01/05/2018
A) ਸਵਾਲ-ਮੀਜ਼ਲਜ਼ ਅਤੇ ਰੁਬੈਲਾ ਬਿਮਾਰੀ ਕੀ ਹੈ?
1) ਜਵਾਬ-ਖ਼ਸਰਾ (ਮੀਜ਼ਲਜ਼) ਇੱਕ ਛੂਤ ਦੀ ਬਹੁਤ ਹੀ ਖ਼ਤਰਨਾਕ ਬਿਮਾਰੀ ਹੈ, ਜੋ ਕਿ ਪ੍ਰਭਾਵਿਤ ਵਿਅਕਤੀ ਤੋਂ ਖੰਘ ਅਤੇ ਛਿੱਕ ਮਾਰਨ ਨਾਲ ਵੀ ਫੈਲ਼ ਜਾਂਦੀ ਹੈ।
ਖ਼ਸਰਾ ਹੋਣ ਨਾਲ ਵਿਅਕਤੀ ਨੂੰ ਤੇਜ਼ ਬੁਖ਼ਾਰ, ਸਰੀਰ 'ਤੇ ਧੱਫ਼ੜ, ਖੰਘ, ਜੁਕਾਮ ਅਤੇ ਅੱਖ਼ਾਂ ਵਿੱਚ ਲਾਲੀ ਅਤੇ ਪਾਣੀ ਵਗਣ ਲੱਗਦਾ ਹੈ।
2) ਹਲਕਾ ਖ਼ਸਰਾ (ਰੁਬੈਲਾ) ਇੱਕ ਹਲਕੀ ਵਾਇਰਲ ਇਨਫੈਕਸ਼ਨ ਹੁੰਦੀ ਹੈ, ਜੋ ਕਿ ਬੱਚਿਆਂ ਅਤੇ ਨੌਜਵਾਨਾਂ ਵਿੱਚ ਹੁੰਦੀ ਹੈ। ਇਸ ਨਾਲ ਸਰੀਰ 'ਤੇ ਧੱਫ਼ੜ ਅਤੇ ਹਲਕਾ ਬੁਖ਼ਾਰ ਹੁੰਦਾ ਹੈ।
ਗਰਭ ਸਮੇਂ ਦੌਰਾਨ ਇਹ ਇਨਫੈਕਸ਼ਨ ਹੋਣ ਨਾਲ ਗਰਭਪਾਤ, ਸਮੇਂ ਤੋਂ ਪਹਿਲਾਂ ਬੱਚੇ ਦਾ ਜਨਮ ਅਤੇ ਜਨਮ ਮੌਕੇ ਬੱਚੇ ਵਿੱਚ ਕਈ ਜਮਾਂਦਰੂ ਬਿਮਾਰੀਆਂ (ਅੰਨ•ਾਪਣ, ਬਹਿਰਾਪਣ, ਦਿਲ ਦੀ ਬਿਮਾਰੀ ਆਦਿ) ਹੋਣ ਦਾ ਡਰ ਰਹਿੰਦਾ ਹੈ।
# ਵਿਸ਼ਵ ਸਿਹਤ ਸੰਸਥਾ ਦਾ ਟੀਚਾ ਹੈ ਕਿ ਸਾਲ 2020 ਤੱਕ ਮੀਜ਼ਲਜ਼ ਨੂੰ ਜੜ•ੋਂ ਖ਼ਤਮ ਕੀਤਾ ਜਾਵੇ ਜਦਕਿ ਰੁਬੈਲਾ ਨੂੰ ਪੂਰੀ ਤਰ•ਾਂ ਕੰਟਰੋਲ ਵਿੱਚ ਕੀਤਾ ਜਾਵੇ।
B) ਸਵਾਲ-ਬੱਚੇ ਨੂੰ ਮੀਜ਼ਲ-ਰੁਬੈਲਾ ਦਾ ਟੀਕਾਕਰਨ ਕਦੋਂ ਕਰਵਾਉਣਾ ਚਾਹੀਦਾ ਹੈ?
ਜਵਾਬ-ਇਹ ਟੀਕਾਕਰਨ ਬੱਚੇ ਦੀ 9 ਮਹੀਨੇ ਤੋਂ 12 ਮਹੀਨੇ ਅਤੇ 16 ਮਹੀਨੇ ਤੋਂ 24 ਮਹੀਨੇ ਦੀ ਉਮਰ ਦੌਰਾਨ ਕੀਤਾ ਜਾਂਦਾ ਹੈ।
ਸਰਕਾਰ ਵੱਲੋਂ ਇਹ ਟੀਕਾਕਰਨ ਰੁਟੀਨ ਇੰਮੂਨਾਈਜੇਸ਼ਨ ਪ੍ਰੋਗਰਾਮ ਤਹਿਤ ਬਿਲਕੁਲ ਮੁਫ਼ਤ ਕੀਤਾ ਜਾਂਦਾ ਹੈ।
C) ਸਵਾਲ-ਫਿਰ ਇਹ ਵਿਸ਼ੇਸ਼ ਮੁਹਿੰਮ ਕਿਉਂ ਸ਼ੁਰੂ ਕੀਤੀ ਗਈ ਹੈ?
ਜਵਾਬ-ਇਹ ਵਿਸ਼ੇਸ਼ ਮੁਹਿੰਮ ਸ਼ੁਰੂ ਕਰਨ ਦਾ ਮਕਸਦ ਹੈ ਕਿ ਇਸ ਬਿਮਾਰੀ ਤੋਂ ਹਰੇਕ ਬੱਚੇ ਨੂੰ ਬਚਾਇਆ ਜਾਵੇ ਅਤੇ ਬਿਮਾਰੀ ਨੂੰ ਪੂਰੀ ਤਰ•ਾਂ ਜੜ• ਤੋਂ ਖ਼ਤਮ ਕੀਤਾ ਜਾਵੇ।
ਇੱਕੋ ਸਮੇਂ ਸਾਰੇ ਬੱਚਿਆਂ ਨੂੰ ਇਹ ਟੀਕਾਕਰਨ ਕਰਨ ਨਾਲ ਇਹ ਬਿਮਾਰੀ ਦਾ ਫੈਲਾਅ ਬਿਲਕੁਲ ਰੁਕ ਜਾਵੇਗਾ।
D) ਸਵਾਲ-ਕੀ ਇਹ ਟੀਕਾ ਦਵਾਈ ਬੱਚਿਆਂ ਲਈ ਸੁਰੱਖਿਅਤ ਹੈ, ਖਾਸ ਕਰਕੇ ਜੋ ਇਸ ਵਿਸ਼ੇਸ਼ ਮੁਹਿੰਮ ਦੌਰਾਨ ਲਗਾਈ ਜਾਵੇਗੀ?
ਜਵਾਬ-ਬਿਲਕੁਲ, ਇਹ ਦਵਾਈ ਬੱਚਿਆਂ ਲਈ ਬਿਲਕੁਲ ਸੁਰੱਖਿਅਤ ਹੈ। ਦੇਸ਼ ਦੇ 13 ਸੂਬਿਆਂ ਵਿੱਚ ਹੁਣ ਤੱਕ 7 ਕਰੋੜ ਤੋਂ ਵਧੇਰੇ ਬੱਚਿਆਂ ਨੂੰ ਇਹ ਦਵਾਈ ਲਗਾਈ ਜਾ ਚੁੱਕੀ ਹੈ।
ਹਾਲੇ ਤੱਕ ਕਿਸੇ ਵੀ ਬੱਚੇ ਨੂੰ ਕਿਸੇ ਤਰ•ਾਂ ਦੇ ਸਾਈਡ ਇਫੈਕਟ ਦੀ ਕੋਈ ਖ਼ਬਰ ਨਹੀਂ ਹੈ। ਟੀਕਾ ਲਗਾਉਣ ਉਪਰੰਤ ਬੱਚੇ ਨੂੰ ਮਾਮੂਲੀ ਬੁਖ਼ਾਰ ਅਤੇ ਖਾਰਸ਼ ਹੋ ਸਕਦੀ ਹੈ, ਜੋ ਕਿ ਜਲਦ ਹੀ ਠੀਕ ਹੋ ਜਾਂਦੀ ਹੈ।
E) ਸਵਾਲ-ਵਿਸ਼ੇਸ਼ ਮੁਹਿੰਮ ਦੌਰਾਨ ਬੱਚਿਆਂ ਦਾ ਟੀਕਾਕਰਨ ਕਦੋਂ ਅਤੇ ਕਿੱਥੇ ਕਰਵਾਇਆ ਜਾ ਸਕਦਾ ਹੈ?
ਜਵਾਬ-ਬੱਚਿਆਂ ਨੂੰ ਇਹ ਟੀਕਾ ਪਹਿਲਾਂ ਤਾਂ ਸਕੂਲਾਂ ਵਿੱਚ ਲਗਾਇਆ ਜਾਵੇਗਾ, ਇਸ ਤੋਂ ਇਲਾਵਾ ਜੋ ਬੱਚੇ ਸਕੂਲਾਂ ਵਿੱਚ ਟੀਕਾ ਲਗਵਾਉਣ ਤੋਂ ਰਹਿ ਜਾਣਗੇ, ਉਨ•ਾਂ ਨੂੰ ਸਿਹਤ ਕੇਂਦਰਾਂ, ਆਂਗਣਵਾੜੀ ਕੇਂਦਰਾਂ, ਆਊਟਰੀਚ ਸੈਂਟਰਾਂ ਅਤੇ ਹੋਰ ਸਾਧਨਾਂ ਰਾਹੀਂ ਟੀਕਾਕਰਨ ਅਧੀਨ ਲਿਆਂਦਾ ਜਾਵੇਗਾ।
ਇਹ ਮੁਹਿੰਮ ਅਲੱਗ-ਅਲੱਗ ਗੇੜਾਂ ਵਿੱਚ ਮੁਕੰਮਲ ਕੀਤੀ ਜਾਵੇਗੀ।
F) ਸਵਾਲ-ਜੇਕਰ ਕਿਸੇ ਬੱਚੇ ਨੇ ਪਹਿਲਾਂ ਹੀ ਰੁਟੀਨ ਇੰਮੂਨਾਈਜੇਸ਼ਨ ਪ੍ਰੋਗਰਾਮ ਤਹਿਤ ਟੀਕਾਕਰਨ ਕਰਵਾਇਆ ਹੋਇਆ ਹੈ, ਤਾਂ ਕੀ ਉਸਨੂੰ ਵੀ ਦੁਬਾਰਾ ਟੀਕਾਕਰਨ ਕਰਾਉਣ ਦੀ ਜ਼ਰੂਰਤ ਹੈ?
ਜਵਾਬ-ਹਾਂ, ਅਜਿਹੇ ਬੱਚਿਆਂ ਨੂੰ ਵੀ ਇਹ ਵਾਧੂ ਦਵਾਈ ਵਜੋਂ ਟੀਕਾਕਰਨ ਕਰਾਉਣ ਦੀ ਜ਼ਰੂਰਤ ਹੈ।
ਇਸ ਵਿਸ਼ੇਸ਼ ਮੁਹਿੰਮ ਦੌਰਾਨ ਹਰੇਕ ਬੱਚੇ ਨੂੰ ਇਹ ਟੀਕਾ ਲਗਾਇਆ ਜਾਣਾ ਹੈ, ਭਾਵੇਂਕਿ ਉਸਨੇ ਰੁਟੀਨ ਇੰਮੂਨਾਈਜੇਸ਼ਨ ਪ੍ਰੋਗਰਾਮ ਤਹਿਤ ਮੁਕੰਮਲ ਟੀਕਾਕਰਨ ਕਰਵਾਇਆ ਹੋਵੇ।
ਭਾਵੇਂ ਕਿ ਇਹ ਟੀਕਾਕਰਨ ਕਿਸੇ ਪ੍ਰਾਈਵੇਟ ਜਾਂ ਨਿੱਜੀ ਡਾਕਟਰ ਤੋਂ ਹੀ ਕਿਉਂ ਨਾ ਕਰਵਾਇਆ ਹੋਵੇ, ਤਾਂ ਵੀ ਜ਼ਰੂਰੀ ਹੈ।
G) ਸਵਾਲ-ਜੇਕਰ ਇੱਕ ਬੱਚਾ ਇਸ ਮੁਹਿੰਮ ਦੌਰਾਨ ਇੱਕ ਦਵਾਈ ਲਗਵਾ ਲੈਂਦਾ ਹੈ, ਤਾਂ ਕੀ ਉਸਨੂੰ ਰੁਟੀਨ ਇੰਮੂਨਾਈਜੇਸ਼ਨ ਪ੍ਰੋਗਰਾਮ ਤਹਿਤ ਵੀ ਟੀਕਾਕਰਨ ਕਰਵਾ ਲੈਣਾ ਚਾਹੀਦਾ ਹੈ?
ਜਵਾਬ-ਹਾਂ, ਇਸ ਵਿਸ਼ੇਸ਼ ਮੁਹਿੰਮ ਦੇ ਨਾਲ-ਨਾਲ ਬੱਚੇ ਨੂੰ ਉਸਦੇ 9 ਮਹੀਨੇ ਤੋਂ 12 ਮਹੀਨੇ ਅਤੇ 16 ਮਹੀਨੇ ਤੋਂ 24 ਮਹੀਨੇ ਦੀ ਉਮਰ ਦੌਰਾਨ ਲਗਾਏ ਜਾਣ ਵਾਲੇ ਟੀਕੇ ਵੀ ਲਗਵਾਏ ਜਾ ਸਕਦੇ ਹਨ।
H) ਸਵਾਲ-ਹਲਕਾ ਬੁਖ਼ਾਰ ਹੋਣ ਦੀ ਹਾਲਤ ਵਿੱਚ ਬੱਚੇ ਨੂੰ ਟੀਕਾ ਲਗਵਾਇਆ ਜਾ ਸਕਦਾ ਹੈ?
ਜਵਾਬ-ਜੇਕਰ ਬੱਚੇ ਨੂੰ ਮਾਮੂਲੀ ਬੁਖ਼ਾਰ, ਡਾਇਰੀਆ ਜਾਂ ਮਾਮੂਲੀ ਬਿਮਾਰੀ ਹੋਵੇ ਤਾਂ ਵੀ ਉਸਨੂੰ ਇਹ ਟੀਕਾ ਲਗਵਾਇਆ ਜਾ ਸਕਦਾ ਹੈ।
I) ਸਵਾਲ-ਕਿਸ ਬੱਚੇ ਨੂੰ ਇਹ ਟੀਕਾ ਨਹੀਂ ਲਗਵਾਉਣਾ ਚਾਹੀਦਾ ਹੈ?
ਜਵਾਬ-ਜੇਕਰ ਬੱਚੇ ਨੂੰ ਤੇਜ਼ ਬੁਖ਼ਾਰ ਹੈ ਜਾਂ ਕੋਈ ਹੋਰ ਗੰਭੀਰ ਬਿਮਾਰੀ ਹੈ ਜਾਂ ਬੱਚਾ ਹਸਪਤਾਲ ਦਾਖ਼ਲ ਹੈ ਜਾਂ ਪਿਛੋਕੜ ਨੂੰ ਧਿਆਨ ਵਿੱਚ ਰੱਖਦੇ ਹੋਏ ਬੱਚੇ ਨੂੰ ਇਸ ਟੀਕੇ ਨਾਲ ਐਲਰਜੀ ਹੋਣ ਦਾ ਡਰ ਹੈ, ਤਾਂ ਇਹ ਟੀਕਾ ਨਾ ਲਗਵਾਇਆ ਜਾਵੇ।
J) ਸਵਾਲ-ਇਸ ਮੀਜ਼ਲਜ਼-ਰੁਬੈਲਾ ਦੇ ਵਾਧੂ ਟੀਕੇ ਨਾਲ ਬੱਚੇ ਨੂੰ ਕੋਈ ਸਾਈਡ ਇਫੈਕਟ ਤਾਂ ਨਹੀਂ ਹੁੰਦਾ?
ਜਵਾਬ-ਇਸ ਮੁਹਿੰਮ ਦੌਰਾਨ ਬੱਚਿਆਂ ਨੂੰ ਲਗਾਈ ਜਾ ਰਹੀ ਦਵਾਈ ਬਿਲਕੁਲ ਸੁਰੱਖਿਅਤ ਅਤੇ ਵਿਸ਼ਵ ਸਿਹਤ ਸੰਸਥਾ (WHO) ਤੋਂ ਪ੍ਰਮਾਣਿਤ ਹੈ।
ਇਸ ਟੀਕੇ ਨਾਲ ਬੱਚੇ ਦੀ ਸਿਹਤ ਨੂੰ ਨੁਕਸਾਨ ਬਾਰੇ ਹਾਲੇ ਤੱਕ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਹੈ। ਸਿਹਤ ਵਿਭਾਗ ਕੋਲ ਇਹ ਟੀਕੇ ਲਗਾਉਣ ਲਈ ਸਿੱਖ਼ਿਅਤ ਮੈਡੀਕਲ ਸਟਾਫ਼ ਅਤੇ ਸਹੂਲਤਾਂ ਉਪਲੱਬਧ ਹਨ।
ਇਸ ਲਈ 9 ਮਹੀਨੇ ਤੋਂ 15 ਸਾਲ ਉਮਰ ਤੱਕ ਦੇ ਸਾਰੇ ਬੱਚਿਆਂ ਨੂੰ ਇਹ ਟੀਕਾਕਰਨ ਜ਼ਰੂਰ ਕਰਵਾਇਆ ਜਾਵੇ।