Healthcare Familia Block JWBS

Healthcare Familia Block JWBS Primary health Centre/Aam Admi clinic
Block Jandwala Bhimeshah
distt Fazilka
covers 162 villages

30/01/2025

ਫਾਜ਼ਿਲਕਾ ਵਿੱਚ 108 ਐਂਬੂਲੈਂਸ ਦੇ ਅਮਲੇ ਨੂੰ ਸਰਦੀਆਂ ਤੋਂ ਬਚਾ ਲਈ ਜੈਕਟਾਂ ਵੰਡੀਆਂ ਗਈਆਂ

ਫਾਜ਼ਿਲਕਾ, 30 ਜਨਵਰੀ, 2025:

ਜ਼ੈਨਪਲੱਸ ਪ੍ਰਾਈਵੇਟ ਲਿਮਟਿਡ, ਜੋ ਕਿ 108 ਐਂਬੂਲੈਂਸ ਸੇਵਾਵਾਂ ਦਾ ਸੰਚਾਲਨ ਕਰਦੀ ਹੈ, ਨੇ ਸਿਵਲ ਹਸਪਤਾਲ, ਫਾਜ਼ਿਲਕਾ ਵਿਖੇ ਵਿੰਡਸ਼ੀਟਰ ਵੰਡ ਪ੍ਰੋਗਰਾਮ ਦਾ ਆਯੋਜਨ ਕੀਤਾ। ਇਸ ਪ੍ਰੋਗਰਾਮ ਵਿੱਚ ਸਿਵਲ ਸਰਜਨ ਡਾ: ਲਹਿੰਬਰ ਰਾਮ, ਡੀ.ਐਮ.ਸੀ ਡਾ.ਕਵਿਤਾ ਅਤੇ ਡਾ.ਰਾਜੀਵ ਹਾਜ਼ਰ ਸਨ। ਇਸ ਪਹਿਲਕਦਮੀ ਦਾ ਉਦੇਸ਼ ਪੰਜਾਬ ਵਿੱਚ ਐਮਰਜੈਂਸੀ ਮੈਡੀਕਲ ਸੇਵਾਵਾਂ ਵਿੱਚ ਸੁਧਾਰ ਕਰਦੇ ਹੋਏ 108 ਐਂਬੂਲੈਂਸ ਦੇ ਅਮਲੇ ਦੀ ਸਹੂਲਤ ਅਤੇ ਸੁਰੱਖਿਆ ਨੂੰ ਵਧਾਉਣਾ ਹੈ।ਇਸ ਸਮਾਗਮ ਵਿੱਚ ਕਲੱਸਟਰ ਲੀਡਰ ਮੋਹਿਤ ਆਚਾਰਯ ਵੀ ਮੌਜੂਦ ਸਨ।

ਵਿੰਡਸ਼ੀਟਰ ਨੂੰ ਐਂਬੂਲੈਂਸ ਚਾਲਕਾਂ ਦੇ ਕੰਮ ਕਰਨ ਦੀਆਂ ਸਥਿਤੀਆਂ ਨੂੰ ਬਿਹਤਰ ਬਣਾਉਣ ਲਈ ਤਿਆਰ ਕੀਤਾ ਗਿਆ ਹੈ ਜੋ ਰਾਜ ਭਰ ਵਿੱਚ ਜੀਵਨ-ਰੱਖਿਅਕ ਸੇਵਾਵਾਂ ਪ੍ਰਦਾਨ ਕਰਨ ਲਈ ਵਿਭਿੰਨ ਅਤੇ ਚੁਣੌਤੀਪੂਰਨ ਮੌਸਮੀ ਸਥਿਤੀਆਂ ਵਿੱਚ ਅਣਥੱਕ ਕੰਮ ਕਰਦੇ ਹਨ।

ਇਸ ਮੌਕੇ, 108 ਦੇ ਪ੍ਰੋਜੈਕਟ ਹੈੱਡ ਮਨੀਸ਼ ਬੱਤਰਾ ਨੇ ਕਿਹਾ, “ਇਹ ਪਹਿਲਕਦਮੀ ਇਹ ਯਕੀਨੀ ਬਣਾਉਣ ਲਈ ਸਾਡੀ ਵਚਨਬੱਧਤਾ ਨੂੰ ਦਰਸਾਉਂਦੀ ਹੈ ਕਿ ਸਾਡੇ ਐਂਬੂਲੈਂਸ ਚਾਲਕਾਂ ਨੂੰ ਨਾ ਸਿਰਫ਼ ਹੁਨਰਾਂ ਨਾਲ ਲੈਸ ਹੋਣਾ ਚਾਹੀਦਾ ਹੈ, ਸਗੋਂ ਉਹਨਾਂ ਨੂੰ ਆਪਣੀ ਡਿਊਟੀ ਨੂੰ ਕੁਸ਼ਲਤਾ ਨਾਲ ਨਿਭਾਉਣ ਲਈ ਲੋੜੀਂਦੇ ਸਰੋਤਾਂ ਨਾਲ ਵੀ ਲੈਸ ਹੋਣਾ ਚਾਹੀਦਾ ਹੈ। ਇਹ ਜੈਕਟਾਂ ਆਰਾਮ ਅਤੇ ਸੁਰੱਖਿਆ ਦੀ ਇੱਕ ਵਾਧੂ ਪਰਤ ਪ੍ਰਦਾਨ ਕਰਨਗੀਆਂ, ਜਿਸ ਨਾਲ ਉਹ ਆਪਣੀਆਂ ਮਹੱਤਵਪੂਰਨ ਜ਼ਿੰਮੇਵਾਰੀਆਂ 'ਤੇ ਧਿਆਨ ਕੇਂਦਰਿਤ ਕਰ ਸਕਣਗੇ।

“ਜ਼ੈਨਪਲੱਸ ਪ੍ਰਾਈਵੇਟ ਲਿਮਟਿਡ ਦੁਆਰਾ ਸਮਰਥਨ ਪ੍ਰਾਪਤ ਇਹ ਪਹਿਲਕਦਮੀ ਪੰਜਾਬ ਵਿੱਚ ਐਮਰਜੈਂਸੀ ਮੈਡੀਕਲ ਸੇਵਾਵਾਂ ਨੂੰ ਬਿਹਤਰ ਬਣਾਉਣ ਲਈ ਸਹਿਯੋਗੀ ਯਤਨਾਂ ਨੂੰ ਹੋਰ ਮਜ਼ਬੂਤ ਕਰੇਗੀ। 108 ਐਂਬੂਲੈਂਸ ਸੇਵਾ ਐਮਰਜੈਂਸੀ ਹੈਲਥਕੇਅਰ ਵਿੱਚ ਇੱਕ ਮਹੱਤਵਪੂਰਨ ਥੰਮ੍ਹ ਦੇ ਰੂਪ ਵਿੱਚ ਖੜ੍ਹੀ ਹੈ, ਜੋ ਪੂਰੇ ਖੇਤਰ ਵਿੱਚ ਜਾਨਾਂ ਬਚਾਉਣ ਲਈ ਉੱਤਮਤਾ ਅਤੇ ਵਚਨਬੱਧਤਾ ਦਾ ਪ੍ਰਦਰਸ਼ਨ ਕਰਦੀ ਹੈ

29/01/2025

ਆਓ ਨਿਡਰ ਅਤੇ ਨਿਰਪੱਖ ਹੋ ਕੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰੀਏ: ਡਾ ਲਹਿੰਬਰ ਰਾਮ ਸਿਵਲ ਸਰਜਨ
ਫਾਜਿਲਕਾ 28 ਜਨਵਰੀ 2025
ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਰਾਸ਼ਟਰੀ ਵੋਟਰ ਦਿਵਸ ਦੇ ਸਬੰਧ ਵਿੱਚ ਡਾ ਲਹਿੰਬਰ ਰਾਮ ਸਿਵਲ ਸਰਜਨ, ਫਾਜਿਲਕਾ ਜੀ ਦੀ ਪ੍ਰਧਾਨਗੀ ਹੇਠ ਨੂੰ ਸਿਵਲ ਸਰਜਨ ਦਫਤਰ ਵਿਖੇ ਵੋਟਰ ਜਾਗਰੂਕਤਾ ਦਿਵਸ ਮਨਾਇਆ ਗਿਆ। ਜਿਸ ਵਿੱਚ ਸਮੂਹ ਜਿਲ੍ਹਾ ਅਧਿਕਾਰੀਆਂ ਅਤੇ ਦਫਤਰੀ ਸਟਾਫ ਨੇ ਭਾਗ ਲਿਆ। ਇਸ ਮੌਕੇ ਡਾ ਲਹਿੰਬਰ ਰਾਮ ਨੇ ਕਿਹਾ ਕਿ ਸਾਨੂੰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਨਿਡਰ ਅਤੇ ਨਿਰਪੱਖ ਹੋ ਕੇ ਕਰਨੀ ਚਾਹੀਦੀ ਹੈ ਅਤੇ ਜੁੰਮੇਵਾਰ ਨਾਗਰਿਕ ਦੇ ਤੌਰ ਤੇ ਵੋਟ ਜਰੂਰ ਪਾਉਣੀ ਚਾਹੀਦੀ ਹੈ। ਇਸ ਮੌਕੇ ਸਮੂਹ ਸਟਾਫ਼ ਅਤੇ ਅਧਿਕਾਰੀਆਂ ਵੱਲੋਂ ਨਾਗਰਿਕ ਲੋਕਤੰਤਰ ਵਿੱਚ ਵਿਸ਼ਵਾਸ ਰੱਖਣ ਅਤੇ ਆਪਣੇ ਦੇਸ਼ ਦੀਆਂ ਲੋਕਤਾਂਤਰਿਕ ਪਰੰਪਰਾਵਾਂ ਨੂੰ ਬਣਾਏ ਰੱਖਣ ਅਤੇ ਸੁਤੰਤਰ, ਨਿਰਪੱਖ ਅਤੇ ਸਾਂਤੀਪੂਰਣ ਚੋਣ ਦੀ ਗਰਿਮਾ ਨੂੰ ਬਰਕਰਾਰ ਰੱਖਦੇ ਹੋਏ, ਨਿਡਰ ਹੋ ਕੇ, ਧਰਮ, ਵਰਗ, ਜਾਤੀ ਸਮੁਦਾਇ, ਭਾਸ਼ਾ ਜਾਂ ਹੋਰ ਕਿਸੇ ਵੀ ਲਾਲਚ ਦੇ ਪ੍ਰਭਾਵ ਤੋਂ ਬਿਨ੍ਹਾਂ ਸਾਰੀਆਂ ਚੋਣਾ ਵਿੱਚ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਨ ਸਬੰਧੀ ਪ੍ਰਣ ਕੀਤਾ ਗਿਆ।ਇਸ ਮੌਕੇ ਡਾ ਕਵਿਤਾ ਸਿੰਘ ਜਿਲ੍ਹਾ ਪਰਿਵਾਰ ਭਲਾਈ ਅਫ਼ਸਰ, ਡਾ ਐਰਿਕ ਸੀਨੀਅਰ ਮੈਡੀਕਲ ਅਫ਼ਸਰ, ਡਾ ਸੁਨੀਤਾ ਕੰਬੋਜ਼ ਜਿਲ੍ਹਾ ਐਪੀਡਮੈਲੋਜਿਸਟ, ਰਾਜੇਸ਼ ਕੁਮਾਰ ਡੀਪੀਐਮ, ਮਾਸ ਮੀਡੀਆ ਵਿੰਗ ਤੋਂ ਵਿਨੋਦ ਖੁਰਾਣਾ, ਹਰਮੀਤ ਸਿੰਘ ਦਿਵਸ਼ ਕੁਮਾਰ ਅਤੇ ਦਫ਼ਤਰੀ ਸਟਾਫ਼ ਹਾਜਿਰ ਸੀ।

29/01/2025

ਟੀ.ਬੀ. ਮੁਕਤ ਭਾਰਤ ਮੁਹਿੰਮ ਅਧੀਨ ਸਿਵਲ ਹਸਪਤਾਲ ਫਾਜਿਲਕਾ ਵਿਖੇ ਕੀਤਾ ਜਾਗਰੂਕਤਾ ਸਮਾਗਮ

ਟੀ ਬੀ (ਤਪਦਿਕ) ਦੇ ਸ਼ੱਕੀ ਲੱਛਣਾਂ ਵਾਲੇ ਕਰਾਉਣ ਜਲਦੀ ਜਾਂਚ : ਡਾ ਨੀਲੂ ਚੁੱਘ ਜਿਲ੍ਹਾ ਟੀ.ਬੀ. ਅਫ਼ਸਰ

ਫਾਜਿਲਕਾ 28 ਜਨਵਰੀ

ਪੰਜਾਬ ਸਰਕਾਰ ਲੋਕਾਂ ਨੂੰ ਚੰਗੀ ਸਿਹਤ ਦੇਣ ਲਈ ਵਚਨਬੱਧਤਾ ਨਾਲ ਚਲਾਏ ਜਾ ਰਹੇ ਰਾਸ਼ਟਰੀ ਟੀਬੀ ਮੁਕਤ ਭਾਰਤ ਅਭਿਆਨ ਪ੍ਰਗ੍ਰਾਮ ਅਧੀਨ ਸਾਲ 2025 ਤੱਕ ਪੰਜਾਬ ਨੂੰ ਟੀ.ਬੀ. ਮੁਕਤ ਕਰਨ ਦੇ ਟੀਚੇ ਨਾਲ ਡਾ ਬਲਵੀਰ ਸਿੰਘ ਮਾਨਯੋਗ ਸਿਹਤ ਮੰਤਰੀ ਪੰਜਾਬ ਦੇ ਦਿਸ਼ਾਂ ਨਿਰਦੇਸ਼ਾਂ ਅਨੁਸਾਰ ਪੰਜਾਬ ਵਿੱਚ 100 ਦਿਨਾਂ ਟੀ.ਬੀ. ਮੁਹਿੰਮ ਸ਼ੁਰੂ ਕੀਤੀ ਹੋਈ ਹੈ। ਡਾ ਲਹਿੰਬਰ ਰਾਮ ਸਿਵਲ ਸਰਜਨ ਫਾਜਿਲਕਾ ਦੀ ਦੇਖਰੇਖ ਵਿੱਚ ਜਿਲ੍ਹਾ ਫਾਜਿਲਕਾ ਵਿੱਚ ਇਹ ਮੁਹਿੰਮ ਸੁਚਾਰੂ ਤਰੀਕੇ ਨਾਲ ਚੱਲ ਰਹੀ ਹੈ।

ਇਸ ਮੁਹਿੰਮ ਅਧੀਨ ਡਾ ਨੀਲੂ ਚੁੱਘ ਜਿਲ੍ਹਾ ਟੀ.ਬੀ. ਅਫ਼ਸਰ ਦੀ ਪ੍ਰਧਾਨਗੀ ਵਿੱਚ ਸਿਵਲ ਹਸਪਤਾਲ ਫਾਜਿਲਕਾ ਵਿਖੇ ਜਾਗਰੂਕਤਾ ਸਮਾਗਮ ਕੀਤਾ ਗਿਆ ਅਤੇ ਸਿਹਤ ਸਟਾਫ਼, ਮਰੀਜ਼ਾਂ ਅਤੇ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਟੀ.ਬੀ. ਨੂੰ ਖਤਮ ਕਰਨ ਲਈ ਸਿਹਤ ਵਿਭਾਗ ਦਾ ਸਹਿਯੋਗ ਦੇਣ ਦਾ ਪ੍ਰਣ ਕਰਵਾਇਆ ਗਿਆ। ਇਸ ਸਮੇਂ ਵਿਨੋਦ ਖੁਰਾਣਾ ਜਿਲ੍ਹਾ ਮਾਸ ਮੀਡੀਆ ਅਫ਼ਸਰ, ਹਰਮੀਤ ਸਿੰਘ ਅਤੇ ਦਿਵੇਸ਼ ਕੁਮਾਰ ਬਲਾਕ ਐਕਸਟੈਨਸ਼ਨ ਐਜੂਕੇਟਰ ਵੀ ਹਾਜ਼ਰ ਸਨ।

ਡਾ ਨੀਲੂ ਚੁੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋ ਟੀਬੀ ਦੇ ਖ਼ਾਤਮੇ ਲਈ ਚਲਾਈ ਜਾ ਰਹੀ ਇਸ ਮੁਹਿੰਮ ਦਾ ਮੁੱਖ ਉਦੇਸ਼ ਟੀਬੀ ਦੇ ਲੁਕੇ ਹੋਏ ਐਕਟਿਵ ਕੇਸਾਂ ਦੀ ਜਲਦੀ ਭਾਲ ਕਰਨਾ ਅਤੇ ਜਲਦੀ ਇਲਾਜ ਕਰਵਾਉਣਾ ਹੈ। ਸਿਹਤ ਵਿਭਾਗ ਦਾ ਫੀਲਡ ਸਟਾਫ਼ ਘਰ ਘਰ ਜਾ ਕੇ ਟੀ.ਬੀ. ਦੇ ਸ਼ੱਕੀ ਮਰੀਜ਼ਾਂ ਦੀ ਭਾਲ ਕਰਕੇ ਜਿਲ੍ਹੇ ਵਿੱਚ ਵੱਖ ਵੱਖ ਏਰੀਏ ਵਿੱਚ ਚੱਲ ਰਹੀ ਵੈਨ ਜਾਂ ਸਿਵਲ ਹਸਪਤਾਲ ਵਿੱਚੋਂ ਉਹਨਾਂ ਦੀ ਮੁਫ਼ਤ ਟੈਸਟ ਅਤੇ ਐਕਸ ਰੇ ਕਰਵਾ ਰਹੇ ਹਨ। ਪਾਜ਼ੇਟਿਵ ਆਉਣ ਤੇ ਸਿਹਤ ਸੰਸਥਾਵਾਂ ਤੋਂ ਮੁਫ਼ਤ ਇਲਾਜ ਸ਼ੁਰੂ ਕੀਤਾ ਜਾ ਰਿਹਾ ਹੈ।

ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਦੋ ਹਫ਼ਤਿਆਂ ਤੋਂ ਵੱਧ ਖਾਂਸੀ, ਬੁਖਾਰ, ਭਾਰ ਘਟਣਾ, ਭੁੱਖ ਨਾ ਲੱਗਣੀ ਵਰਗੇ ਲੱਛਣ ਆਉਣ ਤਾਂ ਸਿਵਲ ਹਸਪਤਾਲ ਤੋਂ ਆਪਣੇ ਟੈਸਟ ਜਰੂਰ ਕਰਵਾਉਣ। ਉਹਨਾਂ ਕਿਹਾ ਕਿ ਸਿਹਤ ਵਿਭਾਗ ਫਾਜਿਲਕਾ ਵੱਲੋਂ @ਜਨ ਜਨ ਕਾ ਰੱਖੇ ਧਿਆਨ, ਟੀਬੀ ਮੁਕਤ ਭਾਰਤ ਅਭਿਆਨ@ ਦਾ ਸੁਪਨਾ ਸਾਕਾਰ ਕਰਨ ਲਈ ਸਖਤ ਮਿਹਨਤ ਕੀਤੀ ਜਾ ਰਹੀ ਹੈ, ਤਾਂ ਜੋ ਜਿਲ੍ਹੇ ਨੂੰ ਟੀਬੀ ਮੁਕਤ ਬਣਾਇਆ ਜਾ ਸਕੇ। ਉਹਨਾਂ ਦੱਸਿਆ ਕਿ ਟੀ.ਬੀ. ਤੋਂ ਬਚਣ ਅਤੇ ਇਲਾਜ ਸਬੰਧੀ ਜਾਗਰੂਕ ਵੀ ਕੀਤਾ ਜਾ ਰਿਹਾ ਹੈ।

ਡਾ ਨੀਲੂ ਚੁੱਘ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਟੀ.ਬੀ. ਦਾ ਇਲਾਜ ਡਾਟਸ ਪ੍ਰਣਾਲੀ ਰਾਂਹੀ ਬਿਲਕੁਲ ਮੁਫਤ ਕੀਤਾ ਜਾਂਦਾ ਹੈ। ਉਹਨਾਂ ਅਪੀਲ ਕੀਤੀ ਕਿ ਟੀ.ਬੀ. ਦੇ ਮਰੀਜ ਆਪਣੀ ਦਵਾਈ ਦਾ ਕੋਰਸ ਪੂਰਾ ਕਰਨ, ਕਿਉਕਿ ਇਲਾਜ ਅਧੂਰਾ ਛੱਡਣ ਨਾਲ ਇਹ ਰੋਗ ਦੁਬਾਰਾ ਹੋ ਜਾਂਦਾ ਹੈ ਜੋ ਇਕ ਖਤਰਨਾਕ ਟੀ.ਬੀ.ਹੋਣ ਦਾ ਖਤਰਾ ਰਹਿੰਦਾ ਹੈ ਜਿਸ ਦੇ ਇਲਾਜ ਲਈ ਜਿਆਦਾ ਸਮਾਂ ਦਵਾਈ ਖਾਣੀ ਪੈਂਦੀ ਹੈ।ਉਹਨਾਂ ਦੱਸਿਆ ਕਿ ਟੀ.ਬੀ. ਦੇ ਮਰੀਜਾਂ ਲਈ ਜ਼ਿਆਦਾ ਪ੍ਰੋਟੀਨ ਵਾਲੀਆਂ ਖਾਣ ਪੀਣ ਦੀ ਚੀਜਾਂ ਦੀ ਜ਼ਿਆਦਾ ਜਰੂਰਤ ਹੁੰਦੀ ਹੈ, ਜੋ ਜਿਲ੍ਹੇ ਵਿੱਚ ਸਮਾਜ ਸੇਵੀ ਸੰਸਥਾਵਾਂ ਅਤੇ ਕਾਰਪੋਰੋਟ ਘਰਾਣਿਆਂ ਵੱਲੋਂ ਸਮੇਂ ਸਮੇਂ ਤੇ ਟੀ.ਬੀ. ਦੇ ਮਰੀਜਾਂ ਨੂੰ ਦਿੱਤੀਆਂ ਜਾਂਦੀਆਂ ਹਨ।

ਵਿਨੋਦ ਖੁਰਾਣਾ ਅਤੇ ਹਰਮੀਤ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਸਿਹਤ ਵਿਭਾਗ ਦੀਆਂ ਘਰ ਘਰ ਜਾ ਰਹੀਆਂ ਟੀਮਾਂ ਨੂੰ ਸਹਿਯੋਗ ਦਿੱਤਾ ਜਾਵੇ। ਸੰਤੁਲਿਤ ਭੋਜਨ ਖਾਸ ਕਰਕੇ ਜ਼ਿਆਦਾ ਪ੍ਰੋਟੀਨ ਵਾਲੀਆਂ ਚੀਜ਼ਾਂ ਦਾ ਜ਼ਿਆਦਾ ਇਸਤੇਮਾਲ ਕੀਤਾ ਜਾਵੇ।

24/01/2025
18/01/2025
Sri Sukhmani Sahib Paath and Gur-Kirtan at CIvil Surgeon Office,Fazilka
14/01/2025

Sri Sukhmani Sahib Paath and Gur-Kirtan at CIvil Surgeon Office,Fazilka

12/01/2025
10/12/2024

ਆਪਣੇ 0 ਤੋਂ 5 ਸਾਲ ਤੱਕ ਦੇ ਬੱਚਿਆਂ ਨੂੰ ਪੋਲੀਓ ਬੂੰਦਾਂ ਜਰੂਰ ਪਿਲਾਓ : ਡਾ. ਪਵਨਪ੍ਰੀਤ ਸਿੰਘ
-- ਪੀਐਚਸੀ ਜੰਡਵਾਲਾ ਭੀਮੇਸ਼ਾਹ ਵਿਖੇ ਡੋਰ ਟੂ ਡੋਰ ਜਾ ਕੇ ਬੱਚਿਆਂ ਨੂੰ ਪਿਲਾਈਆਂ ਜਾ ਰਹੀਆਂ ਪੋਲੀਓ ਬੂੰਦਾਂ

ਫਾਜ਼ਿਲਕਾ 9 ਦਸੰਬਰ
ਸਿਵਲ ਸਰਜਨ ਫਾਜ਼ਿਲਕਾ ਡਾ. ਲਹਿੰਬਰ ਰਾਮ, ਜਿਲ੍ਹਾ ਸਿਹਤ ਤੇ ਪਰਿਵਾਰ ਭਲਾਈ ਅਫ਼ਸਰ ਡਾ. ਕਵਿਤਾ ਸਿੰਘ, ਡੀਆਈਓ (ਵਾਧੂ ਕਾਰਜਭਾਰ) ਡਾ. ਰਿੰਕੂ ਚਾਵਲਾ ਦੇ ਦਿਸ਼ਾ ਨਿਰਦੇਸ਼ਾਂ ਅਤੇ ਪੀਐਚਸੀ ਜੰਡਵਾਲਾ ਭੀਮੇਸ਼ਾਹ ਦੇ ਸੀਨੀਅਰ ਮੈਡੀਕਲ ਅਫਸਰ (ਵਾਧੂ ਕਾਰਜਭਾਰ) ਡਾ. ਗੁਰਮੇਜ ਸਿੰਘ, ਪ੍ਰਬੰਧਕੀ ਇੰਚਾਰਜ ਡਾ. ਪਵਨਪ੍ਰੀਤ ਸਿੰਘ ਦੀ ਯੋਗ ਅਗਵਾਈ ਵਿਚ 3 ਦਿਨਾਂ ਪਲਸ ਪੋਲੀਓ ਅਭਿਆਨ ਦੇ ਦੂਸਰੇ ਸਮੂਹ ਬਲਾਕ ਦੀਆਂ ਟੀਮਾਂ ਨੇ ਡੋਰ ਟੂ ਡੋਰ ਜਾ ਕੇ 0 ਤੋਂ 5 ਸਾਲ ਤੱਕ ਦੇ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਈਆਂ।
ਜਾਣਕਾਰੀ ਦਿੰਦਿਆਂ ਨੋਡਲ ਅਫ਼ਸਰ ਏਐਮਓ ਡਾ. ਸੁਰਜੀਤ ਸਿੰਘ, ਬੀਈਈ ਹਰਮੀਤ ਸਿੰਘ ਤੇ ਸਿਹਤ ਸੁਪਰਵਾਈਜ਼ਰ ਸੁਮਨ ਕੁਮਾਰ ਨੇ ਦੱਸਿਆ ਕਿ ਰਾਸ਼ਟਰੀ ਪਲਸ ਪੋਲੀਓ ਮੁਹਿੰਮ ਤਹਿਤ ਪੀਐੱਚਸੀ ਜੰਡਵਾਲਾ ਭੀਮੇਸ਼ਾਹ ਅਧੀਨ ਪੈਂਦੇ ਸਮੂਹ ਸਬ-ਸੈਂਟਰਾਂ ਦੇ ਪਿੰਡਾਂ ਵਿਚ ਵੱਖ-ਵੱਖ ਥਾਵਾਂ 'ਤੇ 0 ਤੋਂ 5 ਸਾਲ ਤੱਕ ਦੇ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਈਆਂ ਗਈਆਂ। 3 ਦਿਨ ਚੱਲਣ ਵਾਲੀ ਇਸ ਮੁਹਿੰਮ ਤਹਿਤ ਬਲਾਕ ਦੇ 21,132 ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਈਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਤਹਿਤ ਪੀਐਚਸੀ ਜੰਡਵਾਲਾ ਭੀਮੇਸ਼ਾਹ ਵਿਖੇ ਪਹਿਲੇ ਦਿਨ ਬੂਥ ਲਗਾ ਕੇ 0 ਤੋਂ 5 ਸਾਲ ਤੱਕ ਦੇ ਕਰੀਬ ਸਾਢੇ 11 ਹਜਾਰ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਈਆਂ ਗਈਆਂ। ਅਭਿਆਨ ਦੇ ਦੂਸਰੇ ਦਿਨ ਜ਼ਿਲ੍ਹੇ ਵਲੋਂ ਵਿਸ਼ੇਸ਼ ਸੁਪਰਵਿਜਨ ਲਈ ਆਏ ਸੀਨੀਅਰ ਮੈਡੀਕਲ ਅਫਸਰ ਡਾ. ਪੰਕਜ ਚੌਹਾਨ ਨੇ ਬਲਾਕ ਅਧੀਨ ਕੰਮ ਕਰ ਰਹੀਆਂ ਸਮੂਹ ਟੀਮਾਂ ਦੇ ਕੰਮ ਤੇ ਤਸੱਲੀ ਪ੍ਰਗਟਾਈ। ਬਲਾਕ ਦੇ ਸਮੂਹ ਕਰਮਚਾਰੀ ਇਸ ਰਾਸ਼ਟਰੀ ਪਲਸ ਪੋਲੀਓ ਮੁਹਿੰਮ ਵਿੱਚ ਪੂਰੀ ਤਨਦੇਹੀ ਨਾਲ ਕੰਮ ਕਰ ਰਹੇ ਹਨ। ਬਲਾਕ ਐਕਸਟੈਨਸ਼ਨ ਐਜੂਕੇਟਰ ਹਰਮੀਤ ਸਿੰਘ ਤੇ ਸਿਹਤ ਸੁਪਰਵਾਈਜਰ ਸੁਮਨ ਕੁਮਾਰ ਨੇ ਦੱਸਿਆ ਕਿ ਇਸ ਮੁਹਿੰਮ ਤਹਿਤ ਸੋਮਵਾਰ ਅਤੇ ਮੰਗਲਵਾਰ ਨੂੰ ਸਮੂਹ ਟੀਮਾਂ ਘਰ-ਘਰ ਜਾ ਕੇ ਬੂਥ 'ਤੇ ਨਾ ਆਉਣ ਵਾਲੇ ਬਾਕੀ ਬਚੇ ਬੱਚਿਆਂ ਨੂੰ ਜੋ ਐਤਵਾਰ ਨੂੰ ਬੂਥ ਤੇ ਨਹੀਂ ਆ ਸਕੇ, ਨੂੰ ਪੋਲੀਓ ਬੂੰਦਾਂ ਪਿਲਾਉਣਗੇ। ਇਸ ਮੁਹਿੰਮ ਵਿੱਚ ਬਲਾਕ ਮੈਡੀਕਲ ਅਫ਼ਸਰ, ਸੀਐਚਓ, ਏਐਨਐਮ, ਮਲਟੀਪਰਪਜ਼ ਹੈਲਥ ਵਰਕਰ ਮੇਲ ਅਤੇ ਆਸ਼ਾ ਵਰਕਰਾਂ ਵੱਲੋਂ ਪੂਰਨ ਸਹਿਯੋਗ ਦਿੱਤਾ ਜਾ ਰਿਹਾ ਹੈ।

08/11/2024

Address

Fazilka
152123

Opening Hours

Monday 8am - 2pm
Tuesday 8am - 2pm
Wednesday 8am - 2pm
Thursday 8am - 2pm
Friday 8am - 2pm
Saturday 8am - 2pm

Alerts

Be the first to know and let us send you an email when Healthcare Familia Block JWBS posts news and promotions. Your email address will not be used for any other purpose, and you can unsubscribe at any time.

Share

Share on Facebook Share on Twitter Share on LinkedIn
Share on Pinterest Share on Reddit Share via Email
Share on WhatsApp Share on Instagram Share on Telegram