25/07/2021
ਅੱਜ ਮਿਤੀ 25 ਜੁਲਾਈ ਦਿਨ ਐਤਵਾਰ ਨੁੰ ਸਤਿਸੰਗ ਭਵਨ ਬਾਬਾ ਬੰਸੀ ਵਾਲੇ ਆਸ਼ਰਮ ਵਿੱਚ ਬ੍ਰਹਮਲੀਨ ਸੰਤ ਸ਼੍ਰੋਮਣੀ ਬਾਬਾ ਬੰਸੀ ਵਾਲੇ ਜੀ ਨਮਿਤ ਸ਼ਰਧਾਂਜਲੀ ਪ੍ਰੋਗਰਾਮ ਅਯੋਜਿਤ ਕੀਤਾ ਗਿਆ ਜਿਸ ਵਿੱਚ ਰਾਮਪੁਰਾ ਫੂਲ ਅਤੇ ਆਸ ਪਾਸ ਦੇ ਇਲਾਕੇ ਤੋ ਹਜਾਰਾਂ ਦੀ ਗਿਨਤੀ ਵਿੱਚ ਸ਼ਰਧਾਲੂਆ ਨੇ ਬਾਬਾ ਜੀ ਨੂੰ ਆਪਣੇ ਸ਼ਰਧਾ ਦੇ ਫੁੱਲ ਅਰਪਿਤ ਕੀਤੇ । ਸਮਾਗਮ ਵਿੱਚ ਸਵਾਲੀ ਰਾਮ ਤੀਰਥ ਜਲਾਲ ਵਾਲੇ ਜੀ ਨੇ ਆਪਣੇ ਮਧੁਰ ਕੀਰਤਨ ਰਾਂਹੀ ਬਾਬਾ ਜੀ ਦਾ ਗੁਨਗਾਣ ਕੀਤਾ । ਸ਼ਰਧਾਜਲੀ ਸਮਾਗਮ ਵਿੱਚ ਮਹਾਮੰਡਲੇਸ਼ਵਰ ਸਵਾਮੀ ਸੁਰੇਸ਼ ਮੁਨੀ ਜੀ , ਮਹੰਤ ਸ਼੍ਰੀ ਰਾਮ ਨਰਾਇਣ ਗਿਰੀ ਜੀ ਅਤੇ ਸਵਾਮੀ ਪ੍ਰੇਮਾ ਨੰਦ ਸ਼ਾਸਤਰੀ ਜੀ ਨੇ ਆਪਣੀ ਮਧੁਰ ਬਾਣੀ ਰਾਂਹੀ ਸੰਗਤਾ ਨੂੰ ਬਾਬਾ ਬੰਸੀ ਵਾਲੇ ਜੀ ਦੀ ਸਮਾਜ ਸੇਵਾ ਦੇ ਚੱਲ ਰਹੇ ਕੰਮਾ ਵਾਰੇ ਚਾਨਣਾ ਪਾਇਆ ਅਤੇ ਕਿਹਾ ਕਿ ਬਾਬਾ ਬੰਸੀ ਵਾਲੇ ਜੀ ਵੱਲੋ ਸ਼ੁਰੂ ਕੀਤੇ ਸਮਾਜ ਭਲਾਈ ਦੇ ਕੰਮ ਨੂੰ ਹਮੇਸ਼ਾ ਲਈ ਚਾਲੁ ਰੱਖਣਾ ਅਤੇ ਓਹਨਾ ਵੱਲੋ ਦਰਸਾਏ ਮਾਰਗ ਤੇ ਚੱਲਣਾ ਹੀ ਓਹਨਾਂ ਲਈ ਸਚੀ ਸ਼ਰਧਾਂਜਲੀ ਹੋਵੇਗੀ ।