04/08/2023
ਪਿੱਤੇ ਦੀ ਪੱਥਰੀ।
ਇਸ ਪੋਸਟ ਨੂੰ ਪੜ੍ਹ ਕੇ ਅੱਗੇ ਵੱਧ ਤੋਂ ਵੱਧ ਸ਼ੇਅਰ ਕਰੋ ਜੀ। ਤਾਂ ਕਿ ਆਮ ਲੋਕ ਲਾਹਾ ਲੈ ਸਕਣ। ਜੇਕਰ ਅਸੀਂ ਆਪ੍ਰੇਸ਼ਨ ਨਹੀਂ ਕਰਵਾਉਣਾ ਚਾਹੁੰਦੇ ਤਾਂ।ਇਸ ਕੁਦਰਤੀ ਤੇਲ ਦੀ ਰੋਜ ਰਾਤ ਨੂੰ ਪੇਟ ਦੇ ਉੱਪਰ ਮਾਲਿਸ਼ ਕਰਨੀ ਹੈ। ਲਗਾਤਾਰ ਮਾਲਿਸ਼ ਕਰਨ ਨਾਲ ਪੱਥਰੀ ਪਿਘਲਨੀ ਸ਼ੁਰੂ ਹੋ ਜਾਂਦੀ ਹੈ। ਅਤੇ ਘੁਲ ਘੁਲ ਕੇ ਨਿਕਲਣੀ ਸ਼ੁਰੂ ਹੋ ਜਾਂਦੀ ਹੈ।
ਦਰਦ ਬਿਲਕੁੱਲ ਠੀਕ ਹੋ ਜਾਂਦਾ ਹੈ।
ਸੋਜ ਘਟ ਜਾਂਦੀ ਹੈ। ਬਦਹਜ਼ਮੀ,ਭਾਰੀਪਨ,ਗੈਸ ਠੀਕ ਹੋ ਜਾਂਦਾ ਹੈ। ਜੇਕਰ ਅਸੀਂ ਲਗਾਤਾਰ ਕੁਦਰਤੀ ਖਾਣ ਪੀਣ ਰੱਖਦੇ ਨਾਲ ਤੇਲ ਦੀ ਮਾਲਿਸ਼ ਕਰਦੇ ਹਾਂ ਤਾਂ ਅਸੀਂ ਪਿੱਤੇ ਦੀ ਪੱਥਰੀ ਠੀਕ ਕਰ ਸਕਦੇ ਹਾਂ।
ਡਾ ਜਗਮੋਹਨ ਸਿੰਘ
98553 75286
ਦਰਬਾਰ ਕਲੀਨਿਕ ਲੋਪੋਂ ਜ਼ਿਲ੍ਹਾ ਮੋਗਾ pb
[ਮਾਲਿਸ਼ ਕਰਨ ਦਾ ਤਰੀਕਾ]
ਰੋਜ ਰਾਤ ਨੂੰ 15 ਤੋ 20 ਬੂੰਦਾਂ ਪੇਟ ਉੱਪਰ ਪਾ ਕੇ ਗੋਲ ਗੋਲ 2 ਮਿੰਟ ਮਾਲਿਸ਼ ਕਰਨੀ ਹੈ ਹਲਕੇ ਹੱਥਾਂ ਨਾਲ।
ਨਾਲ ਨਾਲ ਸਿਮਰਨ ਕਰਦੇ ਜਾਣਾ ਹੈ।ਵਾਹਿਗੁਰੂ ਜਾ ਰਾਮ ਰਾਮ ਜਾ ਅੱਲ੍ਹਾ ਹੂ ਜਾ ਜੋ ਤੁਹਾਨੂੰ ਚੰਗਾ ਲੱਗੇ ਨਾਮ ਲੈ ਸਕਦੇ ਹੋ। ਘੱਟ ਤੋਂ ਘੱਟ 10 ਮਿੰਟ ਪੇਟ ਉੱਪਰ ਹੱਥ ਰੱਖਕੇ ਜਰੂਰ ਕਰਨਾ ਹੈ। ਇਸਨੂੰ ਰੇਕੀ ਵਿਧੀ ਆਖਦੇ ਹਨ। ਇਸਤਰ੍ਹਾਂ ਕਰਨ ਨਾਲ ਕਾਫੀ ਫਾਇਦਾ ਮਿਲਦਾ ਹੈ।
[ਪਿੱਤੇ ਦੀ ਪੱਥਰੀ ਦੇ ਆਪ੍ਰੇਸ਼ਨ ਦੀ ਲੋੜ ਕਿੰਨਾ ਮਰੀਜਾਂ ਨੂੰ ਹੁੰਦੀ ਹੈ]
ਇਹ ਸਮੱਸਿਆ ਅੱਜ-ਕੱਲ੍ਹ ਆਮ ਹੀ ਹੋ ਗਈ ਹੈ। ਰੋਜ ਧੜਾਧੜ ਅਪਰੇਸ਼ਨ ਹੋ ਰਹੇ ਹਨ। ਲੋਕਾਂ ਨੂੰ ਇਸ ਦੀ ਜਾਣਕਾਰੀ ਨਹੀਂ ਹੈ ਕਿ ਪੱਥਰੀ ਕਿਵੇਂ ਬਣਦੀ ਹੈ ਤੇ ਕਿਵੇਂ ਨਿਕਲਦੀ ਹੈ। ਜਾਣਕਾਰੀ ਦੀ ਘਾਟ ਕਾਰਨ ਵਿਚਾਰੇ ਲੋਕਾਂ ਦੇ ਧੜਾਧੜ ਅਪਰੇਸ਼ਨ ਹੋ ਰਹੇ ਹਨ।
ਸਾਡੇ ਡਾ. ਵੀ ਆਪ੍ਰੇਸ਼ਨ ਕਰ ਕਰ ਥੱਕੇ ਪਏ ਹਨ।
ਅਪਰੇਸ਼ਨ ਦੀ ਲੋੜ ਸਿਰਫ 100 ਵਿੱਚੋਂ 40 ਮਰੀਜਾ ਨੂੰ ਹੀ ਹੁੰਦੀ ਹੈ। ਜਿੰਨਾ ਦੀ ਪੱਥਰੀ ਦਾ ਸਾਇਜ ਜ਼ਿਆਦਾ ਵੱਡਾ ਹੈ ਜਾਂ ਜ਼ਿਆਦਾ ਦਰਦ ਰਹਿੰਦਾ ਹੈ। ਪਿੱਤਾ ਪਥਰੀਆਂ ਨਾਲ ਭਰਿਆ ਹੈ। ਰੋਟੀ ਪਾਣੀ ਹਜ਼ਮ ਨਹੀਂ ਹੁੰਦਾ ਜਾ ਪਿੱਤਾ ਕੰਮ ਨਹੀਂ ਕਰ ਰਿਹਾ ਹੁੰਦਾ।
[ਪਿੱਤੇ ਚ ਪੱਥਰੀ ਬਣਨ ਦਾ ਕਾਰਨ]
ਜਦੋ ਅਸੀ ਭਾਰੀ ਭੋਜਨ, ਤਲਿਆ ਹੋਇਆ, ਫਾਸਟ ਫੂਡ, ਜ਼ਿਆਦਾ ਮਿੱਠਾ, ਨਮਕੀਨ,ਡੱਬਾ ਬੰਦ ਭੋਜਨ, ਡੇਅਰੀ ਪ੍ਰੋਡਕਟ,ਚਾਹ,ਕੌਫੀ ਆਦਿ ਜਿਆਦਾ ਪੀਂਦੇ ਹਾਂ ਅਤੇ ਸ਼ਰੀਰਕ ਮਿਹਨਤ ਬਿਲਕੁੱਲ ਨਹੀਂ ਕਰਦੇ ਤਾਂ ਇਹ ਚੀਜ਼ਾਂ ਹਜ਼ਮ ਨਹੀਂ ਹੁੰਦੀਆਂ ਅਤੇ ਏਹੋ ਅੱਧ ਪਚਿਆ ਭੋਜਨ ਅੰਦਰ ਪਿਆ ਗ਼ਲ ਸੜ ਰਿਹਾ ਹੁੰਦਾ ਅਤੇ ਪੇਟ ਚ ਗੈਸ ਤੇਜ਼ਾਬ ਕਬਜ਼ ਪੈਦਾ ਕਰਦਾ ਹੈ। ਅਤੇ ਲੀਵਰ ਫੈਟੀ ਭਾਰਾ ਸੋਜ਼ ਰਹਿਣੀ,ਚਰਬੀ ਜੰਮਣਾ,ਜ਼ਹਿਰੀਲੇ ਤੱਤ ਜਮਾ ਹੋਣੇ ਸ਼ੁਰੂ ਹੋ ਜਾਂਦੇ ਹਨ। ਜਦੋਂ ਲਿਵਰ ਚੋ ਪਿੱਤ ਰਸ ਨਿਕਲਦਾ ਹੈ ਤਾਂ ਇਹ ਪਿੱਤੇ ਦੀ ਥੈਲੀ ਵਿੱਚ ਇਕੱਠਾ ਹੋ ਜਾਂਦਾ ਹੈ ਤਾਂਕਿ ਲੋੜ ਪੈਣ ਤੇ ਵਰਤਿਆ ਜਾ ਸਕੇ।ਜਦ ਅਸੀਂ ਖਾਣਾ ਖਾਦੇ ਹਾਂ ਤਾਂ ਪਿੱਤਾ ਰਸ ਦੀ ਪਿਚਕਾਰੀ ਛੱਡਦਾ ਹੈ ਛੋਟੀ ਆਂਤ ਵਿੱਚ ਤਾਂ ਕਿ ਚਰਬੀ ਕਲੈਸਟਰੌਲ ਵਾਲਾ ਭਾਰੀ ਖਾਣਾ ਅਸਾਨੀ ਨਾਲ ਹਜ਼ਮ ਹੋ ਸਕੇ। ਪਰ ਲਿਵਰ ਤੋਂ ਬਣਿਆ ਮਾੜਾ ਰਸ ਪਿੱਤੇ ਵਿੱਚ ਜੰਮਣਾ ਸੁਰੂ ਹੋ ਜਾਂਦਾ ਹੈ।ਅਤੇ ਪੱਥਰੀਆ ਦਾ ਕਾਰਨ ਬਣਦਾ ਹੈ।
[ਪਿੱਤਾ ਸਾਡੇ ਸਰੀਰ ਅੰਦਰ ਕੀ ਕੰਮ ਕਰਦਾ ਹੈ]
ਪਿੱਤਾ ਸਾਡੇ ਸਰੀਰ ਦੇ ਪੇਟ ਦੇ ਅੰਦਰ ਸੱਜੇ ਪਾਸੇ ਲੀਵਰ ਦੇ ਥੱਲੇ ਇੱਕ ਛੋਟੀ ਨਾਸ਼ਪਾਥੀ ਦੇ ਆਕਾਰ ਦੀ ਥੈਲੀ ਹੁੰਦੀ ਹੈ ਜੋ 6 ਤੋਂ 8 ਇੰਚ ਦੀ ਹੁੰਦੀ ਹੈ । ਇਸ ਥੈਲੀ ਵਿੱਚ ਲੀਵਰ ਤੋਂ ਬਣਿਆ ਹੋਇਆ ਪਿੱਤ ਰਸ ਸਟੋਰ ਹੁੰਦਾ ਹੈ ਜੋ ਕਿ ਸਾਡੀ ਪਾਚਣ ਕਿਰਿਆ ਵਿੱਚ ਸਹਾਇਤਾ ਕਰਦਾ ਹੈ । ਇਸ ਪਿੱਤ ਰਸ ਵਿੱਚ ਪਾਣੀ , ਪ੍ਰੋਟੀਨ , ਬਿਲਰੂਵਨ , ਪਿੰਗਮੈਂਟ ਹੁੰਦਾ ਹੈ । ਕੈਸਟਰੋਲ ਅਤੇ ਬਿਲਰੂਵਨ ਦੀ ਮਾਤਰਾ ਵੱਧਣ ਨਾਲ ਪੱਥਰੀ ਬਣ ਜਾਂਦੀ ਹੈ । ਇਹ ਕਿਸੇ ਵੀ ਉਮਰ ਤੋ ਬਣਨੀਆਂ ਸ਼ੁਰੂ ਹੋ ਜਾਂਦੀਆਂ ਹਨ । ਇਹ ਇੱਕ ਤੋਂ ਜਿਆਦਾ ਵੀ ਹੋ ਸਕਦੀਆਂ ਹਨ ।
[ਪਿੱਤੇ ਦੀ ਪੱਥਰੀ ਕਿੰਨੇ ਪ੍ਰਕਾਰ ਦੀ ਹੁੰਦੀ ਹੈ]
ਪ੍ਰਕਾਰ : ਤਿੰਨ ਤਰ੍ਹਾਂ ਦੀ ਸਟੋਨ ਹੁੰਦੀ ਹੈ 80 % ਕੈਸਟਰੋਲ ਸਟੋਨ ਹੁੰਦੀ ਹੈ 1 . ਕੈਸਟਰੋਲ ਸਟੋਨ ਜੋ ਪੀਲੇ ਤੇ ਹਰੇ ਰੰਗ ਦੀ ਹੁੰਦੀ ਹੈ । 2 . ਪਿਗਮੈਂਟ ਸਟੋਨ ( ਬਿਲਰੂਵਿਨ ) ਜੋ ਕਾਲੀ ਅਤੇ ਰਾਖ ਵਰਗੀ ਹੁੰਦੀ ਹੈ । 3 . ਮਿਕਸ ਸਟੋਨ ਵਿੱਚ ਕੈਲਸਟਰੋਲ , ਬਿਲਰੂਵਨ , ਕੈਲਸੀਅਮ ਕਾਰਬੋਨੇਟ ਹੁੰਦਾ ਹੈ।
[ਪ੍ਰਹੇਜ਼ ਕੀ ਰੱਖਣਾ ਹੈ]
*ਸਵੇਰੇ ਖ਼ਾਲੀ ਪੇਟ ਚਾਹ,ਕੌਫੀ ਨਾ ਪੀਓ। ਜੇਕਰ ਨਹੀਂ ਸਰਦਾ ਤਾਂ ਦੁਪਿਹਰ ਪੀ ਲਵੋ।
*ਦਿਨ ਵਿੱਚ ਇੱਕ ਵਾਰ ਸਲਾਦ ਅਤੇ ਫ਼ਲ ਰੁੱਤ ਅਨੁਸਾਰ ਖਾਣ ਦੀ ਆਦਤ ਪਾਓ।
*ਪਿਆਜ਼,ਪੁਦੀਨਾ,ਕੜੀ ਪੱਤਾ,ਧਨੀਆ,ਅਮਰੂਦ ਦੇ ਪੱਤੇ ਅਦਰਕ,ਲਸਣ,ਕਾਲਾ ਨਮਕ,ਕਾਲੀ ਹਰੀ ਮਿਰਚ,ਇਟਸਿਟ ਆਦਿ ਦੀ ਇਹਨਾ ਵਿਚੋਂ ਜੋ ਵੀ ਤੁਹਾਨੂੰ ਮਿਲ ਜਾਵੇ ਚਟਨੀ ਬਣਾ ਕੇ ਰੋਜ ਇੱਕ ਚਮਚ ਸਵੇਰੇ ਸਾਮ ਜਾਂ ਇੱਕ ਟਾਈਮ ਖਾਓ। ਜਾ
*ਤੁਲਸੀ,ਨਿੰਮ,ਪੱਥਰ ਚੱਟ ,ਅਮਰੂਦ,ਨਿੰਬੂ,ਅਨਾਰ,ਪੁਦੀਨਾ
ਇਟਸਿਟ ਆਦਿ ਦੇ ਜੋ ਵੀ ਇਹਨਾਂ ਚੋ ਮਿਲ ਜਾਵੇ 3-3 ਪੱਤੇ ਰੋਜ਼ਾਨਾ ਦਿਨ ਚ ਇੱਕ ਵਾਰ ਖਾਓ।
*ਖਾਣਾ ਹੌਲੀ ਹੌਲੀ ਚਬਾ ਚਬਾ ਕੇ ਖਾਓ।
*ਦਿਨ ਵਿੱਚ ਦੋ ਵਾਰ ਨਿੰਬੂ ਪਾਣੀ ਕਾਲਾ ਨਮਕ ਪਾ ਬਿਨਾਂ ਮਿੱਠੇ ਤੋ ਪੀਓ।
*ਖਾਣਾ ਖਾ ਕੇ ਨੰਗੇ ਪੈਰੀਂ ਤੁਰੋ।
*ਡੇਅਰੀ ਪ੍ਰੋਡਕਟ ਘੱਟ ਤੋਂ ਘੱਟ ਵਰਤੋ।
*ਕੋਲਡ ਡਰਿੰਕ ਬੱਤਾ ਨਾ ਪੀਓ।
[ਰੋਗਾਂ ਦੇ ਮੂਲ ਕਾਰਨ]
ਇੱਕ ਚੀਜ਼ ਤੇ ਸਾਨੂੰ ਮੰਨਣੀ ਪਵੇਗੀ ਕਿ ਸਾਡੀਆਂ ਬੀਮਾਰੀਆਂ ਦਾ ਮੂਲ ਕਾਰਨ ਗ਼ਲਤ ਖਾਣ ਪੀਣ ਅਤੇ ਗ਼ਲਤ ਰਹਿਣ ਸਹਿਣ ਹੀ ਹੈ। ਅਸੀਂ ਕੁਦਰਤੀ ਖਾਣ ਪੀਣ ਨੂੰ ਪਹਿਲ ਦੇਵਾਂਗੇ ਤਾਂ ਵੱਡੀ ਤੋਂ ਵੱਡੀ ਬੀਮਾਰੀ ਵੀ ਠੀਕ ਕਰ ਸਕਦੇ ਹਾਂ।
ਸ਼ੁਰੂ ਵਿੱਚ ਜਦੋਂ ਲੱਤਾਂ ਦਰਦ,ਤੋੜ ਅਤੇ ਕਮਜੋਰੀ, ਸਿਰ ਦਰਦ ਜਾਂ ਭਾਰੀਪਨ, ਲਗਾਤਾਰ ਕਬਜ਼ ਰਹਿਣਾ,ਵੀ .ਪੀ ਵਧਣਾ ਜਾ ਘਟਣਾ,ਸਰੀਰ ਟੁੱਟਿਆ-ਟੁੱਟਿਆ ਰਹਿਣਾ,ਪੇਟ ਦੀ ਖਰਾਬੀ ਲਗਾਤਾਰ ਬਣੀ ਰਹਿਣੀ, ਨਿਗਾ ਘਟਣੀ,ਦਵਾਈਆਂ ਦਾ ਲਗਾਤਾਰ ਸੇਵਨ ਕਰਨਾ ਆਦਿ ਜਦੋਂ ਇਹ ਸਮੱਸਿਆਵਾ ਲਗਾਤਾਰ ਬਣੀਆਂ ਰਹਿੰਦੀਆਂ ਹਨ। ਤਾਂ ਇਹ ਅੱਗੇ ਜਾ ਕੇ ਇਹ ਬਿਮਾਰੀਆ ਵਿਗੜ ਕੇ ਪਿੱਤੇ ਦੀ ਪੱਥਰੀ,ਗੁਰਦੇ ਦੀ ਪੱਥਰੀ,ਬੱਚੇਦਾਨੀ ਦੀਆਂ ਰਸੌਲੀਆ, ਸ਼ੂਗਰ, ਲਿਵਰ ਦੇ ਰੋਗ,ਦਿਲ ਦੇ ਭਿਆਨਕ ਰੋਗ ਆਦਿ ਬਣ ਜਾਂਦੇ ਹਨ। ਇਸ ਲਈ ਸਾਨੂੰ ਖਾਣ ਪੀਣ ਅਤੇ ਰਹਿਣ ਸਹਿਣ ਦਾ ਢੰਗ ਠੀਕ ਕਰਨਾ ਪੈਣਾ ਹੈ। ਤਾਂ ਹੀ ਅਸੀਂ ਇਹਨਾਂ ਬੀਮਾਰੀਆਂ ਤੋਂ ਬਚ ਸਕਦੇ ਹਾਂ।
Dr ਜਗਮੋਹਨ ਸਿੰਘ Bems,D.acup
ਦਰਬਾਰ ਕਲੀਨਿਕ ਲੋਪੋਂ ਜ਼ਿਲ੍ਹਾ ਮੋਗਾ pb
98553-75286