22/09/2025
ਮੇਹਦੇ ਦੀ ਸੋਜ਼ (Gastritis)
ਸਧਾਰਨ ਜਿਹਾ ਪ੍ਰਤੀਤ ਹੋਣ ਵਾਲਾ ਇਹ ਰੋਗ ਕਿੰਨੀਆਂ ਗੰਭੀਰ ਬਿਮਾਰੀਆਂ ਦਾ ਕਾਰਨ ਬਣ ਸਕਦਾ ਹੈ, ਇਸ ਦਾ ਪਤਾ ਉਦੋਂ ਲੱਗਦਾ ਹੈ, ਜਦੋਂ ਖਾਣ-ਪੀਣ ਦੇ ਮਾਮਲੇ ਵਿੱਚ ਪੂਰਾ ਪਹੇਜ਼ ਰੱਖਣ ਵਾਲਾ ਮਨੁੱਖ ਪਾਚਨ-ਪ੍ਰਣਾਲੀ ਦੇ ਲਗਾਤਾਰ ਵਿਕਾਰ-ਗ੍ਰਸਤ ਰਹਿਣ ਕਰਕੇ ਦੇਰ-ਸਵੇਰ ਮੇਹਦੇ ਦੇ ਕੈਂਸਰ ਤੋਂ ਪੀੜਿਤ ਹੋ ਜਾਂਦਾ ਹੈ। ਸਧਾਰਨ ਪ੍ਰਤੀਤ ਹੋਣ ਵਾਲੀ ਮੋਹਦੇ ਦੀ ਸੋਜ ਦਾ ਅੰਤ ਅਕਸਰ ਮੇਹਦੇ ਦੇ ਕੈਂਸਰ ਵਿੱਚ ਦੇਖਿਆ ਜਾਂਦਾ ਹੈ।
ਮੋਹਦੇ ਦੀ ਸੋਜ ਦੋ ਪ੍ਰਕਾਰ ਦੀ ਹੁੰਦੀ ਹੈ। ਇਕ ਤੀਵਰ ਅਤੇ ਦੂਜੀ ਪੁਰਾਣੀ। ਮੋਹਦੇ ਦੀ ਤੀਵਰ ਸੋਜ ਨੂੰ ਐਲੋਪੈਥਿਕ ਚਕਿਤਸਾ-ਵਿਗਿਆਨ ਵਿੱਚ Acute- Gastritis ਅਤੇ ਪੁਰਾਣੀ ਸੋਜ ਨੂੰ Chronic Gastritis ਕਿਹਾ ਜਾਂਦਾ ਹੈ।
ਮੋਹਦੇ ਦੀ ਤੀਵਰ ਸੋਜ ਦੇ ਲੱਛਣ ਤਾਂ ਬਹੁਤ ਸਪੱਸ਼ਟ ਦੇਖੇ ਜਾਂਦੇ ਹਨ, ਪਰ ਮੇਹਦੇ ਦੀ ਪੁਰਾਣੀ ਸੋਜ ਦੇ ਲੱਛਣ ਲੱਕੜ ਨੂੰ ਲੱਗੀ ਸਿਉਂਕ ਵਾਂਗ ਹੁੰਦੇ ਹਨ, ਜਿਸ ਦਾ ਪਤਾ ਉਦੋਂ ਲੱਗਦਾ ਹੈ, ਜਦੋਂ ਪੂਰੇ ਪ੍ਰਹੇਜ਼ ਨਾਲ ਖਾਧਾ ਗਿਆ ਸਧਾਰਨ ਭੋਜਨ ਵੀ ਠੀਕ ਤਰ੍ਹਾਂ ਹਜ਼ਮ ਨਹੀਂ ਹੁੰਦਾ। ਲਗਾਤਾਰ ਬਣੀ ਰਹਿਣ ਵਾਲੀ ਇਹ ਬਦਹਜ਼ਮੀ ਕਿੰਨੇ ਹੋਰ ਭਿਅੰਕਰ ਰੋਗਾਂ ਨੂੰ ਜਨਮ ਦਿੰਦੀ ਹੈ, ਇਸ ਦੇ ਵਿਸ਼ਲੇਸ਼ਣ ਲਈ ਇੱਕ ਪੂਰਾ ਗ੍ਰੰਥ ਲਿਖਿਆ ਜਾ ਸਕਦਾ ਹੈ।
ਮਨੁੱਖ ਦੀ ਤੰਦਰੁਸਤੀ ਦਾ ਆਧਾਰ ਖੋਜਣਾ ਹੋਵੇ ਤਾਂ ਇੱਕ ਗੱਲ ਬਹੁਤ ਸਪੱਸ਼ਟ ਸ਼ਬਦਾਂ ਵਿੱਚ ਆਖੀ ਜਾ ਸਕਦੀ ਹੈ ਕਿ ਜਿਸ ਮਨੁੱਖ ਦੀ ਪਾਚਨ-ਪ੍ਰਣਾਲੀ ਠੀਕ ਪ੍ਰਕਾਰ ਨਾਲ ਕੰਮ ਕਰਦੀ ਹੈ, ਉਹ ਕਦੇ ਵੀ ਕਿਸੇ ਗੰਭੀਰ ਬਿਮਾਰੀ ਤੋਂ ਪੀੜਿਤ ਨਹੀਂ ਹੋਵੇਗਾ।
ਮਨੁੱਖ ਦੀ ਤੰਦਰੁਸਤੀ ਦਾ ਪੂਰਨ ਆਧਾਰ ਉਸਦੀ ਪਾਚਨ ਪ੍ਰਣਾਲੀ ਹੈ। ਜੇ ਪਾਚਨ ਪ੍ਰਣਾਲੀ ਠੀਕ ਹੈ ਤਾਂ ਸਰੀਰ ਨੂੰ ਪੋਸ਼ਣ ਪ੍ਰਦਾਨ ਕਰਨ ਵਾਲੀਆਂ ਅਗਲੀਆਂ ਰਸ ਰਕਤ ਆਦਿ ਧਾਤੂਆਂ ਦੇ ਨਿਰਮਾਣ ਦੀਆਂ ਕਿਰਿਆਵਾਂ ਵੀ ਠੀਕ ਪ੍ਰਕਾਰ ਨਾਲ ਹੁੰਦੀਆਂ ਰਹਿਣਗੀਆਂ।
ਜੇ ਪਾਚਨ ਪ੍ਰਣਾਲੀ ਵਿੱਚ ਲਗਾਤਾਰ ਕੋਈ ਵਿਕਾਰ ਬਣਿਆ ਰਹਿੰਦਾ ਹੈ ਤਾਂ ਰਸ ਰਕਤ ਆਦਿ ਧਾਤੂਆਂ ਦੇ ਨਿਰਮਾਣ ਦੀਆਂ ਕਿਰਿਆਵਾਂ ਵੀ ਵਿਕਾਰ-ਗ੍ਰਸਤ ਹੋ ਕੇ ਸਰੀਰ ਨੂੰ ਤਰ੍ਹਾਂ-ਤਰ੍ਹਾਂ ਦੇ ਰੋਗਾਂ ਦਾ ਘਰ ਬਣਾ ਦਿੰਦੀਆਂ ਹਨ।
ਮੇਹਦੇ ਦੀ ਤੀਵਰ ਸੋਜ ਵਿੱਚ ਪੈਦਾ ਹੋਣ ਵਾਲੇ ਲੱਛਣ ਕਾਫੀ ਦੁਖਦਾਈ ਅਤੇ ਤਕਲੀਫਦੇਹ ਹੋਣ ਕਰਕੇ ਆਪਣੀ ਪਹਿਚਾਣ ਤਰੰਤ ਕਰਵਾ ਦਿੰਦੇ ਹਨ ਅਤੇ ਮੋਹਦੇ ਦੀ ਸੋਜ ਦੀ ਪਹਿਚਾਣ ਆਸਾਨੀ ਨਾਲ ਹੋ ਜਾਂਦੀ ਹੈ।
ਅੰਟ-ਸੰਟ ਭੋਜਨ, ਗੰਦਾ ਪਾਣੀ ਪੀਣ ਨਾਲ, ਤੇਜ਼ ਐਲੋਪੈਥਿਕ ਐਂਟੀਬਾਇਓਟਿਕਸ ਅਤੇ ਦਰਦ-ਨਿਵਾਰਕ ਦਵਾਈਆਂ, ਅਤਿਅੰਤ ਤੇਜ਼ ਮਿਰਚ ਮਸਾਲੇ, ਸ਼ਰਾਬ ਆਦਿ ਦਾ ਪ੍ਰਯੋਗ ਕਰਨ ਨਾਲ ਜਦੋਂ ਮੇਹਦੇ ਦੀ ਅੰਦਰੂਨੀ ਬਿੱਲੀ ਡੀਵਰ ਸੋਜ ਦਾ ਸ਼ਿਕਾਰ ਹੋ ਜਾਂਦੀ ਹੈ ਤਾਂ ਰੋਗੀ ਵਿਅਕਤੀ ਨੂੰ ਕੋਡੀ ਪ੍ਰਦੇਸ਼, ਜਿਸ ਨੂੰ ਪੰਜਾਬੀ ਵਿੱਚ ਕਾਲਜਾ ਕਿਹਾ ਜਾਂਦਾ ਹੈ, ਵਿੱਚ ਦਰਦ ਹੋਣ ਲੱਗ ਜਾਂਦਾ ਹੈ ਅਤੇ ਬਹੁਤ ਬੇਚੈਨੀ ਪੈਦਾ ਹੋ ਜਾਂਦੀ ਹੈ। ਤੇਜ਼ ਪਿਆਸ ਲੱਗਦੀ ਹੈ ਅਤੇ ਉਲਟੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ। ਉਲਟੀ ਵਿੱਚ ਕਫ਼ ਮਿਸ਼ਰਤ ਭੋਜਨ ਨਿਕਲਦਾ ਹੈ ਅਤੇ ਉਲਟੀ ਵਿਚੋਂ ਖੱਟੀ ਬਦਬੂ ਆਉਂਦੀ ਹੈ। ਸਿਰ ਨੂੰ ਚੱਕਰ ਆਉਂਦੇ ਹਨ ਅਤੇ ਸਰੀਰ ਦਾ ਤਾਪਮਾਨ ਘੱਟ ਹੋ ਜਾਣ ਕਰਕੇ ਸਿਰ ਦਰਦ ਹੋਣ ਲੱਗ ਜਾਂਦਾ ਹੈ। ਚਿਹਰੇ ਦਾ ਰੰਗ ਪੀਲਾ ਪੈ ਜਾਂਦਾ ਹੈ। ਮੇਹਦੇ ਵਿੱਚ ਤੇਜ਼ ਦਰਦ ਹੁੰਦਾ ਹੈ ਜਾਂ ਬੇਚੈਨ ਕਰ ਦੇਣ ਵਾਲਾ ਮਿੰਨਾ-ਮਿੰਨਾ ਦਰਦ ਲਗਾਤਾਰ ਬਣਿਆ ਰਹਿੰਦਾ ਹੈ। ਮੇਹਦੇ ਅਤੇ ਪੇਟ ਨੂੰ ਦਬਾਅ ਕੇ ਵੇਖਣ ਨਾਲ ਰੋਗੀ ਦਰਦ ਮਹਿਸੂਸ ਕਰਦਾ ਹੈ। ਭੁੱਖ ਬੰਦ ਹੋ ਜਾਂਦੀ ਹੈ।
ਭੋਜਨ ਬੇਸੁਆਦ ਪ੍ਰਤੀਤ ਹੁੰਦਾ ਹੈ ਅਤੇ ਭੋਜਨ ਪ੍ਰਤੀ ਅਰੁਚੀ ਪੈਦਾ ਹੋ ਜਾਂਦੀ ਹੈ। ਮੂੰਹ ਵਿੱਚ ਵਾਰ-ਵਾਰ ਪਾਣੀ ਭਰ ਜਾਂਦਾ ਹੈ। ਜੀਅ ਕੱਚਾ ਹੁੰਦਾ ਹੈ ਅਤੇ ਵੱਤ ਆਉਂਦੇ ਹਨ। ਬਲੱਡ ਪ੍ਰੈਸ਼ਰ ਲੋਅ ਹੋ ਕੇ ਜਾਨ ਲੇਵਾ ਘਬਰਾਹਟ ਹੋ ਜਾਂਦੀ ਹੈ।
ਇਨ੍ਹਾਂ ਤੀਵਰ ਲੱਛਣਾਂ ਵਿੱਚ ਅਕਸਰ ਰੋਗੀ ਡਾਕਟਰ ਕੋਲੋਂ ਆਪਣੀ ਚਕਿਤਸਾ ਕਰਵਾਉਂਦਾ ਹੈ ਅਤੇ ਸਿਆਣਾ ਤੇ ਸਮਝਦਾਰ ਡਾਕਟਰ ਰੋਗੀ ਦੇ ਲੱਛਣਾਂ ਤੋਂ ਹੀ ਸਮਝ ਲੈਂਦਾ ਹੈ ਕਿ ਰੋਗੀ ਦੇ ਮੇਹਦੇ ਵਿੱਚ ਸੋਜ ਹੈ ਅਤੇ ਉਹ ਇਸ ਦੀ ਯੋਗ ਚਕਿਤਸਾ ਵਿਵਸਥਾ ਵੀ ਕਰ ਦਿੰਦਾ ਹੈ। ਅਕਸਰ ਦੇਖਿਆ ਜਾਂਦਾ ਹੈ ਕਿ ਇੱਕ ਦੋ ਦਿਨ ਦੇ ਇਲਾਜ ਨਾਲ ਰੋਗੀ ਠੀਕ ਹੋ ਜਾਂਦਾ ਹੈ।
ਪਰ ਜਦੋਂ ਇਸ ਤੀਵਰ ਸੋਜ ਦਾ ਠੀਕ ਇਲਾਜ ਨਾ ਹੋਵੇ ਅਤੇ ਰੋਗੀ ਰੋਗ ਦੇ ਅਨੁਸਾਰ ਪ੍ਰਹੇਜ਼ ਨਾ ਕਰੇ ਤਾਂ ਤੀਵਰ ਸੋਜ ਦੀ ਤਕਲੀਫਦੇਹ ਸਥਿਤੀ ਤਾਂ ਘੱਟ ਜਾਂਦੀ ਹੈ, ਪਰ ਮੇਹਦੇ ਦੀ ਝਿੱਲੀ ਵਿੱਚ ਨਿਰੰਤਰ ਖ਼ਰਾਬੀ ਬਣੀ ਰਹਿੰਦੀ ਹੈ।
ਮੇਹਦੇ ਦੀ ਝਿੱਲੀ ਦੀ ਇਸ ਖ਼ਰਾਬੀ ਨੂੰ ਹੀ ਪੁਰਾਣੀ ਸੋਜ Chronic Gastritis ਕਿਹਾ ਜਾਂਦਾ ਹੈ। ਮੇਹਦੇ ਦੀ ਇਸ ਪੁਰਾਣੀ ਸੋਜ ਵਿੱਚ ਲੱਛਣ ਬਿਲਕੁਲ ਭਿੰਨ ਹੋ ਜਾਂਦੇ ਹਨ। ਮੇਹਦੇ ਦੀ ਪੁਰਾਣੀ ਸੋਜ ਤੋਂ ਪੀੜਿਤ ਰੋਗੀ ਪੂਰੇ ਪ੍ਰਹੇਜ਼ ਨਾਲ ਖਾਣ- ਪੀਣ ਦੇ ਬਾਵਜੂਦ ਵੀ ਪਾਚਨ-ਪ੍ਰਣਾਲੀ ਦੀਆਂ ਨਿੱਕੀਆਂ-ਮੋਟੀਆਂ ਸਮੱਸਿਆਵਾਂ ਤੋਂ ਪੀੜਿਤ ਰਹਿੰਦਾ ਹੈ। ਪਾਚਨ-ਪ੍ਰਣਾਲੀ ਦੀਆਂ ਸਮੱਸਿਆਵਾਂ ਦੇ ਨਾਲ-ਨਾਲ ਸਰੀਰ ਵਿੱਚ ਹੋਰ ਤਰ੍ਹਾਂ-ਤਰ੍ਹਾਂ ਦੇ ਰੋਗ ਲਗਾਤਾਰ ਪੈਦਾ ਹੁੰਦੇ ਰਹਿੰਦੇ ਹਨ, ਜੋ ਛੋਟੇ- ਮੋਟੇ ਇਲਾਜ ਨਾਲ ਠੀਕ ਹੋ ਜਾਂਦੇ ਹਨ, ਪਰ ਥੋੜੇ ਸਮੇਂ ਬਾਅਦ ਥੋੜਾ ਜਿਹਾ ਕਾਰਨ ਮਿਲਦਿਆਂ ਹੀ ਫੇਰ ਪ੍ਰਗਟ ਹੋ ਜਾਂਦੇ ਹਨ।
ਮੇਹਦੇ ਦੀ ਪੁਰਾਣੀ ਸੋਜ ਤੋਂ ਪੀੜਿਤ ਵਿਅਕਤੀ ਜੇ ਲਗਾਤਾਰ ਬਦਪਹੇਜ਼ੀ ਕਰਦਾ ਰਹੇ ਤਾਂ ਦੇਰ-ਸਵੇਰ ਸਿੱਟਾ ਮੇਹਦੇ ਦਾ ਕੈਂਸਰ ਵਿੱਚ ਦੇਖਣ ਨੂੰ ਮਿਲਦਾ ਹੈ।
ਆਮ ਤੌਰ 'ਤੇ ਮੇਹਦੇ ਦੀ ਸੋਜ ਗਲਤ ਖਾਣ-ਪੀਣ ਕਰਕੇ ਹੁੰਦੀ ਹੈ। ਖ਼ਾਸ ਚੈਰ 'ਤੇ ਵਿਆਹ ਸ਼ਾਦੀ ਜਾਂ ਬਾਜ਼ਾਰ ਦੇ ਚਟਪਟੇ ਤੇਜ਼ ਮਿਰਚ ਮਸਾਲੇ ਵਾਲੇ ਭੋਜਨ ਮੇਹਦੇ ਵਿੱਚ ਸੋਜ ਪੈਦਾ ਕਰ ਦਿੰਦੇ ਹਨ। ਬਹੁਤ ਗਰਮ ਜਾਂ ਬਹੁਤ ਠੰਡਾ ਭੋਜਨ ਵੀ ਮੇਹਦੇ ਦੀ ਸੋਜ ਪੈਦਾ ਕਰ ਦਿੰਦਾ ਹੈ। ਜ਼ਿਆਦਾ ਭਾਰੀ ਅਤੇ ਗਲਿਆ ਸੜਿਆ ਬੇਹਾ ਭੋਜਨ ਅਤੇ ਸ਼ਰਾਬ ਪੀਣ ਨਾਲ ਵੀ ਮੇਹਦੇ ਵਿੱਚ ਸੋਜ ਪੈਦਾ ਹੋ ਜਾਂਦੀ ਹੈ।
ਬਦਪ੍ਰਹੇਜ਼ੀ ਨਾਲ ਹੋਣ ਵਾਲੀ ਮੇਹਦੇ ਦੀ ਸੋਜ ਦੋ ਚਾਰ ਦਿਨ ਦੇ ਪ੍ਰਹੇਜ਼ ਅਤੇ ਇਲਾਜ ਨਾਲ ਠੀਕ ਹੋ ਜਾਂਦੀ ਹੈ, ਪਰ ਜੇ ਇਸ ਦਾ ਯੋਗ ਇਲਾਜ ਨਾ ਹੋਵੇ ਤਾਂ ਇਹ ਸੋਜ ਪੁਰਾਣੀ ਹੋ ਕੇ ਪਾਚਨ-ਪ੍ਰਣਾਲੀ ਨੂੰ ਲਗਾਤਾਰ ਕਮਜ਼ੋਰ ਕਰਦੀ ਰਹਿੰਦੀ है।
ਪਿਛਲੇ ਕੁਝ ਸਾਲਾਂ ਤੋਂ ਜਿਵੇਂ-ਜਿਵੇਂ ਲੋਕਾਂ ਵਿੱਚ ਸਿਹਤ ਪ੍ਰਤੀ ਚੇਤਨਾ ਵੱਧ ਰਹੀ ਹੈ, ਉਵੇਂ-ਉਵੇਂ ਉਪਰ ਦੱਸੇ ਕਾਰਨਾਂ ਕਰਕੇ ਹੋਣ ਵਾਲੀ ਸੋਜ ਵੀ ਬਹੁਤ ਘੱਟ ਦੇਖਣ ਨੂੰ ਮਿਲਦੀ ਹੈ।
ਪਰ ਅੱਜ ਕੱਲ੍ਹ ਮੇਹਦੇ ਦੀ ਸੋਜ ਵਿੱਚ ਮੁੱਖ ਰੋਲ ਕਰਨ ਵਾਲੇ ਕਾਰਨ ਐਨੇ ਸਰਵ ਵਿਆਪਕ ਹੋ ਗਏ ਹਨ ਕਿ ਡਾਕਟਰਾਂ ਦੇ ਨਾਲ ਨਾਲ ਸਮਾਜ ਦੇ ਹਰ ਤਬਕੇ ਦੇ ਵਿਦਵਾਨ ਲੋਕ ਵੀ ਚਿੰਤਤ ਹੋ ਗਏ ਹਨ। ਸਰੀਰ ਨੂੰ ਭਿਆਨਕ ਰੋਗਾਂ ਦੀ ਰਿਹਾਇਸ਼ਗਾਹ ਬਣਾਉਣ ਵਾਲੇ ਇਨ੍ਹਾਂ ਕਾਰਨਾਂ ਦਾ ਕੋਈ ਹੱਲ ਵੀ ਦਿਖਾਈ ਨਹੀਂ ਦੇ ਰਿਹਾ।
ਰਸਾਇਣਿਕ ਖਾਦਾਂ ਅਤੇ ਕੀੜੇਮਾਰ ਦਵਾਈਆਂ ਦੇ ਅੰਨ੍ਹੇ ਪ੍ਰਯੋਗ ਨਾਲ ਸਰੀਰ ਦੀ ਕੁਦਰਤੀ ਰਸਾਇਣ-ਪ੍ਰਣਾਲੀ ਨਸ਼ਟ ਹੋ ਗਈ ਹੈ। ਸਰੀਰ ਦੀ ਕੁਦਰਤੀ ਰਸਾਇਣ- ਪ੍ਰਣਾਲੀ ਦੇ ਨਸ਼ਟ ਹੋ ਜਾਣ ਦਾ ਸਿੱਟਾ ਅੱਜ ਸਾਡੇ ਸਾਮ੍ਹਣੇ ਪ੍ਰਤੱਖ ਹੋ ਕੇ ਖ਼ਤਰੇ ਦੀ ਘੰਟੀ ਵਜਾ ਰਿਹਾ ਹੈ ਕਿ ਜੇ ਅਜੇ ਵੀ ਨਾ ਸੰਭਲਿਆ ਗਿਆ ਤਾਂ ਸਿਰਫ਼ ਮਨੁੱਖ ਜਾਤੀ ਹੀ ਨਹੀਂ, ਪੂਰਾ ਬ੍ਰਹਿਮੰਡ ਹੀ ਖ਼ਤਰੇ ਵਿੱਚ ਪੈ ਜਾਵੇਗਾ।
ਰਸਾਇਣਿਕ ਖਾਦਾਂ ਅਤੇ ਕੀੜੇਮਾਰ ਦਵਾਈਆਂ ਦੇ ਅੰਨ੍ਹੇ ਪ੍ਰਯੋਗ ਨਾਲ ਧਰਤੀ ਦੀ ਉਪਜਾਊ ਸ਼ਕਤੀ ਨਸ਼ਟ ਹੋ ਗਈ ਹੈ। ਇਨ੍ਹਾਂ ਜ਼ਹਿਰਾਂ ਦਾ ਪ੍ਰਯੋਗ ਕਰਨ ਦੇ ਬਾਵਜੂਦ ਅਨਾਜ ਅਤੇ ਸਬਜ਼ੀਆਂ ਪੈਦਾ ਹੋਣੀਆਂ ਘੱਟ ਗਈਆਂ ਹਨ। ਪੈਸੇ ਦੀ ਅੰਨ੍ਹੀ ਭੁੱਖ ਮਿਟਾਉਣ ਦੀ ਦੌੜ ਵਿੱਚ ਫਸੇ ਸਬਜ਼ੀਆਂ ਬੀਜਣ ਵਾਲੇ ਲੋਕ ਸਬਜ਼ੀਆਂ ਨੂੰ, ਦੁੱਧੋਂ ਭੱਜੇ ਪਸ਼ੂਆਂ ਨੂੰ ਲਾਉਣ ਵਾਲੇ ਆਕਸੀਟੇਸਨ ਟੀਕੇ ਲਾ ਕੇ ਬਾਜ਼ਾਰਾਂ ਵਿੱਚ ਵੇਚ ਰਹੇ ਹਨ।
ਮੇਹਦੇ ਦੀ ਸੋਜ ਦਾ ਚਿਕਿਤਸਾ ਸਿਧਾਂਤ :
ਮੇਹਦੇ ਦੀ ਸੋਜ ਦੇ ਪੈਦਾ ਹੋਣ ਦੇ ਕਾਰਨਾਂ ਉੱਪਰ ਕੇਂਦਰਿਤ ਹੋ ਕੇ ਉਸ ਦੇ ਕਾਰਨਾਂ ਅਨੁਸਾਰ ਹੀ ਔਸ਼ਧੀ ਦੀ ਯੋਜਨਾ ਕਰਨੀ ਚਾਹੀਦੀ ਹੈ।
ਮਿਸਾਲ ਦੇ ਤੌਰ 'ਤੇ ਜੇ ਕਿਸੇ ਮਾਨਸਿਕ ਤਣਾਅ, ਕਿਸੇ ਸਦਮੇ ਜਾਂ ਚਿੰਤਾ ਕਾਰਨ ਮੇਹਦੇ ਦੀ ਸੋਜ ਦਾ ਹਮਲਾ ਹੋਇਆ ਹੋਵੇ ਤਾਂ ਮੇਹਦੇ ਦੀ ਸੋਜ ਨੂੰ ਠੀਕ ਕਰਨ ਵਾਲੀ ਦਵਾਈ ਦੇ ਨਾਲ-ਨਾਲ ਮਨ ਨੂੰ ਤਾਕਤ ਦੇਣ ਵਾਲੀ ਦਵਾਈ ਦੀ ਨਾਲ ਯੋਜਨਾ ਕਰਨੀ ਜ਼ਰੂਰੀ ਹੁੰਦੀ ਹੈ।
ਮਾਨਸਿਕ ਵਿਕਾਰਾਂ ਵਿੱਚ ਬ੍ਰਹਿਤ ਬ੍ਰਹਮੀ ਵਟੀ, ਅਬਰਕ ਭਸਮ ਹਜ਼ਾਰ ਪੁਠੀ, ਵਾਤ ਚਿੰਤਾਮਣੀ ਰਸ, ਚਾਂਦੀ ਭਸਮ, ਸਵਰਣ ਭਸਮ, ਮੋਤੀ ਪਿਸ਼ਟੀ ਆਦਿ ਔਸ਼ਧੀਆਂ ਦੀ ਯੋਗ ਅਨੁਪਾਨ ਨਾਲ ਕੀਤੀ ਵਰਤੋਂ ਤੁਰੰਤ ਲਾਭਕਾਰੀ ਸਿੱਧ ਹੁੰਦੀ ।
ਮੇਹਦੇ ਦੀ ਸੋਜ ਵਿੱਚ ਆਯੁਰਵੇਦ ਦੀਆਂ ਪਿੱਤਸ਼ਮਕ ਔਸ਼ਧੀਆਂ, ਜਿਵੇਂ ਕਾਮਦੋਦਾ ਰਸ, ਸੂਤਸ਼ੇਖਰ ਰਸ, ਧਾਤਰੀ ਲੋਹ, ਸੰਖ ਭਸਮ, ਵਿਰਾਟਿਕਾ ਭਸਮ, ਸਵਰਨਮਾਕਸ਼ਿਕ ਭਸਮ, ਪੰਚ ਸਕਾਰ ਚੂਰਨ, ਅਵੀਪਤੀਕਰ ਚੂਰਨ, ਤਾਪਆਦੀ ਲੋਹ ਬਹੁਤ ਪ੍ਰਭਾਵਸ਼ਾਲੀ ਸਿੱਧ ਹੁੰਦੀਆਂ ਹਨ। ਮੇਹਦੇ ਦੀ ਸੋਜ ਵਿੱਚ ਜਦੋਂ ਪਿੱਤ ਵਿਕਾਰ ਮੁੱਖ ਸਮੱਸਿਆ ਹੋਵੇ ਤਾਂ ਇਨ੍ਹਾਂ ਔਸ਼ਧੀਆਂ ਵਿੱਚੋਂ ਜ਼ਰੂਰਤ ਅਨੁਸਾਰ ਪ੍ਰਯੋਗ ਕੀਤੀਆਂ ਜਾ ਸਕਦੀਆਂ ਹਨ।
Dr.Harminderjit Singh
Osho Ayurvedic Research Centre & Charitable Trust
Near Bus Stand ,Faridkot ,Punjab
📞 9872855696