20/11/2025
ਮੇਰੇ ਹੱਥ ਜੋ ਫ਼ਲ ਵੇਖ ਰਹੇ ਹੋ ਇਸ ਨੂੰ ਅੰਗਰੇਜ਼ੀ ਚ ਪਾਰਸਿਮਨ (Persimmon) ਤੇ ਕਈ ਇਸ ਜਪਾਨੀ ਫਲ/ਰਾਮ ਫ਼ਲ /ਅਮਰ ਫਲ
ਚੱਲੋ ਅੱਜ ਇਸ ਬਾਰੇ ਗੱਲ ਕਰਦੇ ਆ ਪਾਰਸਿਮਨ ਮੂਲ ਰੂਪ ਵਿੱਚ ਚੀਨ ਅਤੇ ਜਪਾਨ ਦਾ ਫਲ ਮੰਨਿਆ ਜਾਂਦਾ ਹੈ।
ਇਸਨੂੰ God Gift ਭਗਵਾਨ ਦਾ ਤੋਹਫ਼ਾ ਵੀ ਕਿਹਾ ਗਿਆ, ਕਿਉਂਕਿ ਇਸਦਾ ਸੁਆਦ ਮਿੱਠਾ, ਸ਼ਾਂਤ ਕਰਨ ਵਾਲਾ ਅਤੇ ਪੋਸ਼ਟਿਕ ਹੁੰਦਾ ਹੈ।
ਆਯੁਰਵੇਦ ਅਨੁਸਾਰ, ਪਾਰਸਿਮਨ ਦਾ ਸੁਭਾਉ ਠੰਡਾ, ਮਿੱਠਾ ਤੇ ਸਾਤਵਿਕ ਮੰਨਿਆ ਜਾਂਦਾ ਹੈ। ਇਸ ਦੇ ਕੁਝ ਆਯੁਰਵੇਦਕ ਲਾਭ ਪਿਤੱ ਦੋਸ਼ ਨੂੰ ਸ਼ਾਂਤ ਕਰਦਾ ਹੈ ਸ਼ਰੀਰ ਵਿੱਚ ਗਰਮੀ ਘਟਾਉਂਦਾ ਹੈ blood ਖੂਨ ਨੂੰ ਸ਼ੁੱਧ ਕਰਨ ਵਿੱਚ ਮਦਦ,ਆਵਾਜ਼ ਤੇ ਗਲੇ ਲਈ ਲਾਭਕਾਰੀ,ਆੰਤਾਂ ਨੂੰ ਨਰਮ ਰੱਖਦਾ ਹੈ ਅਤੇ ਕਬਜ਼ ਦੂਰ ਕਰਦਾ ਹੈ ਹਿਰਦੇ ਦੀ ਗਰਮੀ, ਬੇਚੈਨੀ ਅਤੇ ਤਣਾਅ ਘਟਾਉਂਦਾ ਹੈ
ਪਾਰਸਿਮਨ ਦੇ ਸਿਹਤ ਲਾਭ
ਵਿਟਾਮਿਨ A, C ਅਤੇ ਐਂਟੀਆਕਸਡੈਂਟ ਨਾਲ ਭਰਪੂਰ,
ਇਹ ਅੱਖਾਂ, ਚਮੜੀ ਅਤੇ ਰੋਗ ਪ੍ਰਤੀਰੋਧਕ ਤਾਕਤ ਲਈ ਬਹੁਤ ਫਾਇਦੇਮੰਦ,ਦਿਲ ਲਈ ਚੰਗਾ,ਪੋਟੈਸ਼ੀਅਮ ਦਿਲ ਦੀ ਧੜਕਨ ਨੂੰ ਸੰਤੁਲਿਤ ਰੱਖਦਾ ਹੈ। ਪਚਣ ਤੰਤਰ ਨੂੰ ਮਜ਼ਬੂਤ, ਫਾਈਬਰ ਨਾਲ ਭਰਪੂਰ ਹੋਣ ਕਾਰਨ ਕਬਜ਼ ਦੂਰ ਕਰਦਾ ਹੈ। ਖੂਨ ਦੀ ਸ਼ੁੱਧਤਾ
ਟਾਕਸਿਨ ਨੂੰ ਸਰੀਰ ਤੋਂ ਬਾਹਰ ਕੱਢਣ ਵਿੱਚ ਮਦਦ ਕਰਦਾ ਹੈ।
ਐਂਟੀ-ਇਨਫ਼ਲਾਮੇਟਰੀ ਗੁਣ,ਸਰੀਰ ਵਿੱਚ ਸੁਜਨ ਘਟਾਉਣ ਵਿੱਚ ਮਦਦ,ਵਜ਼ਨ ਘਟਾਉਣ ਵਿੱਚ ਮਦਦਗਾਰ,ਘੱਟ ਕੈਲੋਰੀ ਅਤੇ ਉੱਚ ਫਾਈਬਰ ਵਾਲਾ ਫਲ ਦੁਨੀਆ ਭਰ ਵਿੱਚ ਪਾਰਸਿਮਨ ਦਾ ਪ੍ਰਯੋਗ
ਚੀਨ ਤੇ ਜਪਾਨ ਸੁਕਾ ਕੇ “ਹੋਸ਼ਿਗਾਕੀ” ਬਣਾਇਆ ਜਾਂਦਾ ਹੈ।
ਅਮਰੀਕਾ ਕੇਕ, ਪਾਈ, ਜੈਮ ਅਤੇ ਸਲਾਦ
ਕੋਰੀਆ ਚਾਹ, ਜੂਸ ਅਤੇ ਸੁਕੇ ਫਲਾਂ ਵਿਚ ਇਸਦੀ ਵਰਤੋਂ।
ਯੂਰਪ ਮਿੱਠੇ ਚ , ਸਲਾਦ ਅਤੇ ਸਜਾਵਟੀ ਫਲ ਵਜੋਂ ਵੀ ਵਰਤਦੇ ਹਨ।
ਭਾਰਤ ਵਿੱਚ ਪਾਰਸਿਮ ਹਿਮਾਚਲ, ਉੱਤਰਾਖੰਡ, ਕਸ਼ਮੀਰ ਅਤੇ ਦਾਰਜਿਲਿੰਗ ਵਿੱਚ ਉੱਗਦਾ ਹੈ।ਪੰਜਾਬ ਅਤੇ ਹੋਰ ਰਾਜਾਂ ਵਿੱਚ ਇਹ ਫਲ ਸਰਦੀ ਦੇ ਮੌਸਮ ਵਿੱਚ ਖੂਬ ਵਿਕਦਾ ਹੈ। ਭਾਰਤ ਵਿੱਚ ਇਸਨੂੰ ਵੱਖ-ਵੱਖ ਤਰੀਕਿਆਂ ਨਾਲ ਵਰਤਿਆ ਜਾਂਦਾ ਹੈ ਤਾਜਾ ਖਾਣ ਲਈ
ਰਸ, ਸ਼ੇਕ ਅਤੇ ਸਲਾਦ ,ਸੁਕਾ ਕੇ
ਕੁਝ ਲੋਕ ਇਸਦੀ ਮੁਰੱਬਾ, ਚਟਨੀ ਅਤੇ ਹੇਲਦੀ ਡਿਜ਼ਰਟ ਬਣਾਉਂਦੇ ਹਨ
ਪਾਰਸਿਮਨ ਦੇ ਨੁਕਸਾਨ❌
ਕੱਚਾ ਪਾਰਸਿਮਨ ਪੇਟ ਵਿੱਚ ਗਠ ਬਣਾਉਂਦਾ ਹੈ,ਜ਼ਿਆਦਾ ਖਾਣ ਨਾਲ ਕਬਜ਼,ਸ਼ੂਗਰ ਵਾਲਿਆਂ ਲਈ ਧਿਆਨ,ਦੰਦਾਂ ਨਾਲ ਚਿਪਕ ਕੇ ਕੀੜੇ ਕਰ ਸਕਦਾ ਹੈ ਕੁਝ ਲੋਕਾਂ ਨੂੰ ਐਲਰਜੀ,ਖਾਲੀ ਪੇਟ ਨਾ ਖਾਓ ਸਭ ਤੋਂ ਚੰਗਾ ਪੂਰੀ ਤਰ੍ਹਾਂ ਪੱਕਿਆ ਪਾਰਸਿਮਨ ਹੀ ਖਾਓ।
ਸਰਦੀਆਂ ਦਾ ਸੱਚਾ ਰਤਨ 💎🙏