07/02/2020
ਪਿਆਰੇ ਗਰੁੱਪ ਮੈਬਰ
ਦੁੱਖ ਨਿਵਾਰਣ ਆਯੂਰਵੈਦਿਕ ਕਲੀਨਿਕ ਮਾਡਲ ਹਾਊਸ ਜਲੰਧਰ ਵਲੋ ਹਰ ਰੋਜ਼ ਦੀ ਤਰ੍ਹਾਂ ਅੱਜ ਤੁਹਾਨੂੰ ਦੱਸ ਰਹੇ ਹਾਂ ਕੁਝ ਘਰੇਲੂ ਨੁਸਖੇ। ਇਹ ਨੁਸਖੇ ਪਰਮ ਪੂਜਨੀਕ ਵੈਦ ਸੰਤ ਅਵਤਾਰ ਸਿੰਘ ਜੀ ਵਲੋ ਅਤੇ ਡਾ ਨਰਿੰਦਰ ਪਾਲ ਸਿੰਘ ਜੀ ਵਲੋ ਖੁੱਦ ਅਜ਼ਮਾਏ ਹੋਏ ਹਨ ਅਤੇ ਇਨ੍ਹਾ ਨੁਸਖਿਆਂ ਨੂੰ ਅਜ਼ਮਾ ਕੇ ਹਜ਼ਾਰਾਂ ਲੋਕਾਂ ਨੇ ਤੰਦਰੁਸਤੀ ਪਾਈ ਹੈ ਉਮੀਦ ਕਰਦੇ ਹਾਂ ਕਿ ਦੁੱਖ ਨਿਵਾਰਣ ਆਯੁਰਵੈਦਿਕ ਕਲੀਨਿਕ ਵਲੋ ਦੱਸੇ ਜਾਂਦੇ ਆਯੁਰਵੈਦਿਕ ਨੁਸਖੇ ਅਜ਼ਮਾ ਕੇ ਤੁਸੀ ਆਪਣੀ ਸਿਹਤ ਨੂੰ ਤੰਦਰੁਸਤ ਰੱਖੋਗੇ ਅਤੇ ਆਪਣੇ ਪਰਿਵਾਰ, ਰਿਸ਼ਤੇਦਾਰਾਂ ਨਾਲ ਵੀ ਸਾਝਾਂ ਕਰੋਗੇ।
ਮੂਲੀ ਦਾ ਸੇਵਣ ਬਚਾਏ ਸ਼ੂਗਰ ਤੋ - ਮੂਲੀ ਵਿਚ ਫਾਈਬਰ ਦੀ ਪੂਰੀ ਮਾਤਰਾ ਹੁੰਦੀ ਹੈ ਅਤੇ ਇਸ ਵਿਚ ਮੌਜੂਦ ਤੱਤ ਇੰਸੁਲੀਨ ਨੂੰ ਨਿਯੰਤ੍ਰਿਤ ਕਰਦੇ ਹਨ, ਇਸ ਲਈ ਸ਼ੂਗਰ ਦੇ ਰੋਗੀਆਂ ਵਾਸਤੇ ਮੂਲੀ ਦਾ ਸੇਵਣ ਬਹੁਤ ਲਾਭਦਾਇਕ ਹੈ।
ਪੋਸ਼ਕ ਤੱਤਾਂ ਨਾਲ ਭਰਪੂਰ ਛੁਆਰਾ - ਰੋਜ਼ਾਨਾ ਰਾਤ ਨੂੰ ਦੋ ਛੁਆਰੇ ਗਰਮ ਦੁੱਧ ਦੇ ਨਾਲ ਪੀਣ ਨਾਲ ਕੈਲਸ਼ੀਅਮ ਦੀ ਕਮੀ ਨਾਲ ਹੋਣ ਵਾਲੇ ਰੋਗ ਜਿਵੇ. ਦੰਦਾਂ ਅਤੇ ਹੱਡੀਆਂ ਦੀ ਕਮਜ਼ੋਰੀ ਆਦਿ ਵਿਚ ਲਾਭ ਹੁੰਦਾ ਹੈ। ਇਸ ਦੇ ਰੋਜ਼ਾਨਾ ਸੇਵਣ ਨਾਲ ਸਰੀਰ ਸੁਡੌਲ ਬਣਦਾ ਹੈ।
ਗੁਲਾਬਜਲ ਦਾ ਪ੍ਰਯੋਗ ਦਿਵਾਏ ਰੁਖੀ ਤਵੱਚਾ ਤੋ ਛੁਟਕਾਰਾ - ਤਿੰਨ ਭਾਗ ਗੁਲਾਬਜਲ ਵਿਚ ਇਕ ਭਾਗ ਗਿਲਸਰੀਨ ਮਿਲਾ ਕੇ ਇਕ ਸ਼ੀਸ਼ੀ ਵਿਚ ਭਰ ਕੇ ਰੱਖ ਲਓ। ਇਹ ਮਿਸ਼ਰਨ ਖੁਸ਼ਕ ਤਵੱਚਾ ਤੇ ਲਗਾ ਕੇ ਅੱਧੇ ਘੰਟੇ ਬਾਅਦ ਸਾਦੇ ਪਾਣੀ ਨਾਲ ਧੋ ਲਓ,ਬਹੁਤ ਜਿ਼ਆਦਾ ਲਾਭ ਹੋਵੇਗਾ। ਇਸ ਦਾ ਪ੍ਰਯੋਗ ਫਟੀ ਅੱਡੀਆਂ ਵਾਸਤੇ ਵੀ ਕੀਤਾ ਜਾ ਸਕਦਾ ਹੈ।
ਗੁਣਾਂ ਨਾਂਲ ਭਰਪੂਰ ਪਾਲਕ - ਆਯੁਰਵੇਦ ਦੇ ਅਨੁਸਾਰ ਆਇਰਨ ਨਾਲ ਭਰਪੂਰ ਪਾਲਕ ਦੀ ਸਬਜ਼ੀ ਖਾਣ ਵਿਚ ਸਵਾਦਿਸ਼ਟ ਅਤੇ ਜਲਦੀ ਪਚਣ ਵਾਲੀ ਹੁੰਦੀ ਹੈ। ਇਹ ਪਿੱਤ ਨੂੰ ਸ਼ਾਂਤ ਕਰਦੀ ਹੈ। ਇਸ ਲਈ ਸੀਨੇ ਦੀ ਜਲਨ ਵਿਚ ਸੇਵਣ ਯੋਗ ਹੈ। ਪਾਲਕ ਲੀਵਰ ਦੀ ਸੋਜ ਖਤਮ ਕਰਨ ਵਿਚ ਹੀ ਉਪਯੋਗੀ ਹੈ।
ਜਮ੍ਹਾਂ ਕਫ਼ ਨੂੰ ਸਾਫ਼ ਕਰਨ ਵਿਚ ਸਹਾਇਕ ਅਦਰਕ - ਕਫ਼ ਦੀ ਸਮੱਸਿਆ ਹੋਣ ਤੇ ਰੋਗੀ ਨੂੰ ਰਾਤ ਨੂੰ ਸੌਦੇ ਸਮੇ ਇਕ ਗਿਲਾਸ ਦੁੱਧ ਵਿਚ ਥੋੜਾ ਜਿਹਾ ਅਦਰਕ ਉਬਾਲ ਕੇ ਪੀਣਾ ਚਾਹੀਦਾ। ਅਜਿਹਾ ਕਰਨ ਨਾਲ ਛਾਤੀ ਵਿਚ ਜਮ੍ਹਾ ਕਫ਼ ਆਸਾਨੀ ਨਾਲ ਨਿਕਲ ਜਾਂਦਾ ਹੈ। ਇਹ ਪ੍ਰਯੋਗ ਰੋਗ ਠੀਕ ਹੋਣ ਤੱਕ ਰੋਜ਼ਾਨਾ ਕਰਨਾ ਚਾਹੀਦਾ।
ਪੋਸ਼ਣ ਨਾਲ ਭਰਪੂਰ ਮੱਦੀ ਦਾ ਆਟਾ - ਪੋਸ਼ਣ ਦੇ ਅਨੁਸਾਰ ਮੱਕੀ ਦਾ ਆਟਾ ਬਿਹਤਰੀਨ ਮੰਨਿਆ ਜਾਂਦਾ ਹੈ ਕਿਉਕਿ ਇਸ ਵਿਚ ਵਿਟਾਮਿਨਸ ਅਤੇ ਮਿਨਰਲਜ਼ ਭਰਪੂਰ ਮਾਤਰਾ ਵਿਚ ਪਾਏ ਜਾਂਦੇ ਹਨ। ਇਸ ਵਿਚ ਰੇਸ਼ਾ ਭਾਵ ਫਾਈਬਰ ਦੀ ਕਾਫ਼ੀ ਮਾਤਰਾ ਹੁੰਦੀ ਹੈ, ਇਸ ਲਈ ਇਹ ਲੀਵਰ ਵਾਸਤੇ ਕਾਫ਼ੀ ਲਾਭਕਾਰੀ ਹੈ।
ਖੂਨ ਦੀ ਕਮੀ ਵਿਚ ਲਾਭਕਾਰੀ ਮੇਥੀ - ਮੇਥੀ ਦੀ ਸਬਜ਼ੀ ਵਿਚ ਆਇਰਨ ਪ੍ਰਚੂਰ ਮਾਤਰਾ ਵਿਚ ਪਾਇਆ ਜਾਂਦਾ ਹੈ, ਇਸ ਲਈ ਨਿਯਮਿਤ ਰੂਪ ਨਾਲ ਇਸ ਦਾ ਪਯੌਗ ਖੂਨ ਦੀ ਕਮੀ ਦੂਰ ਕਰਦਾ ਹੈ ਨਾਲ ਹੀ ਮਜ਼ਬੂਤ ਬਣਾਉਦਾ ਹੈ। ਸਰੀਰਕ ਕਮਜ਼ੋਰੀ ਦੂਰ ਕਰਨ ਵਾਸਤੇ ਮੇਥੀ ਦਾ ਸੇਵਣ ਜ਼ਰੂਰ ਕਰੋ।
ਸਰਦੀਆਂ ਵਿਚ ਗੁਣਕਾਰੀ ਬਾਜਰਾ - ਬਾਜਰੇ ਵਿਚ ਕੈਲਸ਼ੀਅਮ, ਪ੍ਰੋਟੀਨ ਅਤੇ ਆਇਰਨ ਕਾਫ਼ੀ ਮਾਤਰਾ ਵਿਚ ਹੁੰਦਾ ਹੈ। ਇਸ ਦੀ ਪ੍ਰਕ੍ਰਿਤੀ ਗਰਮ ਹੁੰਦੀ ਹੈ, ਇਸ ਲਈ ਸਰਦੀ ਵਿਚ ਇਸ ਦਾ ਪ੍ਰਯੌਗ ਅਤਿਅੰਤ ਲਾਭਕਾਰੀ ਹੈ। ਬਾਜਰੇ ਦਾ ਪ੍ਰਯੋਗ ਅਥਰਾਈਟਿਸ, ਗਠੀਆ, ਜੋੜਾਂ ਦੇ ਦਰਦ ਅਤੇ ਦਮਾ ਆਦਿ ਵਿਚ ਵਿਸ਼ੇਸ਼ ਲਾਭਕਾਰੀ ਹੈ।
ਦਿਲ ਵਾਸਤੇ ਸਭ ਤੋ. ਉਤਮ ਆਹਾਰ ਸੇਬ - ਸੇਬ ਵਿਚ ਘੁਲਨਸੀਲ ਫਾਈਬਰ ਹੁੰਦੇ ਹਨ ਜੋ ਪਾਚਨ ਵਾਸਤੇ ਉਤਮ ਹਨ। ਇਸ ਲਈ ਸੇਬ ਦਾ ਸੇਵਣ ਦਿਲ ਵਾਸਤੇ ਅਤਿਅੰਤ ਲਾਭਦਾਇਕ ਹੈ।
👉🏼ਕ੍ਰਿਪਾ ਕਰਕੇ ਸੇਅਰ ਜ਼ਰੂਰ ਕਰੋ🙏🏼
🙏🏽 ਤੰਦਰੁਸਤ ਰਹੋ ਅਤੇ ਹਮੇਸ਼ਾ ਖੁਸ਼ ਰਹੋ
ਡਾ. ਨਰਿੰਦਰ ਪਾਲ ਸਿੰਘ
ਦੁੱਖ ਨਿਵਾਰਣ ਆਯੁਰਵੈਦਿਕ ਕਲੀਨਿਕ,
ਮਾਡਲ ਹਾਊਸ, ਜਲੰਧਰ।
98723-66700
🙏🏽 🙏🏽 ਸਿਹਤ ਸਬੰਧੀ ਜਾਣਕਾਰੀ ਪ੍ਰਾਪਤ ਕਰਨ ਅਤੇ ਆਯੁਰਵੈਦਿਕ ਗਿਆਨ ਪ੍ਰਾਪਤ ਕਰਨ ਵਾਸਤੇ ਤੁਸੀ ਸਾਡੇ whatsup No 8837553832 ਅਤੇ facebook dukh niwaran ਦੇ ਨਾਲ ਜੁੜੋ।
ਕ੍ਰਿਪਾ ਕਰਕੇ ਸੇਅਰ ਜ਼ਰੂਰ ਕਰੋ