Good Health

Good Health ਦੇਸੀ ਦਵਾਈਆਂ ਬਾਰੇ ਜਾਣਕਾਰੀ

Common krait snake.ਅੱਜਕਲ ਬਰਸਾਤ ਦਾ ਮੌਸਮ ਚੱਲ ਰਿਹਾ ਹੈ। ਅਜਿਹੇ ਮੌਸਮ ਚ comman krait ਸੱਪ ਬਹੁਤ  ਐਕਟਿਵ ਹੁੰਦੇ ਹਨ, ਖ਼ਾਸ ਕਰਕੇ ਰਾਤ ਦੇ ...
03/07/2022

Common krait snake.

ਅੱਜਕਲ ਬਰਸਾਤ ਦਾ ਮੌਸਮ ਚੱਲ ਰਿਹਾ ਹੈ। ਅਜਿਹੇ ਮੌਸਮ ਚ comman krait ਸੱਪ ਬਹੁਤ ਐਕਟਿਵ ਹੁੰਦੇ ਹਨ, ਖ਼ਾਸ ਕਰਕੇ ਰਾਤ ਦੇ ਸਮੇਂ। common krait ਭਾਰਤ ਵਿਚ ਮਿਲਣ ਵਾਲੀਆਂ ਚਾਰ ਸਭ ਤੋਂ ਜ਼ਹਿਰੀਲੀਆਂ ਕਿਸਮਾਂ ਵਿਚੋਂ ਸੱਭ ਤੋਂ ਜ਼ਿਆਦਾ ਖ਼ਤਰਨਾਕ ਹੈ। ਇਹ ਫਨੀਅਰ (Spectated cobra) ਤੋਂ ਵੀ 10 ਗੁਣਾ ਜ਼ਿਆਦਾ ਜ਼ਹਿਰੀਲਾ ਹੈ। ਇੱਕ ਗੱਲ ਇਸ ਨੂੰ ਹੋਰ ਖਤਰਨਾਕ ਬਣਾਉਦੀ ਹੈ ਕਿ ਅਕਸਰ ਇਹ ਸੁੱਤੇ ਲੋਕਾਂ ਦੇ ਲੜ ਜਾਂਦਾ ਹੈ ਅਤੇ ਇਸ ਦੇ ਡੰਗ ਦਾ ਦਰਦ ਵੀ ਨਹੀਂ ਹੁੰਦਾ। ਸਮੇਂ ਸਿਰ ਡਾਕਟਰੀ ਮਦਦ ਨਾ ਮਿਲਣ ਤੇ 2 ਘੰਟੇ ਚ ਹੀ ਜਾਨ ਜਾ ਸਕਦੀ ਹੈ।
ਇਸ ਸੱਪ ਦੀ ਪਹਿਚਾਣ ਬਹੁਤ ਕਰਨੀ ਸੌਖੀ ਹੈ। ਇਸਦਾ ਸਰੀਰ ਗੂੜ੍ਹਾ ਜਾਮਨੀ ਹੁੰਦਾ ਹੈ ਜੋ ਰਾਤ ਨੂੰ ਚਮਕਦਾਰ ਕਾਲਾ ਹੀ ਦਿਸਦਾ ਹੈ। ਸਰੀਰ ਉੱਤੇ ਚਿੱਟੇ ਰੰਗ ਦੀਆਂ ਰਿੰਗ ਹੁੰਦੀਆਂ ਹਨ, ਜੋ ਪੂਛ ਵਾਲੇ ਪਾਸੇ ਗਹਿਰੀਆਂ ਤੇ ਸਿਰ ਵੱਲ ਫਿਕੀਆਂ ਹੁੰਦੀਆਂ ਹਨ। ਇਹ ਸੱਪ ਪੰਜਾਬ ਦੇ ਪਿੰਡਾਂ ਵਿਚ ਆਮ ਹੈ।
ਬਰਸਾਤ ਦੇ ਮੌਸਮ ਚ ਜੇਕਰ ਰਾਤ ਨੂੰ ਬਾਹਰ ਜਾਣਾ ਪਏ ਤਾਂ ਬੂਟ ਪਾ ਕੇ ਹੀ ਬਾਹਰ ਨਿਕਲੋ। ਆਪਣੇ ਘਰ ਨੂੰ ਚੂਹਿਆਂ ਦਾ ਰੈਣ ਬਸੇਰਾ ਨਾ ਬਣਨ ਦਿਓ ਕਿਉਂਕਿ, ਚੂਹਿਆਂ ਨੂੰ ਖਾਣ ਲਈ ਜ਼ਹਿਰੀਲੇ ਸੱਪ ਘਰਾਂ ਚ ਆ ਵੜਦੇ ਹਨ। ਰਾਤ ਨੂੰ ਅਜਿਹੀ ਥਾਂ ਨਾ ਸੌਂਵੋ ਜਿਥੇ krait ਆਸਾਨੀ ਨਾਲ ਪਹੁੰਚ ਸਕੇ। ਸੱਭ ਤੋਂ ਜ਼ਰੂਰੀ ਗੱਲ, ਜੇਕਰ ਕਿਸੇ ਦੇ ਸੱਪ ਲੜ ਜਾਂਦਾ ਹੈ ਤਾਂ ਮਣਕਾ ਲਵਾਉਣ ਆਦਿ ਦੇ ਚੱਕਰਾਂ ਚ ਨਾ ਪਵੋ, ਸਿੱਧਾ ਨੇੜੇ ਦੇ ਸਰਕਾਰੀ ਹਸਪਤਾਲ ਜਾਓ ਤਾਂ ਜੋ ਸਮਾਂ ਰਹਿੰਦਿਆਂ ਜ਼ਹਿਰਤੋੜ(antivenom) ਟੀਕਾ ਲਗਾਇਆ ਜਾ ਸਕੇ।

*ਸਤਿ ਸ਼੍ਰੀ ਅਕਾਲ* ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ      *ਅਖਬਾਰ ਦੀ ਸਿਆਹੀ*(ink) ਕਈ ਬਾਰ ਸਾਨੂੰ  ਬਾਹਰ ਖਾਣਾ ਲੈਕੇ ਜਾਣ ਲਈ  ਖਾਣਾ ਪੈਕ ਕਰ...
29/06/2022

*ਸਤਿ ਸ਼੍ਰੀ ਅਕਾਲ*
ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ *ਅਖਬਾਰ ਦੀ ਸਿਆਹੀ*(ink)
ਕਈ ਬਾਰ ਸਾਨੂੰ ਬਾਹਰ ਖਾਣਾ ਲੈਕੇ ਜਾਣ ਲਈ ਖਾਣਾ ਪੈਕ ਕਰਨੇ ਦੀ ਜਰੂਰਤ ਪੈਂਦੀ ਹੈ।
*ਜਿਸ ਵਿਚ ਪਕੌੜੇ,ਰੋਟੀ,ਪਰੋਠਾ, ਤਲੀਆ ਹੋਇਆ ਚੀਜ਼ਾ, ਵਗੈਰਾ ਵਗੈਰਾ।*
ਜਿਸ ਵਿਚ ਅਸੀ ਅਖਬਾਰ ਵਗੈਰਾ ਦੀ ਵਰਤੋ ਕਰਦੇ ਹਾਂ
ਇੱਦਾ ਕਰਨ ਨਾਲ ਕਈ ਬਾਰ ਅਸੀਂ ਦੇਖਦੇ ਅਾ ਇੰਕ ਦਾ ਰੰਗ ਸਾਡੀ ਖਾਣ ਵਾਲੀ ਚੀਜ਼ ਨਾਲ ਲੱਗ ਜਾਂਦਾ ਹੈ ।।ਇਹ ਸਿਆਈ ਬਹੁਤ ਹੀ ਹਾਨੀਕਾਰਕ ਕੈਮੀਕਲ ਦੀ ਬਣੀ ਹੁੰਦੀ ਹੈ
ਜੌ ਖਾਣ ਵਾਲੀ ਚੀਜ਼ ਨਾਲ ਚਿਪਕ ਕੇ ਸਾਡੇ ਸ਼ਰੀਰ ਵਿਚ ਚਲੀ ਜਾਂਦੀ ਹੈ ।
ਜਿਸ ਦੇ ਬਹੁਤ ਹੀ ਮਾੜੇ ਸਿੱਟੇ ਨਿਕਲ ਦੇ ਹਨ ।
*ਫੂਡ poison ਬਹੁਤ ਛੋਟੀ ਜਿਹੀ ਗੱਲ ਹੈ*
ਸਟੱਡੀ ਵਿਚ ਇਹ ਸਾਮ੍ਹਣੇ ਆਇਆ ਹੈ ਕਿ ਪੇਟ ਦੀਆ ਬਹੁਤ ਬਿਮਾਰੀਆ ਜਿੰਨਾ ਵਿਚ
#ਪੇਟ ਦਾ ਅਲਸਰ #ਪੇਟ ਚੋ infection
ਆਦਿ ਸੋ ਮੁਕਦੀ ਗੱਲ ਅਖਬਾਰ ਵਿਚ ਖਾਣਾ ਲਪੇਟਣ ਤੋ ਪਰਹੇਜ਼ ਕਰਨਾ ਚਾਹੀਦਾ ਹੈ ।।

03/03/2022

ਔਰਤਾਂ ਦੇ ਚਿਹਰੇ ਦੀ ਸੁੰਦਰਤਾ ਵਧਾਉਣ ਲਈ।

ਮੋਤੀ ਪਿਸ਼ਟੀ 5 ਗ੍ਰਾਮ

ਸਵਰਨ ਮਾਕਸਿਕ ਭਸਮ 5 ਗ੍ਰਾਮ

ਅਭਰਕ ਭਸਮ ਬੈਧਨਾਥ 5 ਗ੍ਰਾਮ

ਤਿੰਨੇ ਮਿਲਾ ਕੇ 40 ਪੁੜੀਆਂ ਬਣਾ ਲੈਣੀਆਂ

ਇਕ ਪੁੜੀ ਸਵੇਰੇ ਸ਼ਾਮ ਖਾਣੇ ਤੋਂ ਇਕ ਘੰਟਾ ਬਾਅਦ ਮੱਖਣ ਜਾਂ ਮਲਾਈ ਨਾਲ ਖਾ ਲੈਣੀ।
ਮੋਤੀ ਪਿਸ਼ਟੀ ਇਕ ਦੋ ਚੁਟਕੀ ਗੁਲਾਬ ਜਲ ਵਿਚ ਮਿਲਾ ਕੇ ਰਾਤ ਨੂੰ ਚਿਹਰੇ ਤੇ ਲੇਪ ਕਰਨਾ ਸਵੇਰੇ ਮੂੰਹ ਧੋ ਲੈਣਾ।
ਹਰੀਆਂ ਸਬਜੀਆਂ, ਫਲ ਸਲਾਦ ਦੀ ਜਿਆਦਾ ਵਰਤੋਂ ਕਰਨੀ।
ਤਲੀਆਂ ਮਸਾਲੇਦਾਰ ਚੀਜਾਂ ਦਾ ਪਰਹੇਜ।

28/02/2022
ਔਰਤਾਂ ਦੇ ਚਿਹਰੇ ਦੀ ਸੁੰਦਰਤਾ ਵਧਾਉਣ ਲਈ। ਮੋਤੀ ਪਿਸ਼ਟੀ 5 ਗ੍ਰਾਮ ਸਵਰਨ ਮਾਕਸਿਕ ਭਸਮ 5 ਗ੍ਰਾਮ ਅਭਰਕ ਭਸਮ ਬੈਧਨਾਥ 5 ਗ੍ਰਾਮ ਤਿੰਨੇ ਮਿਲਾ ਕੇ 40 ...
19/02/2022

ਔਰਤਾਂ ਦੇ ਚਿਹਰੇ ਦੀ ਸੁੰਦਰਤਾ ਵਧਾਉਣ ਲਈ।
ਮੋਤੀ ਪਿਸ਼ਟੀ 5 ਗ੍ਰਾਮ
ਸਵਰਨ ਮਾਕਸਿਕ ਭਸਮ 5 ਗ੍ਰਾਮ
ਅਭਰਕ ਭਸਮ ਬੈਧਨਾਥ 5 ਗ੍ਰਾਮ
ਤਿੰਨੇ ਮਿਲਾ ਕੇ 40 ਪੁੜੀਆਂ ਬਣਾ ਲੈਣੀਆਂ
ਇਕ ਪੁੜੀ ਸਵੇਰੇ ਸ਼ਾਮ ਖਾਣੇ ਤੋਂ ਇਕ ਘੰਟਾ ਬਾਅਦ ਮੱਖਣ ਜਾਂ ਮਲਾਈ ਨਾਲ ਖਾ ਲੈਣੀ।
ਮੋਤੀ ਪਿਸ਼ਟੀ ਇਕ ਦੋ ਚੁਟਕੀ ਗੁਲਾਬ ਜਲ ਵਿਚ ਮਿਲਾ ਕੇ ਰਾਤ ਨੂੰ ਚਿਹਰੇ ਤੇ ਲੇਪ ਕਰਨਾ ਸਵੇਰੇ ਮੂੰਹ ਧੋ ਲੈਣਾ।
ਹਰੀਆਂ ਸਬਜੀਆਂ, ਫਲ ਸਲਾਦ ਦੀ ਜਿਆਦਾ ਵਰਤੋਂ ਕਰਨੀ।
ਤਲੀਆਂ ਮਸਾਲੇਦਾਰ ਚੀਜਾਂ ਦਾ ਪਰਹੇਜ।
ਰਾਤ ਨੂੰ ਸੌਣ ਵੇਲੇ ਧੁੰਨੀ ਤੇ ਦੇਸੀ ਘਿਓ ਲਗਾਉਣਾ।

18/01/2022

ਲਓ ਆਪਾਂ ਚਾਹ ਦੇ *ਨੁਕਸਾਨ ਦੀ ਗੱਲ ਕਰ ਲਈਏ*
ਜਦੋਂ ਮੈਂ ਛੋਟਾ ਸੀ ਇਕ ਦਿਨ ਗੁਰੂ ਘਰ ਦੇ ਬਾਹਰ *ਪਿੰਗਲਵਾੜਾ ਸੰਸਥਾ ਅੰਮ੍ਰਿਤਸਰ* ਦਾ ਲਿਟਰੇਚਰ ਸਟਾਲ ਦੇਖਿਆ ਜਿਸ ਵਿਚ ਮੇਰੀ ਨਿਗਾਹ ਇਕ ਪੋਸਟਰ ਤੇ ਗਈ ਜਿਸਦਾ ਸਿਰਲੇਖ ਸੀ
*ਕੀ ਅਸੀਂ ਚਾਹ ਦੇ ਰੂਪ ਵਿਚ ਜ਼ਹਿਰ ਤਾਂ ਨਹੀਂ ਪੀ ਰਹੇ*
ਮੈਂ ਪੜ੍ਹਨ ਲਈ ਘਰ ਲੈ ਕੇ ਆਇਆ ਤੇ ਪੜ੍ਹ ਕੇ ਮੇਰੇ ਪੈਰਾ ਥੱਲਿਓਂ ਜਮੀਨ ਖਿਸਕ ਗਈ।
ਇਕ ਚਾਹ ਪੀਣ ਨਾਲ ਇੰਨੇ ਨੁਕਸਾਨ
ਓਹ ਮੇਰੇ ਤੇ ਅਜਿਹਾ ਅਸਰ ਹੋਇਆ ਮੈਂ ਉਸੀ ਦਿਨ ਤੋ ਚਾਹ ਛੱਡ ਦਿੱਤੀ
ਜੌ ਨਿਯਮ ਅੱਜ ਵੀ ਮੇਰੇ ਜਿੰਦਗੀ ਚੋ ਲਾਗੂ ਹੈ।

ਚਾਹ ਪੀਣ ਦਾ ਸਭ ਤੋਂ ਵੱਡਾ ਨੁਕਸਾਨ ਇਹ ਤੇਜ਼ਾਬ ਦਾ ਨਿਰਮਾਣ ਕਰਦੀ ਹੈ

ਚਾਹ ਵਿੱਚ ਕੈਫੀਨ ਹੁੰਦੀ ਹੈ। ਜਿਸਨਾਲ
ਨੀਂਦ ਗੜਬੜਾ ਜਾਂਦੀ ਹੈ। ਇਹ ਚਾਹ ਦਾ ਸਭ ਤੋਂ ਵੱਡਾ ਮਾੜਾ ਪ੍ਰਭਾਵ ਮੰਨਿਆ ਜਾਂਦਾ ਹੈ। ਇਹ ਮਾਨਸਿਕ ਸਿਹਤ ਨੂੰ ਪ੍ਰਭਾਵਤ ਕਰਦਾ ਹੈ ਅਤੇ ਇਨਸਾਨ ਚਿੜਚਿੜਾ ਹੋਣ ਲੱਗਦਾ ਹੈ।

ਦੁੱਧ ਵਾਲੀ ਚਾਹ ਦੇ ਜ਼ਿਆਦਾ ਪੀਣ ਨਾਲ ਮੁਹਾਸੇ ਆ ਜਾਂਦੇ ਹਨ। ਕਿਉਂਕਿ, ਵਧੇਰੇ ਚਾਹ ਸਰੀਰ ਦੀ ਗਰਮੀ ਨੂੰ ਵਧਾਉਂਦੀ ਹੈ ਅਤੇ ਇਹੀ ਕਾਰਨ ਹੈ ਕਿ ਮੁਹਾਸੇ ਪੈਦਾ ਹੁੰਦੇ ਹਨ ਅਤੇ ਚਿਹਰਾ ਖਰਾਬ ਹੋ ਜਾਂਦਾ ਹੈ।

ਜ਼ਿਆਦਾ ਚਾਹ ਪੀਣ ਨਾਲ ਕਬਜ਼ ਹੁੰਦੀ ਹੈ। ਚਾਹ ਪੀਣ ਨਾਲ ਪਾਣੀ ਦੀ ਕਮੀ ਸ਼ੁਰੂ ਹੋਣ ਨਾਲ ਕਬਜ਼ ਹੁੰਦੀ ਹੈ।

ਚਾਹ ਪੀਣ ਨਾਲ ਖੂਨ ਵਿਚ ਤੇਜ਼ਾਬ ਦੀ ਮਾਤਰਾ ਵੱਧ ਜਾਂਦੀ ਹੈ ਜਿਸ ਨਾਲ
ਬਲੱਡ ਪਰੈਸ਼ਰ,
ਜੁਰਿਕ ਐਸਿਡ,
ਹਾਈ ਕੇਲੇਸਟਰੋਲ,
ਜੋੜਾਂ ਦੇ ਦਰਦ,
ਖੂਨ ਦੀ ਕਮੀ,
ਲੀਵਰ ਵਿਚ ਗਰਮੀ,
ਆਦਿ ਰੋਗ ਲਗਦੇ ਹਨ।

ਅੱਜ ਦੇ ਸਮੇਂ ਇਸਤਰੀਆਂ ਵਿਚ ਹਾਰਮੋਨਸ ਦੀ ਖਰਾਬੀ ਜਿਸ ਦੇ ਰੋਗ ਓਹਨਾ ਨੂ ਪਤਾ ਹੀ ਨੇ
ਜਿੰਨਾ ਵਿਚ(Pcod/ pcos)ਅਾਮ ਹਨ।

ਇਹ ਲਿਸਟ ਤੇ ਬਹੁਤ ਛੋਟੀ ਹੈ ,ਪਰ ਜਾਣੇ ਅਣਜਾਣੇ ਵਿੱਚ ਅਸੀ ਇਕ ਕੱਪ ਚਾਹ ਨਾਲ ਬਹੁਤ ਜਿਆਦਾ ਬਿਮਾਰੀਆਂ ਮੁੱਲ ਖਰੀਦ ਰਹੇ ਹਾਂ,

ਕੁਝ ਦਿਨ ਚਾਹ ਬੰਦ ਕਰਕੇ ਦੇਖੋ , ਤੁਹਾਨੂੰ ਉਸਦੀ ਗੁਲਾਮੀ ਦਾ ਖੁਦ ਹੀ ਅਹਿਸਾਸ ਹੋ ਜਾਏਗਾl

19/12/2021

ਜਿਨ੍ਹਾਂ ਮਾਤਾਵਾਂ ਬਜ਼ੁਰਗਾਂ ਦੇ ਗੋਡੇ ਦਰਦ ਕਰਦੇ ਹਨ।
ਉਹਨਾਂ ਲਈ ਇੱਕ ਵਧੀਆ ਦਵਾਈ ਦੱਸ ਰਿਹਾ ਹਾੰ ਜੀ
ਘਰ ਚ ਹੀ ਬਣਾਕੇ ਦਿਓ ਤੇ ਬਜ਼ੁਰਗਾਂ ਦੀਆਂ ਅਸੀਸਾਂ ਲਵੋ।
ਅਸ਼ਵਗੰਧ 60 ਗ੍ਰਾਮ।
ਅਰਜੁਨ ਦਾ ਸ਼ੱਕ 60 ਗ੍ਰਾਮ।
ਸੁਰੰਜਨ 30 ਗ੍ਰਾਮ।
ਚੋਬਚੀਨੀ 30 ਗ੍ਰਾਮ।
ਸਾਰੀ ਔਸ਼ਦੀਆਂ ਪੰਸਾਰੀ ਤੋਂ ਲਵੋ ਮਿਲਾਕੇ ਰੱਖੋ ਤੇ
ਅੱਧਾ ਅੱਧਾ ਚਮਚ ਕੋਸੇ ਪਾਣੀ ਦੁੱਧ ਜਾਂ ਸ਼ਹਿਦ ਨਾਲ ਦਿਓ ਸਵੇਰੇ ਸ਼ਾਮ।
copy . mob.9814419084

18/12/2021

*ਮੋਟਾਪਾ ਇੱਕ ਸਰਾਪ ਹੈ*
ਮੋਟਾਪਾ ਸਰੀਰ ਲਈ ਸਰਾਪ ਹੈ।ਜਿਸ ਕਾਰਨ ਮਨੁੱਖ ਦੇ ਸਰੀਰ ਦੀ ਸ਼ਕਲ ਬੇਕਾਰ ਹੋ ਜਾਂਦੀ ਹੈ। ਮੋਟਾਪੇ ਕਾਰਨ ਦਿਲ ਦੇ ਰੋਗ, ਬਲੱਡ ਪ੍ਰੈਸ਼ਰ, ਸ਼ੂਗਰ ਆਦਿ ਹੋ ਸਕਦੇ ਹਨ। ਖੁਰਾਕ, ਯੋਗਾ ਅਤੇ ਕਸਰਤ ਰਾਹੀਂ ਮੋਟਾਪੇ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਗੁੱਸੇ ਨੂੰ ਦਬਾਉਣ, ਚਿੰਤਾ ਕਰਨ ਅਤੇ ਤਣਾਅ ਵਿਚ ਰਹਿਣ ਨਾਲ ਵੀ ਸਰੀਰ ਦਾ ਭਾਰ ਵਧਦਾ ਹੈ।
ਸ਼ਰਾਬ, ਜ਼ਿਆਦਾ ਤਲੀਆਂ ਚੀਜ਼ਾਂ, ਜ਼ਿਆਦਾ ਖਾਣਾ ਖਾਣ ਨਾਲ ਸਰੀਰਕ ਕਸਰਤ ਨਾ ਕਰਨ ਨਾਲ ਸਰੀਰ 'ਚ ਭਾਰ ਵਧਦਾ ਹੈ।
ਪਕਵਾਨਾ
ਰਾਤ ਨੂੰ 5 ਗ੍ਰਾਮ ਮੇਥੀ ਦੇ ਦਾਣੇ ਭਿਓਂ ਕੇ ਸਵੇਰੇ ਖਾਲੀ ਪੇਟ ਪੀਣ ਨਾਲ ਭਾਰ ਘੱਟ ਹੁੰਦਾ ਹੈ।
ਸ਼ਹਿਦ ਅਤੇ ਮੂਲੀ ਦਾ ਸੇਵਨ ਕਰਨ ਨਾਲ ਭਾਰ ਘੱਟ ਹੁੰਦਾ ਹੈ।
ਸ਼ਹਿਦ ਅਤੇ ਨਿੰਬੂ ਵੀ ਭਾਰ ਘਟਾਉਂਦੇ ਹਨ।
ਅੱਧਾ ਚੱਮਚ ਮਦੋਹਰ ਚੂਰਨ ਅਤੇ ਹਿੰਗਸ਼ਟਕ ਚੂਰਨ ਖਾਣ ਨਾਲ ਭਾਰ ਘੱਟ ਹੁੰਦਾ ਹੈ।
ਬਾਰਿਕ ਮੇਥੀ 250 ਗ੍ਰਾਮ, ਕੈਰਮ ਬੀਜ 100 ਗ੍ਰਾਮ, ਕਾਲਾ ਜੀਰਾ 50 ਗ੍ਰਾਮ।
ਇਨ੍ਹਾਂ ਤਿੰਨਾਂ ਨੂੰ 10 ਮਿੰਟ ਸੁੱਕਾ ਭੁੰਨਣ ਤੋਂ ਬਾਅਦ ਪੀਸ ਲਓ। ਰਾਤ ਨੂੰ ਸੌਣ ਤੋਂ ਪਹਿਲਾਂ ਇੱਕ ਚਮਚ ਕੋਸੇ ਪਾਣੀ ਦੇ ਨਾਲ ਲੈਣ ਨਾਲ ਭਾਰ ਘਟਾਉਣ ਵਿੱਚ ਮਦਦ ਮਿਲਦੀ ਹੈ।
ਸਵੇਰ ਅਤੇ ਸ਼ਾਮ ਦੀ ਸੈਰ ਜ਼ਰੂਰ ਕਰਨੀ ਚਾਹੀਦੀ ਹੈ। ਜਿਸ ਵਿੱਚ 8000 ਤੋਂ 10000 ਕਦਮ ਚੁੱਕੇ ਜਾਣੇ ਹਨ।
ਪੀਣ ਲਈ ਜਿੰਨਾ ਹੋ ਸਕੇ ਗਰਮ ਪਾਣੀ ਦੀ ਵਰਤੋਂ ਕਰੋ।
ਇੱਕ ਦਿਨ ਵਿੱਚ 4.5 ਲੀਟਰ ਪਾਣੀ ਪੀਣਾ ਚਾਹੀਦਾ ਹੈ.
,copy

Address

Moga
142001

Telephone

+919814419084

Website

Alerts

Be the first to know and let us send you an email when Good Health posts news and promotions. Your email address will not be used for any other purpose, and you can unsubscribe at any time.

Share

Share on Facebook Share on Twitter Share on LinkedIn
Share on Pinterest Share on Reddit Share via Email
Share on WhatsApp Share on Instagram Share on Telegram