27/12/2025
ਗੁਰ ਪਰਸਾਦੀ ਜੀਵਤੁ ਮਰੈ ਹੁਕਮੈ ਬੂਝੈ ਸੋਇ ॥
ਨਾਨਕ ਐਸੀ ਮਰਨੀ ਜੋ ਮਰੈ ਤਾ ਸਦ ਜੀਵਣੁ ਹੋਇ ॥
ਸਰਬੰਸ ਦਾਨੀ ਦਸਮੇਸ਼ ਪਿਤਾ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ ਅਤੇ ਮਾਤਾ ਗੁਜਰੀ ਜੀ ਦੀ ਅਮੁੱਲੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ I ਉਨ੍ਹਾਂ ਨੇ ਜ਼ੁਲਮ ਦੇ ਵਿਰੁੱਧ ਮਜ਼ਬੂਤੀ ਨਾਲ ਖਲੋ ਕੇ ਸਿੱਖੀ ਦੇ ਅਦਰਸ਼ਾਂ ਅਤੇ ਹੌਸਲੇ ਦੀ ਮਿਸਾਲ ਕਾਇਮ ਕੀਤੀ। ਉਨ੍ਹਾਂ ਦੀ ਮਹਾਨ ਸ਼ਹਾਦਤ ਸਾਨੂੰ ਸੱਚਾਈ, ਇਨਸਾਫ ਅਤੇ ਦਇਆ ਦੇ ਮੁੱਲਾਂ ਨੂੰ ਜੀਵਨ ਵਿੱਚ ਅਪਣਾਉਣ ਲਈ ਯਾਦ ਦਿਵਾਉਂਦੀ ਰਹੇ। ਆਓ, ਉਨ੍ਹਾਂ ਦੀ ਵਿਰਾਸਤ ਦਾ ਆਦਰ ਕਰੀਏ ਅਤੇ ਧਰਮ ਦੇ ਰਾਹ 'ਤੇ ਤੁਰਦੇ ਹੋਏ ਉਨ੍ਹਾਂ ਦੇ ਅਮਰ ਸੰਦੇਸ਼ਾਂ ਨੂੰ ਅਗਲੀਆਂ ਪੀੜ੍ਹੀਆਂ ਤੱਕ ਪਹੁੰਚਾਈਏ।
"ਧਰਮ ਦੀ ਚਾਦਰ ਸਿੱਖ ਵਿਰਸੇ ਦੀ ਸ਼ਾਨ, ਚੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰੀ ਜੀ ਦੀ ਸ਼ਹੀਦੀ ਨੂੰ ਸਦਾ ਸਲਾਮ।"