ਜੜ੍ਹੀ ਬੂਟੀ ਭਸਮਾਂ ਕੁਸ਼ਤੇ

  • Home
  • India
  • Ludhiana
  • ਜੜ੍ਹੀ ਬੂਟੀ ਭਸਮਾਂ ਕੁਸ਼ਤੇ

ਜੜ੍ਹੀ ਬੂਟੀ ਭਸਮਾਂ ਕੁਸ਼ਤੇ ਸੰਨਿਆਸੀ ਪੁਰਾਤਨ ਨੁਸਖੇ,ਰਸ ਭਸਮਾਂ,ਧਾਤਾਂ ਅਤੇ ਮੋਤੀਆਂ ਰਤਨਾਂ ਦੇ ਕੁਸ਼ਤੇ 🌱

ਦੋਸਤੋ ਗਰਮੀਆਂ ਦਾ ਮੌਸਮ ਆ ਰਿਹਾ ਹੈ ਅਤੇ ਬਹੁਤ ਵੀਰਾਂ ਭੈਣਾਂ ਨੂੰ ਗਰਮੀਆਂ ਵਿੱਚ ਕਈ ਤਰਾਂ ਦੀਆਂ ਪਰੇਸ਼ਾਨੀਆਂ ਆਉੰਦੀਆਂ ਹਨ। ਜਿਵੇਂ ਕਿ  ਹੱਥਾਂ ਪ...
02/03/2026

ਦੋਸਤੋ ਗਰਮੀਆਂ ਦਾ ਮੌਸਮ ਆ ਰਿਹਾ ਹੈ ਅਤੇ ਬਹੁਤ ਵੀਰਾਂ ਭੈਣਾਂ ਨੂੰ
ਗਰਮੀਆਂ ਵਿੱਚ ਕਈ ਤਰਾਂ ਦੀਆਂ ਪਰੇਸ਼ਾਨੀਆਂ ਆਉੰਦੀਆਂ ਹਨ। ਜਿਵੇਂ ਕਿ ਹੱਥਾਂ ਪੈਰਾਂ ਚ ਪਸੀਨਾਂ , ਪੈਰਾਂ ਚ ਸੇਕ ਨਿਕਲਣਾ , ਘਬਰਾਹਟ, ਪਿੱਤ ਨਿਕਲ ਆਉੰਣਾ, ਜਿਆਦਾ ਗਰਮੀ ਮਹਿਸੂਸ ਕਰਨਾ । ਇਹ ਮਿਸ਼ਰਣ ਮਿਕਸੀ ਵਿੱਚ ਬਣਾ ਕੇ ਇਸਤੇਮਾਲ ਕਰੋ ਸਵੇਰੇ ਖਾਲੀ ਪੇਟ । ਬਿਨਾਂ ਕਿਸੇ ਸਮੱਸਿਆ ਤੋਂ ਵੀ ਇਸਨੂੰ ਇਸਤੇਮਾਲ ਕਰਨਾ ਬਹੁਤ ਗੁਣਕਾਰੀ ਹੈ । ਮਿਹਦੇ ਮਸਾਨੇ ਦੀ ਗਰਮੀ ਕੱਢਣ ਚ ਸਹਾਈ ਅਤੇ ਪਾਚਨ ਤੰਤਰ ਨੂੰ ਦਰੁਸਤ ਕਰਦਾ ਹੈ ਇਹ ਡੀਟੋਕਸ ਡਰਿੰਕ ।

ਖੀਰਾ (ਛਿਲਕੇ ਸਮੇਤ)
ਅਨਾਨਾਸ
ਸੇਲਰੀ (ਅਜਵਾਇਣ ਦੇ ਪੱਤੇ)
ਨਿੰਬੂ ਦਾ ਰਸ
ਚੀਆ ਸੀਢ (ਦੋ ਚਮਚੇ ਰਾਤ ਨੂੰ ਪਾਣੀ ਚ ਭਿਓ ਦਵੋ)
ਕਾਲਾ ਨਮਕ
ਕਾਲੀ ਮਿਰਚ

ਵਿਧੀ:- ਲੋੜ ਅਨੁਸਾਰ ਸਾਰੀਆਂ ਵਸਤੂਆਂ ਲੈ ਲਵੋ ਅਤੇ ਧੋ ਸੁਆਰ ਕੇ ਮਿਕਸੀ ਵਿੱਚ ਇਸਦਾ ਰਸ ਬਣਾ ਲਵੋ । ਕਾਲਾ ਨਮਕ ਅਤੇ ਕਾਲੀ ਮਿਰਚ ਲੋੜ ਅਨੁਸਾਰ ਪਾ ਲਵੋ । ਸਵੇਰੇ ਖਾਲੀ ਪੇਟ ਇੱਕ ਗਲਾਸ ਇਸਤੇਮਾਲ ਕਰੋ । ਰੋਜ਼ਾਨਾ 15-20 ਦਿਨ ਇਸਤੇਮਾਲ ਤੋਂ ਬਾਅਦ ਸ਼ਰੀਰ ਵਿੱਚ ਤਬਦੀਲੀ ਆਪਣੇ ਆਪ ਦੇਖਣ ਨੂੰ ਮਿਲੇਗੀ।

24/02/2026

ਸਪਤਧਾਤੂ ਬਾਰੇ ਜਾਣਕਾਰੀ । ਆਯੂਰਵੇਦ ਦੇ ਨੁਸਖੇ ਜਾਂ ਭਸਮਾਂ ਕੁਸ਼ਤੇ ਇਸਤੇਮਾਲ ਕਰਨ ਤੋਂ ਪਹਿਲਾਂ ਆਪਣੇ ਸ਼ਰੀਰ ਦੀ ਪ੍ਕਿਰਤੀ,ਤਸੀਰ ਸਭ ਪਤਾ ਹੋਣਾ ਬਹੁਤ ਲਾਜ਼ਮੀ ਹੈ। ਅੱਧਾ ਅਧੂਰਾ ਗਿਆਨ ਬਹੁਤ ਖਤਰਨਾਕ ਹੁੰਦਾ ਦੋਸਤੋ । 🪷

ਹਾਂਜੀ ਦੋਸਤੋ ਨਮਸ਼ਕਾਰ ਸਤਿਸ੍ਰੀਅਕਾਲ , ਦੋਸਤੋ ਬਹੁਤ ਜਲਦੀ ਵੀਡੀਓ ਪਾਵਾਂਗੇ ਜੋ ਸਪਤ ਧਾਤੂ ਦੇ ਸਬੰਧ ਵਿੱਚ ਹੋਵੇਗੀ । ਇੱਕ ਇੱਕ ਕਰਕੇ ਸ਼ਰੀਰ ਦੀਆਂ ...
10/02/2026

ਹਾਂਜੀ ਦੋਸਤੋ ਨਮਸ਼ਕਾਰ ਸਤਿਸ੍ਰੀਅਕਾਲ , ਦੋਸਤੋ ਬਹੁਤ ਜਲਦੀ ਵੀਡੀਓ ਪਾਵਾਂਗੇ ਜੋ ਸਪਤ ਧਾਤੂ ਦੇ ਸਬੰਧ ਵਿੱਚ ਹੋਵੇਗੀ । ਇੱਕ ਇੱਕ ਕਰਕੇ ਸ਼ਰੀਰ ਦੀਆਂ ਮੁੱਢਲੀਆਂ ਸੱਤ ਧਾਤਾਂ ਬਾਰੇ ਜਾਣਕਾਰੀ ਸਾਂਝੀ ਕਰਾਂਗੇ । ਬਹੁਤ ਜਰੂਰੀ ਜਾਣਕਾਰੀ ਦੋਸਤੋ ਜਿਸ ਨੂੰ ਜਾਣ ਕੇ ਤੁਸੀ ਆਪਣੇ ਸ਼ਰੀਰ ਅਤੇ ਆ ਰਹੀਆਂ ਸਮੱਸਿਆਵਾਂ ਨੂੰ ਡੂੰਘਾਈ ਵਿੱਚ ਸਮਝ ਸਕੋਗੇ ਅਤੇ ਹੋ ਰਹੀਆਂ ਵੇਬੁਨਿਆਦ ਗੱਲਾਂ ਅਤੇ ਠੱਗੀਆਂ ਤੋ ਸਾਵਧਾਨ ਹੋ ਸਕੋਗੇ ਜੇਕਰ ਗੱਲਾਂ ਤੇ ਅਮਲ ਕਰੋਗੇ

Jadi buti bhasma kushte wishes you all a very Happy New Year 2026.🎆
01/01/2026

Jadi buti bhasma kushte wishes you all a very Happy New Year 2026.🎆

ਪਿਆਰੇ ਦੋਸਤੋ ਆਪਾਂ ਇਸ ਵਾਰ ਨਵੇਂ ਸਾਲ ਤੇ ਆਪਣਾ  ਲੋਗੋ ਲਾਂਚ ਕਰ ਰਹੇ ਹਾਂ । ਜੋ ਕਿ ਆਉਣ ਵਾਲੇ ਸਮੇਂ ਵਿੱਚ ਆਪਣੀਆਂ ਸਾਰੀਆਂ ਆਯੁਰਵੈਦਿਕ ਔਸ਼ਧੀਆਂ...
10/12/2025

ਪਿਆਰੇ ਦੋਸਤੋ ਆਪਾਂ ਇਸ ਵਾਰ ਨਵੇਂ ਸਾਲ ਤੇ ਆਪਣਾ ਲੋਗੋ ਲਾਂਚ ਕਰ ਰਹੇ ਹਾਂ । ਜੋ ਕਿ ਆਉਣ ਵਾਲੇ ਸਮੇਂ ਵਿੱਚ ਆਪਣੀਆਂ ਸਾਰੀਆਂ ਆਯੁਰਵੈਦਿਕ ਔਸ਼ਧੀਆਂ ਅਤੇ ਰਸ ਭਸਮਾਂ ਆਨਲਾਇਨ ਅਤੇ ਕੋਰੀਅਰ ਦੇ ਜਰੀਏ ਵੇਚੀਆਂ ਜਾਣਗੀਆਂ ਉਹਨਾਂ ਸਾਰੀਆਂ ਤੇ ਪੈਕਿੰਗ ਸੀਲ ਸਹਿਤ ਹੋਵੇ ਅਤੇ ਉਸ ਵਿੱਚ ਇਸਤੇਮਾਲ ਕੀਤੇ ਜਾਣ ਵਾਲੀ ਇੱਕ ਇੱਕ ਵਸਤੂ ਨੂੰ ਵਿਸਥਾਰ ਨਾਲ ਲਿਖਿਆ ਹੋਵੇ । ਤਾਂ ਜੋ ਖਰੀਦਦਾਰ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਉਸ ਬਾਰੇ ਸਾਰੀ ਜਾਣਕਾਰੀ ਲਾਜ਼ਮੀਂ ਹੋਵੇ । ਕਿੱਉਕਿ ਅੱਜਕੱਲ ਬਹੁਤ ਅਖੌਤੀ ਜ਼ਾਅਲੀ ਵੈਦ ਹਕੀਮ ਪੈਦਾ ਹੋ ਚੁੱਕੇ ਹਨ । ਸਾਡਾ ਨਾਮ ਲੈ ਕੇ ਜੇਕਰ ਤੁਹਾਨੂੰ ਕੋਈ ਵੀ ਦਵਾਈ ਦੇਣ ਦਾ ਦਾਅਵਾ ਕਰਦਾ ਹੈ ਤਾਂ ਕਿਰਪਾ ਕਰਕੇ (+91)9780065551 ਵੱਟਸਐਪ ਤੇ ਸਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਜਾਵੇ।

20/11/2025

ਜਲਦੀ ਹੀ ਫੇਸਬੁੱਕ ਤੇ ਲਾਈਵ ਵੀਡੀਓ ਲੈਕੇ ਹਾਜਰ ਹੋਵਾਂਗਾ ਜੀ । ਗੱਲਬਾਤ ਕਰਾਂਗੇ ਅੱਜਕੱਲ ਦੇ ਜਾਅਲੀ ਵੈਦਾਂ ਬਾਰੇ ਜਿਹੜੇ ਕਿ ਬਰਸਾਤੀ ਡੱਡੂਆਂ ਦੀ ਤਰਾਂ ਥਾਂ ਥਾਂ ਤੇ ਨਿਕਲ ਰਹੇ ਹਨ । ਭਸਮਾਂ ਦੇ ਨਾਮ ਤੇ ਤੁਹਾਡਾ ਕੀਮਤੀ ਪੈਸਾ ਅਤੇ ਤੁਹਾਡੇ ਗੁਰਦੇ ਲੀਵਰ ਜਿਨਾਂ ਦੀ ਕੋਈ ਕੀਮਤ ਹੀ ਨਹੀ । ਸਭ ਦੀ ਤਬਾਹੀ ਮਚਾ ਰਹੇ ਹਨ । ਆਯੁਰਵੇਦ ਦੀ ਲੱਖਾਂ ਕਰੋੜਾਂ ਸਾਲ ਪੁਰਾਣੀ ਵਿੱਦਿਆ ਦੀਆਂ ਰੱਜ ਰੱਜ ਕੇ ਧੱਜੀਆਂ ਉਡਾ ਰਹੇ ਹਨ ।
ਧੰਨਵਾਦ

23/06/2025

ਸਾਰੇ ਵੀਰ ਭਰਾਵਾਂ ਦੀ ਜਾਣਕਾਰੀ ਲਈ ਵੀਡੀਓ ਹੈ ਜੀ । ਜੇਕਰ ਤੁਸੀ ਸਾਰੇ ਚਾਹੁੰਦੇ ਹੋ ਕਿ ਮੈਂ ਹਫਤੇ ਵਿੱਚ ਇੱਕ ਵਾਰ ਜਰੂਰ ਲਾਈਵ ਹੋਕੇ ਨੁਸਖੇ ਸਾਂਝੇ ਕਰਾਂ ਤਾਂ ਆਪਣੇ ਵਿਚਾਰ ਕਮੈਂਟਾ ਦੇ ਵਿੱਚ ਜਰੂਰ ਦੱਸਣਾ। ਅੱਜ ਬਹੁਤ ਸਮੇਂ ਬਾਅਦ ਘਰ ਤੋਂ ਬਾਹਰ ਆਏ ਸੀ ਤੇ ਰਸਤੇ ਵਿੱਚ ਟਰੱਕਾਂ ਦੇ ਅੱਡੇ ਤੇ ਖੜ ਕੇ ਤੁਹਾਡੀ ਜਾਣਕਾਰੀ ਲਈ ਵੀਡੀਓ ਬਣਾ ਲਈ ।

ਹਾਂਜੀ ਦੋਸਤੋ ਅੱਜ ਤੁਹਾਡੇ ਨਾਲ ਇੱਕ ਜਰੂਰੀ ਘਟਨਾ ਸਾਂਝੀ ਕਰਨ ਲੱਗਾ ਹਾ ਜੋ ਕਿ ਸਾਂਝੀ ਕਿਤੇ ਬਿਨਾ ਮੇਰੇ ਤੋ ਰਹਿ ਨਹੀ ਹੋਇਆ । ਪਿਛਲੇ ਮਹੀਨੇ ਦੀ ...
27/01/2025

ਹਾਂਜੀ ਦੋਸਤੋ ਅੱਜ ਤੁਹਾਡੇ ਨਾਲ ਇੱਕ ਜਰੂਰੀ ਘਟਨਾ ਸਾਂਝੀ ਕਰਨ ਲੱਗਾ ਹਾ ਜੋ ਕਿ ਸਾਂਝੀ ਕਿਤੇ ਬਿਨਾ ਮੇਰੇ ਤੋ ਰਹਿ ਨਹੀ ਹੋਇਆ । ਪਿਛਲੇ ਮਹੀਨੇ ਦੀ ਲਗਭਗ 16 ਤਰੀਕ ਨੂੰ ਮੈਨੂੰ ਇਕ ਨੌਜਵਾਨ ਦਾ ਫ਼ੋਨ ਆਇਆ ਤੇ ਉਹ ਰੋਣ ਲੱਗ ਗਿਆ ਫ਼ੋਨ ਤੇ ਅਤੇ ਉਹ ਬਹੁਤ ਤੰਗ ਪਰੇਸ਼ਾਨ ਸੀ । ਜਦੋ ਉਸ ਨੌਜਵਾਨ ਨੂੰ ਮੈਂ ਸਾਰੀ ਗੱਲਬਾਤ ਪੁੱਛੀ ਤਾ ਉਸਨੇ ਦਸਿਆ ਕਿ ਉਸਨੇ ਕਿਸੇ ਫਰਜ਼ੀ ਵੈਦ ਦੀ ਵੀਡੀਓ ਦੇਖਕੇ ਦਵਾਈ ਮੰਗਵਾ ਲਈ ਅਤੇ ਕੁਝ ਦਿਨ ਦਵਾਈ ਖਾਣ ਮਗਰੋਂ ਨੌਜਵਾਨ ਦੇ ਪਿਸ਼ਾਬ ਨਾਲ ਖੂਨ ਆਉਣਾ ਸ਼ੁਰੂ ਹੋ ਗਿਆ , ਪਿੱਤ ਪ੍ਰਕਿਰਤੀ ਐਨੀ ਕੁ ਵੱਧ ਗਈ ਕਿ ਇਸਦੇ ਗੁਪਤ ਅੰਗ ਵਿੱਚੋ ਬੈਠੇ ਬੈਠੇ ਦੇ ਹੀ ਵੀਰਜ ਦੀਆ ਬੂੰਦਾ ਨਿਕਲਦੀਆ ਰਹਿਣਾ, ਰਾਤ ਨੂੰ ਨੀਂਦ ਨਾ ਆਉਣਾ ਅਤੇ ਭੁੱਖ ਵੀ ਬਿਲਕੁਲ ਖ਼ਤਮ ਹੋ ਚੁੱਕੀ ਸੀ । ਮੇਰੇ ਪੁੱਛਣ ਮਗਰੋਂ ਨੌਜਵਾਨ ਨੇ ਦਸਿਆ ਕਿ ਕੋਈ ਬਾਡੀਬਿਲਡਰ ਮੁੰਡਾ ਜਿੰਮ ਵਾਲਾ ਵੀਡੀਓ ਪਾਉਂਦਾ ਹੈ ਭਸਮਾਂ ਅਤੇ ਆਯੁਰਵੇਦ ਦੀਆ । ਉਸ ਫਰਜ਼ੀ ਵੈਦ ਕੋਲੋ ਦਵਾਈ ਲਈ ਸੀ ।ਉਸ ਨੌਜਵਾਨ ਨੇ ਮੈਨੂੰ ਵੀ ਉਸਦੀਆ ਵੀਡੀਓ ਭੇਜੀਆ ਹਨ ।ਇਸੇ ਕਾਰਣ ਕਰਕੇ ਦੋਸਤੋ ਮੈਂ ਤੁਹਾਨੂੰ ਸਾਰਿਆ ਨੂੰ ਹਮੇਸ਼ਾ ਹੀ ਇਹੋ ਬੇਨਤੀ ਕਰਦਾ ਹਾ ਕਿ ਅੱਖਾ ਬੰਦ ਕਰਕੇ ਹਰੇਕ ਤੇ ਭਰੋਸਾ ਨਾ ਕਰਲਿਆ ਕਰੋ । ਅੱਜ ਕੱਲ੍ਹ ਇਹੋ ਜਿਹੇ ਫਰਜੀ ਵੈਦ ਬਹੁਤ ਪੈਦਾ ਹੋ ਚੁੱਕੇ ਹਨ, ਜਿਹਨਾ ਨੂੰ ਸਿਰਫ ਪੈਸੇ ਤੱਕ ਮਤਲਬ ਹੈ।ਤੁਹਾਡੀ ਸਿਹਤ ਜਾਂ ਸ਼ਰੀਰ ਤੱਕ ਕੋਈ ਮਤਲਬ ਨਹੀਂ । ਬਚਿਆ ਕਰੋ ਦੋਸਤੋ ਇਹੋ ਜਿਹੇ ਠੱਗਾ ਕੋਲੋ । ਮੈਂ ਅਕਸਰ ਕਹਿੰਦਾ ਰਹਿੰਦਾ ਹਾਂ ਕਿ ਵੈਦਗੀ ਦੇ ਘਰ ਬਹੁਤ ਦੂਰ ਹਨ ਮਿੱਤਰੋ । ਇਹ ਇੱਕ ਸਮੁੰਦਰ ਹੈ ਜਿਸਦਾ ਨਾ ਹੀ ਕੋਈ ਪੱਤਣ ਅਤੇ ਨਾ ਹੀ ਕੋਈ ਕਿਨਾਰਾ ਹੈ । ਇਹੋ ਜਿਹੇ ਜਾਅਲੀ ਵੈਦਾ ਨੂੰ ਦਵਾਈ ਲੈਣ ਤੋ ਪਹਿਲਾ ਕਿਹਾ ਕਰੋ ਕਿ ਵੈਦ ਜੀ ਸਾਡੇ ਨੁਸਖੇ ਵਿੱਚ ਇਸਤੇਮਾਲ ਹੋਣ ਵਾਲੀ ਭਸਮ ਤੁਸੀਂ ਆਪਣੇ ਹੱਥ ਨਾਲ ਤਿਆਰ ਕਰਦੇ ਹੋਏ ਵੀਡੀਓ ਜਰੂਰ ਭੇਜਦਿਓ ਸਾਨੂੰ, ਪਰ ਦੋਸਤੋ ਮੈਂ ਦਾਅਵੇ ਨਾਲ ਕਹਿ ਸਕਦਾ ਕਿ ਜਿਹੜੇ ਏਹੇ ਜਾਅਲੀ ਵੈਦ ਇੰਟਰਨੈੱਟ ਤੇ ਬੈਠੇ ਹਨ । ਇਹ ਭਸਮ ਬਣਾਉਣਾ ਤਾ ਦੂਰ ਦੀ ਗੱਲ ਹੈ ਇਹ ਮੋਤੀ ਪਿਸ਼ਟੀ ਜਾ ਮੋਤੀਆ ਦਾ ਕੁਸ਼ਤਾ ਵੀ ਨਹੀ ਬਣਾ ਸਕਦੇ । ਇਸ ਕਰਕੇ ਜੇਕਰ ਕਿਸੇ ਕੋਲੋ ਵੀ ਭਸਮਾ ਕੁਸ਼ਤੇ ਲੈਣੇ ਹੁੰਦੇ ਹਨ ਤਾ ਉਸ ਵੈਦ ਦੀ ਜੜ ਤੱਕ ਜਾਣਕਾਰੀ ਲੈਕੇ ਹੀ ਦਵਾਈ ਲਿਆ ਕਰੋ ।ਇਹੋ ਜਿਹੇ ਬੇਈਮਾਨਾ ਤੋ ਬਚਿਆ ਕਰੋ । ਇਸ ਨੌਜਵਾਨ ਨੂੰ ਇਹ ਨੁਸਖ਼ਾ ਇਸਤੇਮਾਲ ਕਰਵਾਇਆ ਹੈ ਤੇ ਉਸਨੇ ਆਪਣੇ ਹੱਥੀ ਮੇਰਾ ਦਸਿਆ ਹੋਇਆ ਨੁਸਖ਼ਾ ਤਿਆਰ ਕੀਤਾ ਅਤੇ 15 ਦਿਨਾਂ ਬਾਅਦ ਲਗਭੱਗ ਉਸਦੀ 40% ਸਮੱਸਿਆ ਠੀਕ ਹੋਗੀ । ਹਰ ਚੀਜ਼ ਨੂੰ ਸਮਾ ਲੱਗਦਾ ਹੈ ਦੋਸਤੋ । ਇਕ ਇਕ ਖੁਰਾਕ ਨਾਲ ਠੀਕ ਕਰਨ ਵਾਲਿਆ ਦੇ ਦਾਅਵਿਆ ਤੋ ਬਚੋ ਜਿੰਨਾ ਹੋ ਸਕਦਾ ਮਿੱਤਰੋ

ਦੋਸਤੋ ਨੁਸਖ਼ਾ ਨੋਟ ਕਰਲੋ ਗਰਮੀ ਦੀ ਸਮੱਸਿਆ, ਧਾਂਤ,ਸੁਪਨਦੋਸ਼ ਲਈ

ਮੋਤੀ ਪਿਸ਼ਟੀ -2.5 ਗ੍ਰਾਮ
ਚਾਂਦੀ ਭਸਮ-2.5 ਗ੍ਰਾਮ
ਕੁਸ਼ਤਾ ਸਹਿਦਾਤਾ-10 ਗ੍ਰਾਮ
ਕੁਸ਼ਤਾ ਫੌਲਾਦ (ਨਿੰਬੂ ਦੇ ਰਸ ਵਿੱਚ ਤਿਆਰ ਕੀਤਾ ਹੋਇਆ)-7.5 ਗ੍ਰਾਮ
ਸੱਤ ਗਲੋ -15 ਗ੍ਰਾਮ
ਕੁਸ਼ਤਾ ਮਰਜ਼ਾਨ -7.5 ਗ੍ਰਾਮ
ਖਮੀਰਾ ਮਰਵਾਰੀਦ ਖਾਸ - 50 ਗ੍ਰਾਮ
ਔਲੇ ਦਾ ਮੁਰੱਬਾ -250 ਗ੍ਰਾਮ
ਸੇਬ ਦਾ ਮੁਰੱਬਾ -250 ਗ੍ਰਾਮ
ਬਿੱਲ ਦਾ ਮੁਰੱਬਾ -250 ਗ੍ਰਾਮ
ਹਰੜ ਦਾ ਮੁਰੱਬਾ -250 ਗ੍ਰਾਮ

ਦੋਸਤੋ ਮੁਰੱਬਿਆ ਦੀਆ ਗਿਟਕਾ ਕੱਢ ਕੇ ਇਹਨਾ ਨੂੰ ਦਰੜ ਕੁੱਟ ਕਰ ਲਵੋ ਅਤੇ ਸਾਰੀਆ ਭਸਮਾ ਵਿੱਚ ਸ਼ਾਮਲ ਕਰਕੇ ਇਕਜਾਨ ਕਰ ਲਵੋ ਅਤੇ ਕਿਸੇ ਸਾਫ਼ ਸੁਥਰੇ ਕੱਚ ਦੇ ਮਰਤਵਾਨ ਵਿੱਚ ਰੱਖ ਲਵੋ । ਰੋਜਾਨਾ ਸਵੇਰ ਦੇ ਸਮੇ ਖਾਲੀ ਪੇਟ ਇਸਦਾ ਇਕ ਚਮਚਾ ਕੋਸੇ ਦੁੱਧ ਨਾਲ ਇਸਤੇਮਾਲ ਕਰੋ ਲਗਭਗ ਇਕ ਮਹੀਨਾ । ਖੱਟੀਆ , ਤਲੀਆ, ਅਤੇ ਵੇ ਵਾਦੀ ਵਾਲੀਆ ਵਸਤੂਆ ਦਾ ਇਸਤੇਮਾਲ ਨਾ ਕਰੋ ।

ਦੋਸਤੋ ਦਵਾਰਾ ਫੇਰ ਆਪਾ ਲਾਈਵ ਵੀਡੀਓ ਜਲਦੀ ਹੀ ਸ਼ੁਰੂ ਕਰਾਗੇ । ਮੈਂ ਜਿਵੇ ਕਿ ਬਹੁਤ ਚਿਰ ਪਹਿਲਾ ਵੀ ਦਸਿਆ ਸੀ ਕਿ ਮੈਂ ਇੱਕ ਨੁਸਖ਼ੇ ਦੇ ਉੱਤੇ ਕੰਮ ਕਰ ਰਿਹਾ ਹਾ । ਪਰ ਹਾਲੇ ਕਾਮਜਾਬੀ ਨਹੀਂ ਮਿਲੀ ਉਸ ਨੁਸਖ਼ੇ ਤੇ । ਪਰ ਜਦੋ ਵੀ ਉਹ ਕਾਮਜਾਬ ਹੋਗਿਆ ਤੇ ਬਹੁਤ ਵੱਡੀ ਲੋਕ ਭਲਾਈ ਹੋਵੇਗੀ ਉਸ ਨਾਲ ਲੋਕਾ ਦੇ ਨੌਜਵਾਨ ਪੁੱਤ ਮਰਨੋਂ ਬੱਚ ਜਾਣਗੇ । ਬਾਕੀ ਉਸ ਮਾਲਕ ਦੇ ਹੱਥ ਹੈ । ਜਲਦੀ ਹੀ ਪਹਿਲਾ ਵਾਂਗ ਨੁਸਖ਼ੇ ਸਾਂਝੇ ਕਰਨੇ ਸ਼ੁਰੂ ਕਰਾਗੇ ਮਿੱਤਰੋ । ਜੇਕਰ ਕਿਸੇ ਵੀਰ ਨੇ ਗੱਲ ਕਰਨੀ ਹੁੰਦੀ ਹੈ ਤਾ ਵਟਸਐਪ ਤੇ ਕਰਿਆ ਕਰੋ ਦੋਸਤੋ ਕਿਉਕਿ ਮੈਂ ਕੁੱਝ ਸਮੇ ਲਈ ਅਮਰੀਕਾ ਆਇਆ ਹੋਇਆ ਹਾ। ਜਲਦੀ ਹੀ ਨੁਸਖੇ ਬਣਾਉਣੇ ਸ਼ੁਰੂ ਕਰਾਗੇ ਮਿੱਤਰੋ ।ਅਤੇ ਦਵਾਰਾ ਫੇਰ ਠੱਗਾ ਦੇ ਜੁੱਲੀ ਵਿਸਤਰੇ ਗੋਲ ਕਰਾਗੇ ਅਤੇ ਤੁਹਾਨੂੰ ਚਾਨਣਾ ਪਾਵਾਂਗੇ । ਧੰਨਵਾਦ
+91 97800-65551

ਜੈ ਆਯੁਰਵੈਦ
29/09/2024

ਜੈ ਆਯੁਰਵੈਦ

27/09/2024

ਦੋਸਤੋ ਚਾਂਦੀ ਅਤੇ ਕਲੀ ਨੂੰ ਸ਼ੁੱਧ ਕਰ ਰਹੇ ਹਾਂ । ਇਹਨਾਂ ਨੂੰ ਸ਼ਾਲਵੰਦ ਕਰਕੇ ਇਹਨਾਂ ਦਾ ਕੁਸ਼ਤਾ ਤਿਆਰ ਕੀਤਾ ਜਾਵੇਗਾ । ਜੋ ਕਿ ਮਿਹਦੇ ਮਸਾਨੇ ਦੀ ਗਰਮੀ , ਧਾਂਤ , ਸੁਪਨਦੌਸ਼ , ਪਿੱਤ ਪਰਕਿਰਤੀ, ਆਦਿ ਸਮੱਸਿਆਵਾਂ ਵਾਲੇ ਨੁਸਖਿਆਂ ਵਿੱਚ ਇਸਤੇਮਾਲ ਕੀਤਾ ਜਾਵੇਗਾ ।

ਸਵਰਨ ਭਸਮ ਦੀ ਰਗੜਾਈ ਕਰ ਰਹੇ ਹਾਂ ਦੋਸਤੋ । ਪਾਨ ਦੇ ਪੱਤੇ , ਬੋਹੜ ਦਾ ਦੁੱਧ ਅਤੇ ਕੁਆਰ ਗੰਦਲ ਦੇ ਰਸ ਦੀਆਂ ਪੁੱਟਾਂ ਦਿੱਤੀਆਂ ਜਾਣਗੀਆਂ ।
31/08/2024

ਸਵਰਨ ਭਸਮ ਦੀ ਰਗੜਾਈ ਕਰ ਰਹੇ ਹਾਂ ਦੋਸਤੋ । ਪਾਨ ਦੇ ਪੱਤੇ , ਬੋਹੜ ਦਾ ਦੁੱਧ ਅਤੇ ਕੁਆਰ ਗੰਦਲ ਦੇ ਰਸ ਦੀਆਂ ਪੁੱਟਾਂ ਦਿੱਤੀਆਂ ਜਾਣਗੀਆਂ ।

ਜੌਹਰ ਏ ਪਾਰਾ 💧ਦੋਸਤੋ ਪਾਰੇ ਤੇ ਕੰਮ ਚੱਲ ਰਿਹਾ ਹੈ । ਜੋ ਕਿ ਪੂਰੇ ਸ਼ਰੀਰ ਦਾ ਕਾਯਾਕਲਪ ਕਰਨ ਦੀ ਤਾਕਤ ਰੱਖਦੇ ਹਨ । ਪਾਰੇ ਤੋਂ ਬਿਨਾਂ ਰਸ ਸ਼ਾਸਤਰ ਅ...
08/07/2024

ਜੌਹਰ ਏ ਪਾਰਾ 💧
ਦੋਸਤੋ ਪਾਰੇ ਤੇ ਕੰਮ ਚੱਲ ਰਿਹਾ ਹੈ । ਜੋ ਕਿ ਪੂਰੇ ਸ਼ਰੀਰ ਦਾ ਕਾਯਾਕਲਪ ਕਰਨ ਦੀ ਤਾਕਤ ਰੱਖਦੇ ਹਨ । ਪਾਰੇ ਤੋਂ ਬਿਨਾਂ ਰਸ ਸ਼ਾਸਤਰ ਅਧੂਰਾ ਹੈ । ਜਿਹੜੇ ਵੈਦ ਨੂੰ ਪਾਰਾ ਕਾਬੂ ਨਹੀ ਕਰਨਾ ਆਉੰਦਾ , ਉਸਨੂੰ ਵੈਦ ਨਹੀ ਕਿਹਾ ਜਾ ਸਕਦਾ ਦੋਸਤੋ ।ਆਪਣੇ ਆਪ ਨੂੰ ਵੈਦ ਜਾਂ ਰਸਾਇਣੀ ਕਹਾਉਣਾਂ ਤਾਂ ਬਹੁਤ ਸੌਖਾ ਹੈ । ਪਰ ਅਸਲ ਵਿੱਚ ਵੈਦਗੀ ਦੇ ਘਰ ਦੇ ਰਸਤੇ ਬਹੁਤ ਲੰਮੇ ਅਤੇ ਕਠਿਨ ਹਨ । ਚਾਰ ਕਿਤਾਬਾਂ ਪੜ ਕੇ ਜਾਂ ਇਧਰ ਉਧਰੋਂ ਜਾਣਕਾਰੀ ਲੈ ਕੇ ਵੈਦ ਨਹੀ ਬਣਿਆ ਜਾ ਸਕਦਾ । ਬਹੁਤ ਹੀ ਸਬਰ , ਸਮਝ ਅਤੇ ਸ਼ਾਂਤੀ ਰੱਖ ਕੇ ਕਰਨ ਵਾਲਾ ਕੰਮ ਹੈ । ਆਯੁਰਵੈਦ ਅਤੇ ਰਸ ਰਸਾਇਣ ਇੱਕ ਸਮੁੰਦਰ ਹੈ , ਜਿਸਦੀ ਗਹਿਰਾਈ ਦਾ ਕੋਈ ਅੰਤ ਅਤੇ ਨਾਪ ਤੋਲ ਨਹੀ ਹੈ। ਇਹ ਕੰਮ ਸਿਰਫ ਸ਼ੌਂਕ ਅਤੇ ਦਿਲ ਤੋਂ ਇੱਛਾ ਹੋਣ ਨਾਲ ਹੀ ਕੀਤਾ ਜਾਂ ਸਿੱਖਿਆ ਜਾ ਸਕਦਾ ਹੈ । ਪਰ ਅੱਜਕੱਲ ਸਿਰਫ ਇਸਨੂੰ ਪੈਸੇ ਕਮਾਉੰਣ ਵਾਲਾ ਧੰਦਾ ਬਣਾ ਲਿਆ ਗਿਆ ਹੈ । ਆਯੁਰਵੇਦ ਦਾ ਨਾਮ ਲੱਗਭੱਗ ਖਤਮ ਹੋਣ ਦੇ ਕਿਨਾਰੇ ਤੇ ਹੀ ਲਿਆ ਕੇ ਖੜਾ ਕਰ ਦਿੱਤਾ ਹੈ ।
ਅਸਲ ਵਿੱਚ ਇਮਾਨਦਾਰ ਅਤੇ ਸ਼ੌਂਕ ਨਾਲ ਇਸਨੂੰ ਕਰਨ ਵਾਲੇ ਵੈਦ ਹਕੀਮ ਜਾਂ ਰਸਾਇਣੀ ਸਿਰਫ ਗਿਣਵੇ ਚੁਣਵੇਂ ਹੀ ਰਹਿ ਗਏ ਹਨ ।
ਜਿਹਨਾਂ ਕੋਲ ਗਿਆਨ ਹੁੰਦਾ ਸੀ , ਉਹ ਤਾਂ ਕਬਰਾਂ ਵਿੱਚ ਨਾਲ ਹੀ ਲੈ ਗਏ ਅਤੇ ਜਿਹਨਾਂ ਕੋਲ ਅੱਜਕੱਲ ਥੌੜਾ ਬਹੁਤਾ ਗਿਆਨ ਹੈਗਾ ਵੀ ਹੈ ਉਹ ਖੁੱਲ ਕੇ ਸਾਂਝਾ ਨਹੀ ਕਰਦੇ । ਪਰ ਜਿਹੜੇ ਸਾਂਝਾ ਕਰਨਾ ਚਾਹੁੰਦੇ ਹਨ ਤਾਂ ਕੁੱਝ ਵਿਦਵਾਨ ਉਹਨਾਂ ਦੀਆਂ ਲੱਤਾਂ ਖਿੱਚਦੇ ਹਨ । ਬਾਕੀ ਦੀ ਸਾਰੀ ਗੱਲ ਜਲਦ ਹੀ ਲਾਈਵ ਵੀਡੀਓ ਵਿੱਚ ਸਾਂਝੀ ਕਰਾਂਗਾ ਜੀ ।

Address

District
Ludhiana
141001

Telephone

+919780065551

Website

Alerts

Be the first to know and let us send you an email when ਜੜ੍ਹੀ ਬੂਟੀ ਭਸਮਾਂ ਕੁਸ਼ਤੇ posts news and promotions. Your email address will not be used for any other purpose, and you can unsubscribe at any time.

Contact The Practice

Send a message to ਜੜ੍ਹੀ ਬੂਟੀ ਭਸਮਾਂ ਕੁਸ਼ਤੇ:

Share