20/11/2025
ਪਿਤਾ ਦੀ ਛੇਵੀਂ ਬਰਸੀ ਮੌਕੇ ਧੀ ਨੇ ਡਾਇਲਸਿਸ ਸੈਂਟਰ ਨੂੰ 11 ਹਜਾਰ ਰੁਪਏ ਦੀ ਰਾਸ਼ੀ ਕੀਤੀ ਭੇਟ ❇️❇️
ਭੁਲੱਥ, 20 ਨਵੰਬਰ (ਧਵਨ)- ਪਿਤਾ ਤੇ ਧੀ ਦੇ ਰਿਸ਼ਤੇ ਦੀ ਸਾਂਝ ਤੇ ਪਿਆਰ ਦੇ ਦੁਨੀਆ ਚ ਅਨੇਕਾ ਕਿੱਸੇ ਹਨ, ਜਿਵੇਂ ਮਾਂ ਦਾ ਲਾਡਲਾ ਪੁੱਤਰ ਕਿਹਾ ਜਾਂਦਾ ਉਵੇਂ ਧੀ ਨੂੰ ਪਿਉ ਦੀ ਲਾਡਲੀ ਕਿਹਾ ਜਾਂਦਾ ਹੈ।ਇਵੇਂ ਹੀ ਇਕ ਨੇਕ ਉਪਰਾਲਾ ਆਪਣੇ ਪਿਤਾ ਦੀ ਯਾਦ ਵਿਚ ਹੋਣਹਾਰ ਧੀ ਵੱਲੋਂ ਕੀਤਾ ਗਿਆ ਜਦੋਂ ਸਰਕਾਰੀ ਸੀ. ਸੈਕੰ. ਸਕੂਲ ਭੁਲੱਥ ਵਿਖੇ ਤਾਇਨਾਤ ਅਧਿਆਪਕਾ ਸ਼੍ਰੀਮਤੀ ਪਰਮਜੀਤ ਕੌਰ ਵੱਲੋਂ ਆਪਣੇ ਸਵ: ਪਿਤਾ ਮਾਸਟਰ ਨਰਿੰਜਨ ਸਿੰਘ ਦੀ ਛੇਵੀਂ ਬਰਸੀ ਮੌਕੇ ਜਗਤ ਗੁਰੂ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਨਾਮ ਨੂੰ ਸਮਰਪਿਤ ਮੁਫਤ ਡਾਇਲਸਿਸ ਸੈਂਟਰ ਭੁਲੱਥ ਨੂੰ 11 ਹਜਾਰ ਰੁਪਏ ਦੀ ਸਹਾਇਤਾ ਰਾਸ਼ੀ ਭੇਟ ਕੀਤੀ। ਇਸ ਮੌਕੇ ਅਧਿਆਪਕਾ ਪਰਮਜੀਤ ਕੌਰ ਨੇ ਕਿਹਾ ਮੇਰੇ ਪਿਤਾ ਵੀ ਸਮਾਜ ਤੇ ਮਨੁੱਖਤਾ ਦੀ ਭਲਾਈ ਕਰਨ ਦੀ ਸੋਚ ਦੇ ਧਾਰਨੀ ਸਨ ਅੱਜ ਉਹਨਾਂ ਦੀ ਬਰਸੀ ਮੌਕੇ ਮਨੁੱਖਤਾ ਦੀ ਸੇਵਾ ਵਿਚ ਯੋਗਦਾਨ ਪਾਕੇ ਸ਼ਰਧਾ ਦੇ ਫੁੱਲ ਭੇਟ ਕਰ ਰਹੀ ਹਾਂ ਤੇ ਅਜਿਹਾ ਕਰਨ ਨਾਲ ਮੰਨ ਨੂੰ ਸਕੂਨ ਮਿਲਿਆ ਹੈ। ਉਹਨਾਂ ਡਾਇਲਸਿਸ ਸੈਂਟਰ ਭੁਲੱਥ ਬਾਰੇ ਕਿਹਾ ਕਿ ਇਲਾਕੇ ਦੀ ਸੰਗਤਾਂ ਦੇ ਸਹਿਯੋਗ ਨਾਲ ਸੇਵਾ ਨਿਭਾ ਰਿਹਾ ਮੁਫਤ ਡਾਇਲਸਿਸ ਸੈਂਟਰ ਭੁਲੱਥ ਪੀੜਤਾ ਲਈ ਵਰਦਾਨ ਸਾਬਤ ਹੋ ਰਿਹਾ ਹੈ, ਇਹ ਇਕ ਬਹੁਤ ਨੇਕ ਤੇ ਭਲਾਈ ਦਾ ਕਾਰਜ ਹੈ। ਉਹਨਾਂ ਜਿੱਥੇ ਦਾਨੀ ਸੱਜਣਾ ਦੀ ਪ੍ਰਸੰਸਾ ਕੀਤੀ ਉੱਥੇ ਪ੍ਰਬੰਧਕ ਕਮੇਟੀ ਦੀ ਸਲਾਘਾ ਕਰਦੇ ਕਿਹਾ ਕਿ ਪ੍ਰਬੰਧਕ ਕਮੇਟੀ ਦੇ ਸਮੂਹ ਆਗੂ ਸਹਿਬਾਨ ਤਨਦੇਹੀ ਨਾਲ ਬਿਨਾ ਕਿਸੇ ਲਾਲਚ ਤੇ ਮੱਤਭੇਦ ਸੇਵਾ ਨਿਭਾ ਰਹੇ ਹਨ। ਇਸ ਮੌਕੇ ਡਾਇਲਸਿਸ ਸੈਂਟਰ ਦੇ ਚੇਅਰਮੈਂਨ ਸੁਰਿੰਦਰ ਕੱਕੜ ਨੇ ਕਿਹਾ ਕਿ ਸਮਾਜ ਵਿਚ ਹੋਣਹਾਰ ਧੀਆਂ ਦੇ ਅਨੇਕਾ ਮਿਸਾਲਾਂ ਹਨ ਉੱਥੇ ਇਕ ਹੋਰ ਮਿਸਾਲ ਦਾ ਵਾਧਾ ਮੈਡਮ ਪਰਮਜੀਤ ਕੌਰ ਵੱਲੋਂ ਨੇਕ ਕਾਰਜ ਕਰਕੇ ਕੀਤਾ ਗਿਆ ਹੈ। ਕੱਕੜ ਨੇ ਕਿਹਾ ਕਿ ਸਵ: ਮਾਸਟਰ ਨਰਿੰਜਨ ਸਿੰਘ ਬਹੁਤ ਵਧੀਆ ਇਨਸਾਨ ਸਨ ਅਤੇ ਲੋਕ ਭਲਾਈ ਸੋਚ ਦੇ ਧਾਰਨੀ ਸਨ। ਉਹਨਾਂ ਦੇ ਪਰਿਵਾਰ ਵੱਲੋਂ ਪਹਿਲਾ ਵੀ ਡਾਇਲਸਿਸ ਨੂੰ ਸਮੇ ਸਮੇ ਤੇ ਰਾਸ਼ੀ ਭੇਜੀ ਜਾਦੀ ਰਹੀ ਹੈ ਅਤੇ ਹਮੇਸ਼ਾ ਪਰਿਵਾਰ ਦਾ ਸਹਿਯੋਗ ਰਿਹਾ ਹੈ। ਉਹਨਾਂ ਸਮੂਹ ਪ੍ਰਬੰਧਕ ਕਮੇਟੀ ਵੱਲੋਂ ਜਿੱਥੇ ਮੈਡਮ ਪਰਮਜੀਤ ਕੌਰ ਦੇ ਉਪਰਾਲੇ ਤੇ ਸੋਚ ਦੀ ਸਲਾਘਾ ਕੀਤੀ ਉੱਥੇ ਸਹਿਯੋਗ ਲਈ ਸਾਰੇ ਪਰਿਵਾਰ ਦਾ ਧੰਨਵਾਦ ਕਰਦੇ ਕਿਹਾ ਕਿ ਪ੍ਰਬੰਧਕ ਕਮੇਟੀ ਮਾਸਟਰ ਨਰਿੰਜਨ ਸਿੰਘ ਜੀ ਦੀ ਆਤਮਿਕ ਸ਼ਾਂਤੀ ਦੀ ਅਰਦਾਸ ਕਰਦੀ ਹੈ। ਇਸ ਮੌਕੇ ਸੁਸਾਇਟੀ ਦੇ ਚੇਅਰਮੈਨ ਡਾਕਟਰ ਸੁਰਿੰਦਰ ਕੁਮਾਰ ਕੱਕੜ, ਵਾਈਸ ਚੇਅਰਮੈਨ ਸੁਰਿੰਦਰ ਸਿੰਘ ਲਾਲੀਆ ਅਤੇ ਸ੍ਰਪ੍ਰਸਤ ਅਵਤਾਰ ਸਿੰਘ ਲਾਲੀਆ ਹਾਜਰ ਸਨ।