵਿੱਚ ਪਰਿਵਾਰ ਸਮੇਤ ਰਹਿੰਦਾ ਸੀ। ਸਾਡੀ ਰਿਹਾਇਸ਼ ਦੇ ਨਾਲ ਲੱਗਦੀ ਰਮਦਾਸ ਦੇ ਐਸ ਐਚ ਓ ਦੀ ਰਿਹਾਇਸ ਸੀ ਅਤੇ ਸਾਡੇ ਫਸਟ ਫਲੋਰ ਵਾਲੇ ਬੈਡਰੂਮ ਵਿੱਚੋ ਐਸ ਐਚ ਓ ਦਾ ਦੀ ਰਿਹਾਇਸ਼ ਦਾ ਸਾਰਾ ਵਿਹੜਾ ਦਿਖਾਈ ਦਿੰਦਾ ਸੀ।
ਫਾਰਮਾਸਿਸਟ ਉਮਰਾਉ ਸਿੰਘ ਅਤੇ ਸਾਡੇ ਬੱਚੇ ਸੇਂਟ ਫਰਾਂਸਿਸ ਪਬਲਿਕ ਸਕੂਲ, ਫ਼ਤਹਿਗੜ੍ਹ ਚੂੜੀਆਂ ਵਿਖੇ ਪੜ੍ਹਦੇ ਸਨ। ਰੋਜ਼ਾਨਾ ਮਾਰੂਤੇ (ਘੜੁੱਕੇ) ਤੇ ਅੱਪ ਡਾਊਨ ਕਰਦੇ ਸਨ। 15 ਕਿਲੋਮੀਟਰ ਦੇ ਸਫ਼ਰ ਤੇ ਜਾਣ ਆਉਣ ਵਿੱਚ ਕਰੀਬ ਅੱਧਾ ਘੰਟਾ ਲੱਗ ਜਾਂਦਾ ਸੀ। ਇਸ ਦੌਰਾਨ ਬੱਚੇ ਆਪਸ ਵਿੱਚ ਉਸ ਸਮੇਂ ਦੇ ਮਾਹੌਲ ਬਾਰੇ ਸੁਣੀਆਂ ਸੁਣਾਈਆਂ ਗੱਲਾਂ ਕਰਕੇ ਵਕਤ ਗੁਜ਼ਾਰਦੇ ਸਨ।
ਉਸ ਸਮੇਂ ਅੱਤਵਾਦੀਆਂ ਦੇ ਸ਼ੱਕ ਵਿੱਚ ਗ੍ਰਿਫਤਾਰ ਕੀਤੇ ਗਏ ਨੌਜਵਾਨ ਮੁੰਡਿਆਂ ਦੀ ਇੰਟੈਰੋਗੇਸ਼ਨ ਕਈ ਵਾਰੀ ਐਸ ਐਚ ਓ ਦੇ ਵਿਹੜੇ ਵਿੱਚ ਕੀਤੀ ਜਾਂਦੀ ਸੀ। ਸਿਹਤ ਕੇਂਦਰ ਰਮਦਾਸ ਵਿੱਚ ਆਉਣ ਵਾਲੇ ਕਈ ਬਜ਼ੁਰਗ ਜੋੜੇ ਜਿਨ੍ਹਾਂ ਦੇ ਨੌਜਵਾਨ ਮੁੰਡਿਆਂ ਨੂੰ ਅੱਤਵਾਦੀ ਜਾਣ ਕੇ ਥਾਣੇ ਵਾਲਿਆਂ ਨੇ ਚੁੱਕਿਆ ਸੀ, ਸਾਡੇ ਨਾਲ ਕਈ ਵਾਰੀ ਆਪਣੇ ਦੁੱਖ ਸੁੱਖ ਸਾਂਝੇ ਕਰਦੇ ਸਨ ਅਤੇ ਉਨ੍ਹਾਂ ਦੀਆਂ ਇਹ ਗੱਲਾਂ ਬੱਚਿਆਂ ਦੇ ਕੰਨਾਂ ਤੱਕ ਵੀ ਪਹੁੰਚ ਜਾਂਦੀਆਂ ਸਨ। ਇੱਕ ਵਾਰੀ ਛੁੱਟੀ ਵਾਲੇ ਦਿਨ ਬੱਚੇ ਆਪਸ ਵਿੱਚ ਖੇਡਦਿਆਂ ਇੱਕ ਦੂਸਰੇ ਨਾਲ ਨਿੱਕੀਆਂ ਨਿੱਕੀਆਂ ਗੱਲਾਂ ਕਰ ਰਹੇ ਸਨ। ਮੈਂ ਲਾਗੇ ਖੜ੍ਹਾ ਉਨ੍ਹਾਂ ਦੀਆਂ ਗੱਲਾਂ ਬੜੇ ਗੌਰ ਨਾਲ ਸੁਣ ਰਿਹਾ ਸੀ। ਮੇਰਾ ਅਤੇ ਸਾਡੇ ਫਾਰਮਾਸਿਸਟ ਦਾ ਬੇਟਾ ਜੋ ਇੱਕੋ ਜਮਾਤ ਵਿੱਚ ਪੜ੍ਹਦੇ ਸਨ, ਇੱਕ ਦੂਸਰੇ ਨੂੰ ਪੁੱਛ ਰਹੇ ਸਨ,"ਤੂੰ ਵੱਡਾ ਹੋ ਕੇ ਕੀ ਬਣੇਂਗਾ ? ਮੇਰਾ ਬੇਟਾ ਬੜੇ ਸੋਚ ਵਿਚਾਰ ਤੋਂ ਬਾਅਦ ਬੋਲਿਆ,"ਮੈਂ ਤਾਂ ਥਾਣੇਦਾਰ ਬਣੂੰਗਾ।"
ਮੈਂ ਸੁਣ ਕੇ ਬੜਾ ਹੈਰਾਨ ਹੋਇਆ ਅਤੇ ਉਸ ਨੂੰ ਕੋਲ ਬੁਲਾ ਕੇ ਪੁੱਛਿਆ,"ਬੇਟੇ ਤੂੰ ਥਾਣੇਦਾਰ ਹੀ ਕਿਉਂ ਬਣੇਂਗਾ ?" ਉਹ ਫ਼ੱਟ ਦੇਣੀ ਬੋਲਿਆ,"ਪਾਪਾ ਥਾਣੇਦਾਰ ਨਾਲੇ ਕੁੱਟਦੇ ਹਨ ਅਤੇ ਨਾਲੇ ਪੈਸੇ ਲੈਂਦੇ ਹਨ।" ਮੈਂ ਉਸ ਦਾ ਜਵਾਬ ਸੁਣਕੇ ਦੰਗ ਰਹਿ ਗਿਆ ਅਤੇ ਉਸਦੇ ਭੋਲੇਪਣ ਤੇ ਮੈਨੂੰ ਹਾਸਾ ਵੀ ਆਇਆ।
ਵਕਤ ਆਪਣੀ ਚਾਲੇ ਚੱਲਦਾ ਰਿਹਾ। ਜੁਲਾਈ/ਅਗਸਤ 1991 ਵਿੱਚ ਮੇਰਾ ਤਬਾਦਲਾ ਮੁੱਢਲਾ ਸਿਹਤ ਕੇਂਦਰ ਰਮਦਾਸ ਤੋਂ ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਵਿਖੇ ਹੋ ਗਿਆ ਅਤੇ ਮੈਨੂੰ ਪੀ.ਜੀ. ਵਿੱਚ ਦਾਖਲਾ ਮਿਲ ਗਿਆ। ਮੇਰੇ ਬੇਟੇ ਨੂੰ ਵੀ 2005 ਵਿੱਚ ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਵਿਖੇ MBBS ਵਿੱਚ ਦਾਖਲਾ ਮਿਲ ਗਿਆ ਅਤੇ 2007 ਵਿੱਚ ਉਸ ਨੇ ਆਈ ਏ ਐਸ ਦੇ ਇਮਤਿਹਾਨ ਦੀ ਤਿਆਰੀ ਸ਼ੁਰੂ ਕਰ ਦਿੱਤੀ। ਪ੍ਰੀ ਇਮਤਿਹਾਨ ਤਾਂ ਉਸਨੇ ਪਾਸ ਕਰ ਲਿਆ ਪਰ ਫਾਈਨਲ ਇੰਟਰਵਿਊ ਵਿੱਚ ਸਫਲਤਾ ਨਹੀਂ ਮਿਲੀ। ਅੱਜਕਲ ਮੇਰਾ ਉਹੀ ਬੇਟਾ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ, ਫਰੀਦਕੋਟ ਵਿਖੇ ਐਮ ਡੀ ਕਰ ਰਿਹਾ ਹੈ। ਉਸਦਾ ਬੇਟਾ (ਮੇਰਾ ਪੋਤਰਾ) ਜੋ ਕਿ YPS, Chandigarh ਵਿੱਚ ਅਜੇ ਪਹਿਲੀ ਜਮਾਤ ਵਿੱਚ ਪੜ੍ਹਦਾ ਹੈ ਕਈ ਵਾਰੀ ਆਪਣੇ ਪਿਓ ਨੂੰ ਕਹਿੰਦਾ ਹੈ,"ਪਾਪਾ ਮੈਂ ਤੋ ਬੜਾ ਹੋ ਕੇ ਆਪ ਕੀ ਤਰਹ ਡਾਕਟਰ ਨਹੀਂ, ਪੋਲੀਸ ਬਨੂੰ ਗਾ।" ‌ਉਸਦੀ ਗੱਲ ਸੁਣ ਕੇ ਮੇਰੀ ਸੋਚ ਉਸ ਪੰਜਾਹ ਸਾਲ ਪਹਿਲਾਂ ਵਾਲੇ ਸਮੇਂ ਵਿੱਚ ਚਲੀ ਜਾਂਦੀ ਹੈ ਅਤੇ ਮੇਰਾ ਮਨ ਕਹਿੰਦਾ ਹੈ ਕਿ,"ਤੇਰਾ ਪਿਓ ਵੀ ਕਹਿੰਦਾ ਸੀ ਕਿ ਮੈਂ ਥਾਣੇਦਾਰ ਬਣੂੰਗਾ ਪਰ ਉਹ ਤਾਂ ਬਣ ਨਹੀਂ ਸਕਿਆ। ਹੁਣ ਵੇਖਦੇ ਹਾਂ ਕਿ ਤੂੰ ਪੁਲਿਸ ਬਣਦਾ ਹੈਂ ਜਾਂ ਡਾਕਟਰ ?"
ਮੈਂ ਕਈ ਵਾਰੀ ਸੋਚਦਾ ਹਾਂ ਕਿ ਅੱਜ ਦੀ ਨਵੀਂ ਜੈਨਰੇਸ਼ਨ ਪੋਲੀਸ ਸਰਵਿਸ ਵਿੱਚ ਹੀ ਕਿਉਂ ਜਾਣਾ ਪਸੰਦ ਕਰਦੀ ਹੈ।
ਕੀ ਅੱਜ ਤੋਂ ਪੰਜਾਹ ਸਾਲ ਪਹਿਲਾਂ ਵਾਲੇ ਮਾਹੌਲ ਵਿੱਚ ਮੇਰੇ ਬੇਟੇ ਵੱਲੋਂ ਭੋਲੇ ਭਾਅ ਕਹੀ ਗਈ ਉਹ ਗੱਲ ਕਿ,"ਮੈਂ ਵੱਡਾ ਹੋ ਕੇ ਥਾਣੇਦਾਰ ਬਣੂੰਗਾ ਕਿਉਂਕਿ ਥਾਣੇਦਾਰ ਨਾਲੇ ਕੁੱਟਦੇ ਹਨ ਅਤੇ ਨਾਲੇ ਪੈਸੇ ਲੈਂਦੇ ਹਨ", ਉਸ ਸਮੇਂ ਦੇ ਕਾਲੇ ਦੌਰ ਦੀ ਇੱਕ ਕੌੜੀ ਸੱਚਾਈ ਤਾਂ ਨਹੀਂ ਬਿਆਨ ਕਰਦੀ ਲੱਗਦੀ ਜਿਸਨੂੰ ਪਿੰਡਾਂ ਦੇ ਕਈ ਭੋਲੇ ਭਾਲੇ ਲੋਕਾਂ ਨੇ ਆਪਣੇ ਪਿੰਡੇ ਤੇ ਹੰਡਾਇਆ ਸੀ ?????

ਡਾ. ਸਤਿੰਦਰ ਸਿੰਘ ਬੇਦੀ,
ਮਾਤਾ ਕੁਲਬੀਰ ਕੌਰ ਚੈਰੀਟੇਬਲ ਹਸਪਤਾਲ,
ਗੁਰਦੁਆਰਾ ਸੰਤਸਰ ਸਾਹਿਬ ਸੈਕਟਰ 38 ਵੈਸਟ, ਚੰਡੀਗੜ੍ਹ।
19/01/2025

20/01/2025
17/11/2024
15/11/2022

ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ

Address


Opening Hours

Wednesday 17:00 - 20:00
Thursday 17:00 - 20:00
Friday 17:00 - 20:00
Saturday 17:00 - 20:00

Telephone

7973015134

Website

Alerts

Be the first to know and let us send you an email when Dr. Satinder Singh Bedi posts news and promotions. Your email address will not be used for any other purpose, and you can unsubscribe at any time.

  • Want your practice to be the top-listed Clinic?

Share

Share on Facebook Share on Twitter Share on LinkedIn
Share on Pinterest Share on Reddit Share via Email
Share on WhatsApp Share on Instagram Share on Telegram