Mansa District Chemist Association

Mansa District Chemist Association Mansa District Chemist Association is an association of chemists of district Mansa.

ਜ਼ਿਲ੍ਹਾ ਮਾਨਸਾ ਕੈਮਿਸਟ ਐਸੋਸੀਏਸ਼ਨ ਦੀ ਸਾਲਾਨਾ ਮੀਟਿੰਗ ਹੋਟਲ ਅਮਰ ਰਿਸੋਰਟ ਮਾਨਸਾ ਜ਼ਿਲਾ ਪ੍ਰਧਾਨ ਅਜੇ ਬਾਂਸਲ ਦੀ ਪ੍ਰਧਾਨਗੀ ਹੇਠ  ਹੋਈ, ਮੀਟਿੰ...
04/02/2026

ਜ਼ਿਲ੍ਹਾ ਮਾਨਸਾ ਕੈਮਿਸਟ ਐਸੋਸੀਏਸ਼ਨ ਦੀ ਸਾਲਾਨਾ ਮੀਟਿੰਗ ਹੋਟਲ ਅਮਰ ਰਿਸੋਰਟ ਮਾਨਸਾ ਜ਼ਿਲਾ ਪ੍ਰਧਾਨ ਅਜੇ ਬਾਂਸਲ ਦੀ ਪ੍ਰਧਾਨਗੀ ਹੇਠ ਹੋਈ, ਮੀਟਿੰਗ ਦੀ ਸ਼ੁਰੂਆਤ ਸੈਕਟਰੀ ਸ੍ਰੀ ਸੰਜੀਵ ਕੁਮਾਰ ਵੱਲੋਂ ਰਾਸ਼ਟਰੀ ਗੀਤ ਨਾਲ ਕੀਤੀ ਗਈ ਮੀਟਿੰਗ ਵਿੱਚ ਮੁੱਖ ਮਹਿਮਾਨਾਂ ਵਜੋਂ ਪੰਜਾਬ ਕੈਮਿਸਟ ਐਸੋਸੀਏਸ਼ਨ ਰਜਿਸਟਰਡ ਐਫਲੀਏਟਡ,AIOCD ਦੇ ਪ੍ਰਧਾਨ ਸ੍ਰੀ ਸੁਰਿੰਦਰ ਦੁੱਗਲ ਅਤੇ ਸੈਕਟਰੀ ਸ੍ਰੀ ਜੀ ਐੱਸ ਚਾਵਲਾ ਵੱਲੋਂ ਕੈਮਿਸਟ ਵੀਰਾਂ ਨੂੰ ਐਸੋਸੀਏਸ਼ਨ ਦੇ ਕੰਮ ਕਾਜ ਵਾਰੇ ਜਾਣਕਾਰੀ ਦਿੱਤੀ ਅਤੇ ਨਾਲ ਹੀ ਸਰਕਾਰ ਵੱਲੋਂ ਚਲਾਈ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਵਿੱਚ ਸਹਿਯੋਗ ਕਰਨ ਦੀ ਅਪੀਲ ਕੀਤੀ ਅਤੇ ਕੈਮਿਸਟਾਂ ਨੂੰ ਅਪਣਾ ਕੰਮ ਪੂਰੇ ਸਾਫ਼ ਸੁਥਰੇ ਢੰਗ ਨਾਲ ਕਰਨ ਲਈ ਪ੍ਰੇਰਿਤ ਕੀਤਾ। ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ ਸਿਵਲ ਸਰਜਨ ਮਾਨਸਾ ਸ਼੍ਰੀ ਰਣਜੀਤ ਸਿੰਘ ਰਾਏ ਜੀ ਨੇ ਅਪਣੇ ਵਿਚਾਰ ਕੈਮਿਸਟਾਂ ਨਾਲ ਸਾਂਝੇ ਕੀਤੇ ਅਤੇ ਕੈਮਿਸਟਾਂ ਨੂੰ ਅਪੀਲ ਕੀਤੀ ਕਿ ਕੋਈ ਵੀ ਅਜਿਹੀ ਦਵਾਈ ਬਿਨਾਂ ਡਾਕਟਰ ਦੀ ਪਰਚੀ ਤੋਂ ਬਿਨਾਂ ਨਾ ਵੇਚਣ ਜਿਸ ਨਾਲ ਵਿਅਕਤੀ ਨੂੰ ਨੁਕਸਾਨ ਹੋਵੇ। ਮੀਟਿੰਗ ਵਿੱਚ ਪਹੁੰਚੇ ਹੋਏ ਮਹਿਮਾਨਾਂ ਦਾ ਪ੍ਰਧਾਨ ਅਜੇ ਕੁਮਾਰ ਬਾਂਸਲ ਜੀ ਵੱਲੋਂ ਸੁਆਗਤ ਅਤੇ ਧੰਨਵਾਦ ਕੀਤਾ ਗਿਆ। ਮੀਟਿੰਗ ਵਿੱਚ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਵਿੱਚੋਂ ਸ੍ਰੀ ਅਸ਼ੋਕ ਛਾਬੜਾ, ਬਾਲਕ੍ਰਿਸ਼ਨ ਕਟਾਰੀਆ, ਅਸ਼ੋਕ ਬਾਲਿਆਂਵਾਲੀ, ਰੁਪਿੰਦਰ ਗੁਪਤਾ, ਨਰੇਸ਼ ਜਿੰਦਲ ਅਤੇ ਹੋਰ ਮਹਿਮਾਨ ਵੀ ਹਾਜ਼ਰ ਹੋਏ, ਮਾਨਸਾ ਜ਼ਿਲ੍ਹੇ ਦੇ ਵੱਖ ਵੱਖ ਯੂਨਿਟਾਂ ਦੇ ਪ੍ਰਧਾਨ, ਸੈਕਟਰੀ ਅਤੇ ਹੋਰ ਅਹੁਦੇਦਾਰਾਂ ਤੋਂ ਇਲਾਵਾ ਸ੍ਰੀ ਲੱਕੀ ਤਾਇਲ, ਭੁਪਿੰਦਰ ਜੋਗਾ, ਅਨਿਲ ਮਿੱਡਾ, ਰਾਜਿੰਦਰ ਕੁਮਾਰ, ਨਰੇਸ਼ ਕੁਮਾਰ, ਪੁਨੀਤ ਸਿੰਗਲਾ , ਭਰਪੂਰ ਸਿੰਘ, ਰਣਵੀਰ ਸਿੰਘ, ਯਸ਼ਪਾਲ ਸ਼ਰਮਾ,ਡਾ ਤੇਲੂ ਰਾਮ ਗੁਰਵੀਰ ਸਿੰਘ, ਅਰੁਣ ਕੁਮਾਰ, ਸੰਜੀਵ ਕੁਮਾਰ, ਚਰਨਜੀਤ, ਬੂਟਾ ਦਾਸ, ਪ੍ਰਿੰਸ ਕੁਮਾਰ , ਰਾਜ ਕੁਮਾਰ ਆਦਿ ਹਾਜ਼ਰ ਸਨ।

01/02/2026

ਅੱਜ ਦੀ ਮੀਟਿੰਗ ਨੂੰ ਸਫ਼ਲ ਬਣਾਉਣ ਲਈ ਸਾਰੇ ਕੈਮਿਸਟ ਵੀਰਾਂ ਨੂੰ ਬਹੁਤ ਬਹੁਤ ਵਧਾਈ

ਪਿਆਰੇ ਕੈਮਿਸਟ,ਮਾਨਸਾ ਜ਼ਿਲ੍ਹਾ ਕੈਮਿਸਟ ਐਸੋਸੀਏਸ਼ਨ ਵੱਲੋਂ ਨਿੱਘੀਆਂ ਸ਼ੁਭਕਾਮਨਾਵਾਂ।ਇਹ ਸੁਨੇਹਾ 1 ਫਰਵਰੀ, 2026 ਨੂੰ ਸਵੇਰੇ 11:00 ਵਜੇ ਅਮਰ ਰ...
01/02/2026

ਪਿਆਰੇ ਕੈਮਿਸਟ,
ਮਾਨਸਾ ਜ਼ਿਲ੍ਹਾ ਕੈਮਿਸਟ ਐਸੋਸੀਏਸ਼ਨ ਵੱਲੋਂ ਨਿੱਘੀਆਂ ਸ਼ੁਭਕਾਮਨਾਵਾਂ।

ਇਹ ਸੁਨੇਹਾ 1 ਫਰਵਰੀ, 2026 ਨੂੰ ਸਵੇਰੇ 11:00 ਵਜੇ ਅਮਰ ਰਿਜ਼ੋਰਟ, ਨਵੀਂ ਅਨਾਜ ਮੰਡੀ ਦੇ ਸਾਹਮਣੇ, ਮਾਨਸਾ ਵਿਖੇ ਹੋਣ ਵਾਲੀ ਮਾਨਸਾ ਜ਼ਿਲ੍ਹਾ ਕੈਮਿਸਟ ਮੀਟਿੰਗ ਬਾਰੇ ਇੱਕ ਕੋਮਲ ਯਾਦ ਦਿਵਾਉਂਦਾ ਹੈ।

ਇਸ ਮੀਟਿੰਗ ਦਾ ਆਯੋਜਨ ਮਹੱਤਵਪੂਰਨ ਅਪਡੇਟਾਂ, ਉਤਪਾਦ ਸੂਝ-ਬੂਝ ਅਤੇ ਸਾਡੇ ਪੇਸ਼ੇਵਰ ਸੰਗਠਨ ਨੂੰ ਮਜ਼ਬੂਤ ​​ਕਰਨ ਲਈ ਕੀਤਾ ਗਿਆ ਹੈ। ਤੁਹਾਡੀ ਮੌਜੂਦਗੀ ਅਤੇ ਕੀਮਤੀ ਸੁਝਾਅ ਸੱਚਮੁੱਚ ਚਰਚਾ ਨੂੰ ਅਮੀਰ ਬਣਾਉਣਗੇ ਅਤੇ ਮੀਟਿੰਗ ਨੂੰ ਹੋਰ ਸਾਰਥਕ ਬਣਾਉਣਗੇ।

ਅਸੀਂ ਦਿਲੋਂ ਉਮੀਦ ਕਰਦੇ ਹਾਂ ਕਿ ਤੁਸੀਂ ਆਪਣਾ ਸਮਾਂ ਕੱਢੋਗੇ ਅਤੇ ਇਸ ਇੰਟਰਐਕਟਿਵ ਸੈਸ਼ਨ ਲਈ ਸਾਨੂੰ ਸੱਦਾ ਦਿਓਗੇ।
ਤੁਹਾਨੂੰ ਮਿਲਣ ਅਤੇ ਇਕੱਠੇ ਇੱਕ ਲਾਭਕਾਰੀ ਸਮਾਂ ਬਿਤਾਉਣ ਦੀ ਉਮੀਦ ਹੈ।

ਨਿੱਘਾ ਸਤਿਕਾਰ,

ਮਾਨਸਾ ਜ਼ਿਲ੍ਹਾ ਕੈਮਿਸਟ ਐਸੋਸੀਏਸ਼ਨ।

30/01/2026

ਮਾਨਸਾ ਜ਼ਿਲ੍ਹਾ ਕੈਮਿਸਟ ਐਸੋਸੀਏਸ਼ਨ ਵੱਲੋਂ ਸਾਰੇ ਮੈਬਰਾਂ ਨੂੰ ਇਸ ਪ੍ਰੋਗ੍ਰਾਮ ਵਿੱਚ ਸ਼ਾਮਿਲ ਹੋਣ ਦੀਬੇਨਤੀ ਕੀਤੀ ਜਾਂਦੀ ਹੈ

🚩🙏 *जय श्री श्याम* 🙏🚩ਸ਼੍ਰੀ ਸਨਾਤਨ ਧਰਮ ਸਭਾ ਮਾਨਸਾ ਵੱਲੋਂ ਸ਼੍ਰੀ ਲਕਸ਼ਮੀ ਨਰਾਇਣ ਮੰਦਰ ਪੁਰਾਣੀ ਅਨਾਜ਼ ਮੰਡੀ ਵਿਖੇ ਚੱਲ ਰਿਹਾ ਭੰਡਾਰਾ, ਜੋ ...
03/01/2026

🚩🙏 *जय श्री श्याम* 🙏🚩
ਸ਼੍ਰੀ ਸਨਾਤਨ ਧਰਮ ਸਭਾ ਮਾਨਸਾ ਵੱਲੋਂ ਸ਼੍ਰੀ ਲਕਸ਼ਮੀ ਨਰਾਇਣ ਮੰਦਰ ਪੁਰਾਣੀ ਅਨਾਜ਼ ਮੰਡੀ ਵਿਖੇ ਚੱਲ ਰਿਹਾ ਭੰਡਾਰਾ, ਜੋ ਹਰ ਰੋਜ਼ ਜ਼ਰੂਰਤਮੰਦ ਲੋਕਾਂ ਨੂੰ ਵਰਤਾਇਆ ਜਾਂਦਾ ਹੈ।
🙏🌹 ਨਵਾ ਸਾਲ ਮੁਬਾਰਕ 🌹🙏 *ਅੱਜ ਮਿਤੀ *03.01.2026* ਦਿਨ *ਸ਼ਨੀਵਾਰ* ਦਾ ਭੰਡਾਰਾ

🙏🙏 *ਜਿਲਾ ਕੇਮਿਸਟ ਐਸੋਸੀਏਸ਼ਨ ਮਾਨਸਾ* ਨੇ ਸਰਭ ਸੁੱਖ ਸ਼ਾਂਤੀ ਲਈ ਸਾਰੇ ਮੈਂਬਰਾਂ ਵੱਲੋ ਲੰਗਰ ਲਗਾਇਆ ਗਿਆ

ਮੰਦਿਰ ਦੇ ਪੁਜਾਰੀ ਪੰਡਿਤ ਸ਼ੰਭੂ ਸ਼ਰਮਾ ਜੀ ਨੇ ਪਰਿਵਾਰ ਤੋ ਵਿਧੀਵਤ ਢੰਗ ਨਾਲ ਵੇਦਾ ਦੇ ਮੰਤਰਾ ਨਾਲ ਪੂਜਨ ਕਰਵਾਇਆ।
ਸ਼੍ਰੀ ਸਨਾਤਨ ਧਰਮ ਸਭਾ ਮਾਨਸਾ ਵਲੋਂ ਪਰਿਵਾਰ ਨੂੰ ਸਰੋਪਾ ਪਾ ਕੇ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਸਮੇਂ ਸ਼੍ਰੀ ਸਨਾਤਨ ਧਰਮ ਸਭਾ ਦੇ ਮੈਂਬਰ ਹਾਜ਼ਰ ਸਨ।
ਇਸ ਸਬੰਧ ਵਿੱਚ ਸ਼ਹਿਰ ਦੇ ਮਾਨਯੋਗ ਨਿਵਾਸੀਆ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਕਿਸੇ ਵੀ ਮੈਂਬਰ ਦੇ *ਜਨਮਦਿਨ, ਵਿਆਹ ਦੀ ਵਰ੍ਹੇਗੰਢ, ਘਰ ਦੀ ਸੁੱਖ ਸ਼ਾਂਤੀ ਲਈ, ਪਰਿਵਾਰ ਦੇ ਕਿਸੇ ਮੈਂਬਰ ਦੀ ਬਰਸੀ ਨੂੰ ਸਮਰਪਿਤ ਅਰਦਾਸ ਜਾ ਕਿਸੇ ਹੋਰ ਖੁਸ਼ੀ ਸਮੇਂ* ਸਭਾ ਵੱਲੋ ਤੈਅਸ਼ੁਦਾ ਦਾਨ ਦੇ ਕੇ ਇਸ ਅਵਸਰ ਨੂੰ ਵਧੇਰੇ ਯਾਦਗਾਰੀ ਬਣਾਉਣ ਲਈ ਆਪਣੇ ਹੱਥੀ ਇਸ ਮਹਾਨ ਅੰਨ ਦਾਨ ਦੀ ਮੁਹਿੰਮ ਦਾ ਹਿੱਸਾ ਬਣ ਕੇ ਪ੍ਰਭੂ ਦਾ ਸ਼ੁੱਭ ਅਸ਼ੀਰਵਾਦ ਪ੍ਰਾਪ ਤ ਕਰ ਸਕਦੇ ਹੋ।
ਇਸ ਬਾਰੇ ਵਧੇਰੇ ਜਾਣਕਾਰੀ ਲੈਣ ਲਈ ਅਤੇ ਭੰਡਾਰਾ ਬੁੱਕ ਕਰਵਾਉਣ ਲਈ ਕਿਸੇ ਵੀ ਅਧਿਕਾਰੀ ਜਾਂ ਭੰਡਾਰਾ ਇੰਚਾਰਜ ਨਾਲ ਸਪੰਰਕ ਕੀਤਾ ਜਾ ਸਕਦਾ ਹੈ।

20/12/2025

Address

R. S. Medicose Mansa
Mansa
151505

Website

Alerts

Be the first to know and let us send you an email when Mansa District Chemist Association posts news and promotions. Your email address will not be used for any other purpose, and you can unsubscribe at any time.

Share

Share on Facebook Share on Twitter Share on LinkedIn
Share on Pinterest Share on Reddit Share via Email
Share on WhatsApp Share on Instagram Share on Telegram