26/11/2021
ਮਾਂ ਪਿਓ ਦੇ ਬਹੁਤ ਅਰਮਾਨ ਹੁੰਦੇ ਹਨ। ਜਦੋਂ ਛੋਟਾ ਬੱਚਾ ਹੁੰਦਾ ਹੈ ਤਾਂ ਮਾਂ-ਬਾਪ ਦੇ ਸੁਫ਼ਨੇ ਹੁੰਦੇ ਹਨ ਕਿ ਮੈਂ ਆਪਣੇ ਬੱਚੇ ਨੂੰ ਅਫ਼ਸਰ ਬਣਾਵਾਂਗਾ। ਜਦੋਂ ਸਾਡੇ ਬੱਚੇ ਲਾਇਕ ਬਣ ਜਾਣਗੇ ਤਾਂ ਸਾਡਾ ਸਮਾਜ ਵਿੱਚ ਨਾਮ ਰੌਸ਼ਨ ਹੋਵੇਗਾ। ਡਿਗਰੀਆਂ ਹੱਥਾਂ ਵਿੱਚ ਫੜੀ ਨੌਕਰੀ ਦੀ ਤਲਾਸ਼ ਨਾ ਕਰਨਾ ਮਾਪਿਆਂ ਦੀਆਂ ਉਮੀਦਾਂ ’ਤੇ ਖਰਾ ਨਾ ਤੁਰਨਾ ਨਸ਼ੇ ਦਾ ਬਹੁਤ ਵੱਡਾ ਕਾਰਨ ਹੈ। ਜਦੋਂ ਨਸ਼ੇ ਦੀ ਪੂਰਤੀ ਲਈ ਨੌਜਵਾਨ ਨੂੰ ਕਿੱਥੋਂ ਵੀ ਪੈਸੇ ਨਹੀਂ ਮਿਲਦੇ ਤਾਂ ਆਪਣੇ ਘਰ ਦਾ ਸਾਮਾਨ ਵੇਚਣਾ ਸ਼ੁਰੂ ਕਰ ਦਿੰਦਾ ਹੈ। ਇੱਕ ਨਸ਼ੇੜੀ ਨੌਜਵਾਨ ਨੇ ਨਸ਼ੇ ਦੀ ਪੂਰਤੀ ਲਈ ਘਰ ਦਾ ਸਾਮਾਨ ਤੱਕ ਵੇਚ ਦਿੱਤਾ। ਰਸੋਈ ਵਿੱਚ ਸਿਲੰਡਰ ਤੱਕ ਨਹੀਂ ਛੱਡਿਆ
ਕਈ ਜ਼ਿਲਿਆ ਵਿੱਚ ਸ਼ਰਾਬ ਪੀਣ ਕਾਰਨ ਕਾਫ਼ੀ ਮੌਤਾਂ ਹੋਈਆਂ ਹਨ। ਹੁਣ ਇਸ ਜ਼ਹਿਰੀਲੀ ਸ਼ਰਾਬ ਨੇ ਘਰਾਂ ਵਿੱਚ ਸੱਥਰ ਵਿਛਾ ਦਿੱਤੇ ਹਨ। ਦੁੱਧ, ਘਿਉ, ਮੱਖਣ, ਲੱਸੀ, ਪਨੀਰ ਆਦਿ ਨਾਲ ਪਲਣ ਵਾਲੇ ਜ਼ਿਆਦਾਤਰ ਪੰਜਾਬੀ ਗੱਭਰੂ ਅੱਜ ਨਸ਼ਿਆਂ ਦੇ ਗੁਲਾਮ ਬਣ ਚੁੱਕੇ ਹਨ। ਜੋ ਸ਼ਰਾਬ ਦੇ ਆਦੀ ਹੁੰਦੇ ਹਨ, ਉਨ੍ਹਾਂ ਦੇ ਘਰ ਦੇ ਹਾਲਾਤ ਬਹੁਤ ਮਾੜੇ ਹੁੰਦੇ ਹਨ। ਘਰ ਵਿੱਚ ਕਲੇਸ਼ ਰਹਿੰਦਾ ਹੈ। ਚਾਹੇ ਘਰ ਵੀ ਰਾਸ਼ਨ ਨਾ ਹੋਵੇ ਪਰ ਇਹ ਸ਼ਰਾਬ ਦੀ ਬੋਤਲ ਜ਼ਰੂਰ ਹਰ ਰੋਜ਼ ਪੀਂਦੇ ਹਨ। ਅਜਿਹੇ ਬੰਦਿਆਂ ਨੂੰ ਨਾ ਆਪਣੀ ਸਿਹਤ ਦੀ ਪ੍ਰਵਾਹ ਹੁੰਦੀ ਹੈ, ਨਾ ਹੀ ਪਰਿਵਾਰ ਦੀ । ਹਾਲਾਂਕਿ ਸ਼ਰਾਬ ਸਿਹਤ ਲਈ ਹਾਨੀਕਾਰਕ ਹੈ, ਜਿਸ ਦਾ ਲੀਵਰ 'ਤੇ ਬਹੁਤ ਅਸਰ ਹੁੰਦਾ ਹੈ।ਜਦੋਂ ਨੌਜਵਾਨ ਚੜ੍ਹਦੀ ਜਵਾਨੀ ਵਿੱਚ ਹੁੰਦੇ ਹਨ ਤਾਂ ਉਹ ਅਫ਼ੀਮ ਟੀਕੇ ਲਗਾਉਣੇ ਸ਼ੁਰੂ ਕਰ ਦਿੰਦੇ ਹਨ। ਹੌਲੀ ਹੋਲੀ ਉਹ ਸਮੈਕ ਦੇ ਰਾਹ ਤੁਰ ਪੈਂਦੇ ਹਨ। ਫਿਰ ਚਿੱਟੇ ਦੇ ਸ਼ੌਕੀਨ ਬਣ ਜਾਂਦੇ ਹਨ। ਖ਼ਬਰਾਂ ਵੀ ਪੜ੍ਹਨ ਨੂੰ ਮਿਲਦੀਆਂ ਹਨ ਕਿ ਇੱਕ ਨਸ਼ੇੜੀ ਹਰ ਰੋਜ਼ ਦਸ ਹਜਾਰ ਰੁਪਏ ਤੱਕ ਦਾ ਨਸ਼ਾ ਕਰ ਲੈਂਦਾ ਹੈ। ਮਾਂ ਬਾਪ ਨੂੰ ਝੂਠ ਬੋਲ ਕੇ ਉਨ੍ਹਾਂ ਤੋਂ ਪੈਸੇ ਲੈਂਦੇ ਹਨ। ਜਦੋਂ ਉਨ੍ਹਾਂ ਦਾ ਝੂਠ ਫੜਿਆ ਜਾਂਦਾ ਹੈ, ਤਾਂ ਫਿਰ ਉਹ ਨਸ਼ੇ ਦੀ ਦੀ ਪ੍ਰਾਪਤੀ ਲਈ ਚੋਰੀ ਡਕੈਤੀਆਂ ਤੱਕ ਕਰਦੇ ਹਨ। ਮਾਂ ਬਾਪ ਅਜਿਹੇ ਨਸ਼ੇੜੀਆਂ ਦਾ ਇਲਾਜ ਵੀ ਕਰਵਾਉਂਦੇ ਹਨ। ਇੱਥੋਂ ਤੱਕ ਕਿ ਕਈ ਨਸ਼ੇੜੀ ਨੌਜਵਾਨ ਆਪਣੇ ਮਾਂ-ਬਾਪ ਨੂੰ ਵੀ ਨਹੀਂ ਬਖਸ਼ਦੇ। ਮਾਂ ਬਾਪ ਨੂੰ ਵੀ ਮਾਰਦੇ ਹਨ। ਕਿ ਸਾਨੂੰ ਪੈਸੇ ਕੀ ਚਾਹੀਦੇ ਹਨ। ਸਾਨੂੰ ਨਸ਼ਾ ਕਰਨਾ ਹੈ। ਨਸ਼ਿਆਂ ਦੀ ਭਰਪਾਈ ਲਈ ਤਾਂ ਨੌਜਵਾਨਾਂ ਨੇ ਆਪਣੀ ਜ਼ਮੀਨ ਗਹਿਣੇ ਤੱਕ ਰੱਖ ਦਿੱਤੀ ਹੈ। ਮਾਂ ਬਾਪ ਇੰਨੇ ਪ੍ਰੇਸ਼ਾਨ ਹੋ ਜਾਂਦੇ ਹਨ ਕਿ ਉਹ ਫਿਰ ਦੁੱਖ ਹੋ ਕੇ ਇਹੀ ਕਹਿੰਦੇ ਹਨ ਕਿ ਚੰਗਾ ਹੁੰਦਾ ਜੇ ਤੂੰ ਜੰਮਣ ਤੋਂ ਪਹਿਲੇ ਹੀ ਮਰ ਜਾਂਦਾ। ਸਾਨੂੰ ਇੰਨਾ ਦੁੱਖ ਨਾ ਹੁੰਦਾ, ਜੋ ਹੁਣ ਤੂੰ ਸਾਨੂੰ ਤਸੀਹੇ ਦੇ ਦੇ ਕੇ ਮਾਰ ਰਿਹਾ ਹੈ। ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਪੀੜਤ ਪਰਿਵਾਰ ਨੂੰ ਬਚਾਉਣ ਦਾ
(ਨੋਟ ਅਸੀਂ ਨਸ਼ੇ ਦੇ ਛੇਵੇਂ ਦਰਿਆ ਨੂੰ ਰੋਕਣ ਦਾ ਇੱਕ ਦਾ ਇਕ ਉਪਰਾਲਾ ਕੀਤਾ ਹੈ ਕਿ ਇਸ ਵਿੱਚ ਹਰ ਇਕ ਵਿਅਕਤੀ ਦਾ ਫਰਜ਼ ਬਣਦਾ ਹੈ ਕਿ ਨਸ਼ਾ ਰੂਪੀ ਦੈਂਤ ਨੂੰ ਰੋਕਣ ਲਈ ਸਾਡਾ ਸਾਥ ਦਿਓ। ਅੱਜ ਦੀ ਨੌਜਵਾਨ ਪੀੜੀ ਪਿੰਡਾਂ ਅਤੇ ਸ਼ਹਿਰਾਂ ਦੀਆਂ ਸੁਨੀਆਂ ਥਾਵਾਂ ਤੇ ਨਸ਼ਾ ਕਰਦੀ ਹੋਈ ਆਮ ਦਿਖਾਈ ਦਿੰਦੀ ਹੈ। ਨੌਜਵਾਨਾਂ ਦੀਆਂ ਲਾਸ਼ਾਂ ਵੀ ਅਜਿਹੀਆਂ ਸੁਨਸਾਨ ਥਾਵਾਂ ਤੇ ਆਮ ਮਿਲਦੀਆਂ ਹਨ। ਨੌਜਵਾਨ ਦੀ ਮੌਤ ਦਾ ਕਾਰਨ ਨਸ਼ੇ ਦੀ ਵੱਧ ਮਾਤਰਾ (ਉਵਰਡੋਜ) ਲੈਣਾ ਬਣਦਾ ਹੈ
ਇਹ ਗੱਲ ਸੁਣ ਕੇ ਘਬਰਾਉਣ ਦੀ ਲੋੜ ਨਹੀਂ । ਹੁਣ ਨਸ਼ੇ ਦੀ ਬਿਮਾਰੀ ਦਾ ਇਲਾਜ ਸੰਭਵ ਹੈ। ਅਮੇਰੀਕਨ 12 step ਵਿਧੀ ਰਾਹੀਂ। ਜੇਕਰ ਕਿਸੇ ਵੀ ਪਿੰਡ ਦੀ ਪੰਚਾਇਤ ਜਾਂ ਕਲੱਬ ਲਿਖ ਕੇ ਦੇਵੇਂ ਕਿ ਸਾਡੇ ਪਿੰਡ ਦਾ ਵਸਨੀਕ ਜੋ ਕਿ ਨਸ਼ਾ ਕਰਦਾ ਹੈ ਤੇ ਪਰਿਵਾਰ ਇਲਾਜ ਦਾ ਖਰਚਾ ਨਹੀਂ ਕਰ ਸਕਦਾ ਤਾਂ ਸਾਡੀ ਸੰਸਥਾ ਉਸ ਮਰੀਜ ਨੂੰ ਬਹੁਤ ਹੀ ਘੱਟ ਖਰਚ ਤੇ ਨਸ਼ਾ ਮੁਕਤ ਕਰੇਗੀ। ਨਸ਼ਾ ਮੁਕਤ ਤੇ ਖੁਸ਼ਹਾਲ ਜਿੰਦਗੀ ਜਿਉਣ ਲਈ ਸਾਡੇ ਨਾਲ ਸੰਪਰਕ ਕਰੋ।( GSM ਨਸ਼ਾ ਮੁਕਤੀ ਕੇਂਦਰ ਨਜਦਕਿ Iti Institute ਛਾਪਿਆਵਾਲੀ ਮਲੋਟ ਪੋ 9549600007)