01/11/2021
FATTY LIVER
Fatty liver ਦੋ ਤਰ੍ਹਾਂ ਦਾ ਹੁੰਦਾ ਹੈ Alcoholic and non-alcoholic. ਇਸ ਨੂੰ diagnose ਕਰਕੇ ਤਿੰਨ ਭਾਗਾਂ ਵਿੱਚ ਵੰਡਿਆ ਜਾਂਦਾ ਹੈ grade one,two and grade three
Fatty liver ਵਿੱਚ ਅੱਖਾਂ ਵਿੱਚ ਅਤੇ ਸਰੀਰ ਤੇ ਪੀਲਾਪਨ ਆ ਜਾਂਦਾ ਹੈ ਪ੍ਰੰਤੂ ਬਹੁਤਿਆਂ ਵਿੱਚ ਨਹੀਂ ਵੀ। ਹਲਕਾ ਪੇਟ ਦਰਦ, ਉਲਟੀ ਆਉਣ ਵਾਂਗ ਹੋਣਾ(Nausia), ਪਿਸ਼ਾਬ ਗੂੜ੍ਹੇ ਪੀਲੇ ਜਾਂ ਲਾਲ ਰੰਗ ਦਾ ਆਉਣਾ, ਲੈਟਰੀਨ ਪਤਲੀ ਅਤੇ ਕਈ ਵਾਰ ਆਉਣੀ, ਵਾਰ ਵਾਰ ਸਰੀਰ ਵਿੱਚ ਕੰਡੇ ਜਿਹੇ ਚੁੱਭਣੇ, ਭੁੱਖ ਨਾ ਲੱਗਣੀ, ਅਫਾਰਾ, ਬਦਹਜ਼ਮੀ, ਮੂੰਹ ਦਾ ਸਵਾਦ ਕੌੜਾ ਅਤੇ ਜੀਭ ਉੱਤੇ ਲੇਪ ਜਿਹਾ ਜੰਮ ਜਾਣਾ ਆਦਿਕ ਲੱਛਣ ਪੈਦਾ ਹੋ ਜਾਂਦੇ ਹਨ।
ਅੰਤੜੀਆਂ ਅਪਣਾ ਕੰਮ ਠੀਕ ਤਰ੍ਹਾਂ ਨਹੀਂ ਕਰਦੀਆਂ ਜਿਸ ਕਰਕੇ ਕਬਜ਼ ਦੀ ਸਕਾਇਤ ਹੋ ਜਾਂਦੀ ਹੈ।ਬੁਖਾਰ ਦੀ ਸ਼ਿਕਾਇਤ ਵੀ ਹੋ ਜਾਂਦੀ ਹੈ ਜੇਕਰ liver ਥੱਲੇ ਵੱਲ ਨੂੰ ਵਧਿਆ ਹੋਵੇ ਤਾਂ ਹੱਥ ਨਾਲ ਦਬਾਉਣ ਤੇ ਪਤਾ ਲੱਗ ਜਾਂਦਾ ਹੈ। ਕਈ ਮਰੀਜਾਂ ਦੇ ਪੈਰਾਂ, ਲੱਤਾਂ ਤੇ ਸੋਜ ਹੋ ਜਾਂਦੀ ਹੈ।ਕਈਆਂ ਦੇ ਪੱਟਾਂ ਜਾਂ ਪਿੰਜਣੀਆਂ ਤੇ ਬਰੀਕ ਬਰੀਕ ਲਾਲ ਜਾਂ ਜਿਆਦਾਤਰ ਨੀਲੀਆਂ ਨਾੜੀਆਂ ਦੇ ਛੋਟੇ ਛੋਟੇ ਗੁੱਛੇ ਜਿਹੇ ਪ੍ਰਗਟ ਹੋ ਜਾਂਦੇ ਹਨ।ਮਰੀਜ ਜਲਦੀ ਥਕਾਵਟ ਮਹਿਸੂਸ ਕਰਦੇ ਹਨ।
ਇਹ ਸਾਡੇ ਗਲਤ ਕਿਸਮ ਦੇ ਖਾਣਿਆਂ ਦੀ ਬਦੌਲਤ ਜਾਂ ਸ਼ਰਾਬ ਰੋਜ਼ਾਨਾ ਅਤੇ ਜਿਆਦਾ ਮਾਤਰਾ ਵਿੱਚ ਪੀਣ ਨਾਲ ਜਾਂ ਜਿਆਦਾ ਜੰਕ ਫੂਡ ਖਾਣ ਨਾਲ liver fatty ਹੋ ਜਾਂਦਾ ਹੈ।ਕਈ ਵਾਰੀ ਕਿਸੇ ਤਰਾਂ ਦੀ ਦਵਾਈ ਦੇ reaction ਕਰਕੇ ਜਾਂ ਦਵਾਈਆਂ ਦੇ ਜਿਆਦਾ ਇਸਤੇਮਾਲ ਕਰਨ ਨਾਲ ਵੀ ਹੁੰਦਾ ਹੈ। ਇਸ ਲਈ ਹਮੇਸ਼ਾ ਤਲੀਆਂ ਅਤੇ ਫਾਸਟ ਫੂਡ ਤੋਂ ਪਰਹੇਜ਼ ਕਰੋ ਕਿਉਂਕਿ Fatty liver ਦੇ ਨਾਲ ਅਕਸਰ ਹੀ high BP, sugar, acidity, ਇੱਥੋਂ ਤੱਕ ਕਿ ਕਈ ਵਾਰ thyroid ਤੱਕ ਹੋ ਜਾਂਦਾ ਹੈ।
Fatty liver ਹੀ ਅੱਗੇ ਚੱਲ ਕੇ hepatitis ਦਾ ਰੂਪ ਧਾਰਨ ਕਰ ਜਾਂਦਾ ਹੈ Hepatitis ਦੀਆਂ ਵੀ ਅੱਗੇ ਕਈ ਕਿਸਮਾਂ ਹਨ A, B, C, D, E, ਜਿਸ ਤੇ ਫਿਰ ਕਿਸੇ ਦਿਨ ਵਿਸਥਾਰ ਪੂਰਵਕ ਜਾਣਕਾਰੀ ਦੇਵਾਂਗਾ।ਪਰ ਟੈਸਟ ਨਾ ਕਰਵਾਉਣ ਦੀ ਘੌਲ ਵਿੱਚ ਬਹੁਤ ਮਰੀਜਾਂ ਨੂੰ ਇਸ ਬਿਮਾਰੀ ਦਾ ਬਹੁਤ ਸਮਾਂ ਪਤਾ ਹੀ ਨਹੀਂ ਲੱਗਦਾ।ਓਦੋਂ ਤੱਕ ਹਾਲਤ ਕਾਫੀ ਗੰਭੀਰ ਹੋ ਜਾਂਦੀ ਹੈ।
ਪੰਜਾਬ ਵਿੱਚ Hepatitis ABCDE ਤੱਕ ਦੇ ਮਰੀਜ਼ਾਂ ਦੀ ਗਿਣਤੀ ਪਿਛਲੇ 5/7 ਕੁ ਸਾਲਾਂ ਵਿੱਚ ਕਾਫੀ ਵਧੀ ਹੈ ਜੋ ਇੱਕ ਚਿੰਤਾ ਦਾ ਵਿਸ਼ਾ ਹੈ। liver ਦੀ ਮਾਮੂਲੀ ਇਨਫੈਕਸ਼ਨ ਵੇਲੇ ਹੀ ਇਸ ਦਾ ਇਲਾਜ ਕਰਵਾ ਲੈਣਾ ਚਾਹੀਦਾ ਹੈ। ਸ਼ਰਾਬ, ਸਿਗਰਟ, ਤੰਬਾਕੂ, ਜਿਆਦਾ ਨਸ਼ੀਲੀਆਂ ਦਵਾਈਆਂ ਅਤੇ chemical ਨਸ਼ੇ (ਜੋ ਬਦਕਿਸਮਤੀ ਨਾਲ ਸਾਡੇ ਨੌਜਵਾਨ ਬਹੁਤ ਕਰਨ ਲੱਗ ਪਏ ਹਨ)ਇਹਨਾਂ ਤੋਂ ਪ੍ਰਹੇਜ ਕਰਨਾ ਚਾਹੀਦਾ ਹੈ।
Fatty ਲੀਵਰ ਦਾ ਮਰੀਜ ਅੰਡਾ, ਮਾਸ, ਮੱਛੀ, ਘਿਓ, ਤੇਲ ਆਦਿ ਦਾ ਸੇਵਨ ਨਾ ਕਰੇ। ਅਰਬੀ, ਮਾਹ ਦੀ ਦਾਲ, ਚਾਹ, ਕੌਫੀ ਅਤੇ ਸ਼ਰਾਬ ਦੇ ਸੇਵਨ ਦੀ ਵੀ ਮਨਾਹੀ ਹੈ।
ਸੰਖ ਭਸਮ ਦੋ ਗ੍ਰਾਮ ਰੋਜ਼ਾਨਾ ਲੱਸੀ ਨਾਲ ਲਵੋ,
ਗਵਾਰਪਾਠ ਦਾ ਰਸ 4 ਰੱਤੀ, ਹਲਦੀ ਦਾ ਚੂਰਨ 2 ਰੱਤੀ, ਲਹੌਰੀ ਨਮਕ 2 ਰੱਤੀ ਸਭ ਮਿਲਾ ਕੇ ਸਵੇਰੇ ਸ਼ਾਮ ਲਵੋ।
ਵੰਸਲੋਚਨ, ਪਿੱਪਲ ਅਤੇ ਚਰਾਏਤੇ ਦਾ ਚੂਰਨ 2 ਰੱਤੀ ਦੁਪਹਿਰੇ ਲਵੋ।ਅਤੇ ਪੂਰਨ ਆਰਾਮ ਦੀ ਮੁਦਰਾ ਵਿਚ ਰਹੋ।fatty liver ਤੋਂ ਆਰਾਮ ਮਿਲ ਜਾਵੇਗਾ।
ਤੁਹਾਨੂੰ ਇਹ ਪੋਸਟ ਕਿਸ ਤਰ੍ਹਾਂ ਲੱਗੀ , please ਅਪਣੇ ਵਿਚਾਰ ਕਮੈਂਟ ਬਾਕਸ ਵਿੱਚ ਦੇਵੋ।like ਅਤੇ share ਕਰੋ
Dr. Balwinder Singh Uksi