18/11/2025
ਮਾਨਸਾ {ਜੋਨੀ ਜਿੰਦਲ} ਬੀ.ਐਮ.ਡੀ ਹਾਈ ਸਕੂਲ ਦੇ ਪ੍ਰਿੰਸੀਪਲ ਸ਼ਮਾ ਗਰਗ ਦੀ ਅਗਵਾਈ ਹੇਠ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ ।ਇਸ ਪ੍ਰੋਗਾਮ ਦੀ ਸੁਰੂਆਤ ਸਕੂਲ ਦੇ ਪ੍ਰਧਾਨ ਚੋਧਰੀ ਅਸਵਨੀ ਕੁਮਾਰ ਅਤੇ ਸਮੂਹ ਮਨੈਜਮੈਟ ਵੱਲੋ ਹਨੂੰਮਾਨ ਜੀ ਦੀ ਜੋਤ ਜਗਾ ਕੇ ਕੀਤੀ ਗਈ ਅਤੇ ਪ੍ਰਧਾਨ ਨੇ ਆਪਣੇ ਸੰਖੇਪ ਭਾਸ਼ਣ ਵਿੱਚ ਬੱਚਿਆ ਨੂੰ ਵੱਧ ਤੋ ਵੱਧ ਮਿਹਨਤ ਕਰਨ ਲਈ ਕਿਹਾ ਤਾ ਜੋ ਵੱਡੇ ਹੋਕੇ ਦੇਸ ਦਾ ਭਵਿੱਖ ਬਣ ਸਕਣ ।ਇਸ ਮੋਕੇ ਸਕੂਲੀ ਬੱਚਿਆ ਨੇ ਫੈਸ਼ੀ ਡਰੈਸ, ਡਾਂਸ , ਮਾਡਲਿੰਗ ਤੇ ਨਸਿਆ ਵਿਰੁੱਧ ਕੋਰਿੳਗ੍ਰਾਫੀ ਪੇਸ਼ ਕੀਤੀ ।ਪ੍ਰਧਾਨ ਜੀ ਨੇ ਛੌਟੇ ਛੋਟੇ ਬੱਚਿਆ ਵੱਲੋ ਦਿਖਾਈ ਪ੍ਰਤਿਭਾ ਨੂੰ ਉਤਾਰਨ ਲਈ ਅਧਿਆਪਕਾ ਦੀ ਸਲਾਘਾ ਕੀਤੀ ।ਬੱਚਿਆ ਦੀ ਪੇਸਕਾਰੀ ਮੈਡਮ ਨੀਰੂ ਗੋਇਲ ,ਅਰਸਦੀਪ ,ਸਰਬਜੀਤ , ਬਲਜੀਤ .ਰੋਜਲੀਨ , ਦੀਆ , ਸੀਵਾਨੀ , ਗੁਰਪ੍ਰੀਤ ,ਦਿਆਵਸੀ ਵੱਲੋ ਤਿਆਰ ਕਰਵਾਈ ਗਈ ।ਇਸ ਮੋਕੇ ਵੱਡੀ ਗਿਣਤੀ ਵਿੱਚ ਬੱਚਿਆ ਦੇ ਮਾਪੇ ਹਾਜਰ ਸਨ ।ਸਟੇਜ ਸਕੱਤਰ ਦੀ ਭੂਮਿਕਾ ਮੈਡਮ ਰੁਪਾਲੀ ਅਤੇ ਨੈਨਸੀ ਨੇ ਬਾਖੂਬੀ ਨਿਭਾਈ ।ਸਕੂਲ ਦੇ ਪ੍ਰਿੰਸੀਪਲ ਕਸ਼ਮਾ ਜਿੰਦਲ ,ਪ੍ਰ੍ਰਧਾਨ ਅਸ਼ਵਨੀ ਕੁਮਾਰ ,ਸਮੂਹ ਮਨੈਜਮੈਟ ਕਮੇਟੀ ਵੱਲੋ ਪਿਛਲੇ ਸਾਲ ਦੀਆ ਕਲਾਸਾ ਚੋ ਪਹਿਲੇ , ਦੁਸਰੇ,ਤੀਸਰੇ ਸਥਾਨ ਦੀਆ ਪੁਜੀਸ਼ਨਾ ਹਾਸਲ ਕਰਨ ਵਾਲੇ ਬੱਚਿਆ ਨੂੰ ਸਨਮਾਨਿਤ ਕੀਤਾ ਤੇ ਸੁਭਕਾਮਨਾਵਾ ਦਿੱਤੀਆ ।ਅਖੀਰ ਵਿੱਚ ਗਿੱਧੇ ਤੇ ਭੰਗੜੇ ਦੀ ਪੇਸਕਾਰੀ ਨਾਲ ਪ੍ਰੌਗਾਮ ਸਮਾਪਤ ਹੋਇਆ ।।ਇਸ ਮੋਕੇ ਸਕੁੂਲ ਦੇ ਪ੍ਰਧਾਨ ਚੋਧਰੀ ਅਸਵਨੀ ਕੁਮਾਰ ਵੱਲੋ ਬੱੋਚਆ ਨੂੰ ਰਿਫਰੈਸਮੈਟ ਦਿੱਤੀ ਗਈ ।ਅਤੇ ਉਹਨਾ ਨੇ ਵਿਸੇਸ ਪੇਸਕਾਰੀ ਵਾਲੇ ਬੱਚਿਆ ਨੁੰ 1100-1100 ਅਤੇ ਹੋਰ ਨਕਦ ਇਨਾਮ ਦਿੱਤੇ ।ਸਕੂਲ ਦੇ ਪੁਰਾਣੇ ਵਿਦਿਆਰਥੀ ਹਰੀਤੀਕਾ ਅਤੇ ਲਵਪ੍ਰੀਤ ਨੇ ਆਪਣੀ ਪ੍ਰਤੀਭਾ ਪੇਸ਼ ਕੀਤੀ ।ਪਹਿਲੀ ਕਲਾਸ ਦੀ ਵਿਦਿਆਰਥੀ ਪ੍ਰਾਚੀ ਖਿੱਚ ਦਾ ਕੇਦਰ ਰਹੀ ।ਸੈਕਟਰੀ ਸੰਜੀਵ ਕੁਮਾਰ ਨੇ ਵੀ ਬੱਚਿਆ ਦੀ ਪ੍ਰਤਿਭਾ ਵੇਖਕੇ ਉਹਨਾ ਦੀ ਸ਼ਲਾਘਾ ਕੀਤੀ ਇਸ ਮੋਕੇ ਸਕੂਲ ਮਨੈਜਮੇੈਟ ਦੇ ਪ੍ਰਧਾਨ ਅਸਵਨੀ ਕੁਮਾਰ , ਸੈਕਟਰੀ ਸੰਜੀਵ ਕੁਮਾਰ , ਮੈਬਰ ਰਵੀ ਕੁਮਾਰ , ਲੁਦਰ ਰਾਮ , ਰਾਮ ਕੁਮਾਰ ,ਅਸੋਕ ਕੁਮਾਰ , ਜੋਨੀ ਜਿੰਦਲ ਅਤੇ ਸਟਾਫ ਹਾਜਰ ਸਨ ।ਅਖੀਰ ਵਿੱਚ ਪ੍ਰਿੰਸੀਪਲ ਸਮਾ ਗਰਗ ਨੇ ਮਨੈਜਮੈਟ ਅਤੇ ਬੱਚਿਆ ਦੇ ਅਭਿਵਾਵਕ ਦਾ ਇਸ ਪ੍ਰੋਗਾਮ ਵਿੱਚ ਸਾਮਲ ਹੋਣ ਤੇ ਧੰਨਵਾਦ ਕੀਤਾ ।