22/02/2020
ਕੁਝ ਰੁੱਖ ਮੈਨੂੰ ਪੁੱਤ ਲਗਦੇ ਨੇ
ਕੁਝ ਰੁੱਖ ਲਗਦੇ ਮਾਵਾਂ,
ਕੁਝ ਰੁੱਖ ਨੂੰਹਾਂ ਧੀਆਂ ਲਗਦੇ
ਕੁਝ ਰੁੱਖ ਵਾਂਗ ਭਰਾਵਾਂ,
ਕੁਝ ਰੁੱਖ ਮੇਰੇ ਬਾਬੇ ਵਾਕਣ
ਪੱਤਰ ਟਾਵਾਂ ਟਾਵਾਂ,
ਕੁਝ ਰੁੱਖ ਮੇਰੀ ਦਾਦੀ ਵਰਗੇ
ਚੂਰੀ ਪਾਵਣ ਕਾਵਾਂ,
ਕੁਝ ਰੁੱਖ ਯਾਰਾਂ ਵਰਗੇ ਲਗਦੇ
ਚੁੰਮਾਂ ਤੇ ਗਲ ਲਾਵਾਂ।
ਅੱਜ ਮਿਤੀ 22/02/2020 ਨੂੰ ਸਵਰਗਵਾਸੀ ਸ਼੍ਰੀਮਤੀ ਸਵਿਤਾ ਕੁਮਾਰੀ ਪਤਨੀ ਸਵਰਗੀ ਸ਼੍ਰੀ ਹੰਸ ਰਾਜ ਸ਼ਰਮਾ, ਜਿਹਨਾਂ ਨੇ ਕਿਲ੍ਹਾ ਪ੍ਰਾਇਮਰੀ ਸਕੂਲ, ਸੰਗਰੂਰ ਵਿਖੇ ਆਪਣੀ ਸੇਵਾ ਨਿਭਾਈ, ਜੋ ਕਿ 18/02/2020 ਨੂੰ ਪ੍ਰਭੂ ਦੇ ਚਰਨਾਂ ਵਿਚ ਬਿਰਾਜਮਾਨ ਹੋਏ, ਓਹਨਾ ਦੀ ਯਾਦ ਵਿਚ 2 ਜਗ੍ਹਾ ਤੇ ਰੁੱਖ ਲਗਾਏ ਗਏ।
1. ਸਰਕਾਰੀ ਪ੍ਰਾਇਮਰੀ ਸਕੂਲ, ਭਾਗੋਮਾਜਰਾ ਵਿਖੇ 10 ਰੁੱਖ ਲਗਾਏ ਗਏ, ਜਿਹਨਾਂ ਵਿਚ ਅਰਜਨ, ਕਚਨਾਰ ਚੰਪਾ, ਹਿਬਿਸਕਸ, ਪਾਪੜੀ ਸੁਖਚੈਨ, ਚੋਕਰਸਿਆ ਰੁੱਖ ਸ਼ਾਮਲ ਸਨ।
ਪਿੰਡ ਦੇ ਸਰਪੰਚ ਅਵਤਾਰ ਸਿੰਘ ਜੀ ਦੇ ਸਹਯੋਗ ਨਾਲ, ਮੌਕੇ ਤੇ ਸਕੂਲ ਦੇ ਮੈਡਮ ਪੁਸ਼ਪਿੰਦਰ ਕੌਰ, ਨਿਰਮਲਜੀਤ ਕੌਰ, ਕਿਰਨਜੀਤ ਕੌਰ ਮੌਜੂਦ ਸਨ।
ਮੌਕੇ ਤੇ ਸਰਦਾਰ ਰਣਧੀਰ ਜੀ, ਸੁਪਰਵਾਈਜਰ ਬਾਗਬਾਨੀ, ਨੇ ਬੱਚਿਆਂ ਨੂੰ ਰੁੱਖਾਂ ਪ੍ਰਤੀ ਜਾਣਕਾਰੀ ਦਿੱਤੀ। ਰੁੱਖਾਂ ਦੀ ਸੰਭਾਲ ਦਾ ਜ਼ਿੰਮਾ ਸਕੂਲ ਮੈਡਮ ਨਿਰਮਲਜੀਤ ਕੌਰ, ਪੁਸ਼ਪਿੰਦਰ ਕੌਰ, ਕਿਰਨਜੀਤ ਕੌਰ ਅਤੇ ਸਰਪੰਚ ਅਵਤਾਰ ਸਿੰਘ ਜੀ ਨੇ ਲਿਆ। ਸਾਡੇ ਵਲੋਂ ਵੀ ਰੁੱਖਾਂ ਸੀ ਸਮੇਂ ਸਮੇਂ ਤੇ ਦੇਖਭਾਲ ਕੀਤੀ ਜਾਵੇਗੀ।
2. ਸਰਕਾਰੀ ਪ੍ਰਾਇਮਰੀ ਸਕੂਲ, ਦਾਦੂਮਾਜਰਾ ਵਿਖੇ ਮੈਡਮ ਕੁਲਵਿੰਦਰ ਕੌਰ , ਜਸਪ੍ਰੀਤ ਸਿੰਘ ਜੀ ਅਤੇ ਸੇਵਾਦਾਰ ਜਸਬੀਰ ਸਿੰਘ ਜੀ ਨੇ 25 ਰੁੱਖ ਲਗਾਏ ਅਤੇ ਇਹਨਾਂ ਦੀ ਦੇਖਭਾਲ ਦਾ ਜਿੰਮਾ ਲਿਆ। ਸਾਡੇ ਵੱਲੋਂ ਵੀ ਸਮੇਂ-ਸਮੇਂ ਤੇ ਰੁੱਖਾਂ ਦਾ ਧਿਆਨ ਰਖਿਆ ਜਾਵੇਗਾ।
ਹੁਣ ਤਕ ਲੱਗੇ ਰੁੱਖ : 37
ਇਹਨਾਂ ਨਾਲ ਅੱਗੇ ਲਈ ਬਣਦਾ ਟੀਚਾ: 1983
ਸਾਡਾ ਉਦੇਸ਼ ਇਹ ਹੈ, ਕਿ ਪੰਜਾਬ ਦੇ native ਰੁੱਖ ਜੌ ਕਿ ਪੰਜਾਬ ਦੀ ਧਰਤੀ ਤੋਂ ਲੁਪਤ ਹੋ ਰਹੇ ਹਨ, ਓਹਨਾ ਨੂੰ ਮੁੜ ਫੇਰ ਪੰਜਾਬ ਦੇ ਬੱਚੇ, ਨੌਜਵਾਨਾਂ ਅਤੇ ਬੁਜ਼ੁਰਗਾਂ ਦੇ ਹੱਥੀਂ, ਇਸ ਗੁਰੂਆਂ, ਪੀਰਾਂ ਅਤੇ ਪੰਜਾਂ ਦਰਿਆਵਾਂ ਦੀ ਧਰਤੀ ਪੰਜਾਬ ਤੇ ਰੱਖਿਆ ਜਾਵੇ ਅਤੇ ਪੰਜਾਬ ਦੀ ਪਾਵਨ ਧਰਤੀ ਤੇ ਲੋਕਾਈ ਨੂੰ ਮੁੜ ਤੋਂ ਜਾਗ੍ਰਤ ਕੀਤਾ ਜਾਵੇ। ਸਾਡੇ ਪ੍ਰੇਰਨਾ ਸ੍ਰੋਤ ਹਨ foundation, . Balwinder Singh Lakhewali, Jyoti Jagrati Sansthan, Yuva ਪਰਿਵਾਰ ਸੇਵਾ ਸਮਿਤੀ, Singh Jaggi ji, Juneja,