13/11/2025
ਘੋਰਉਦਾਸੀ ਰੋਗ ਅਤੇ ਪੁਰਾਣੇ ਜ਼ੁਕਾਮ ਲਈ ।
*ਅਗਰ ਕਿਸੇ ਨੂੰ ਪਿਆਰ ਵਿੱਚ ਧੋਖਾ ਮਿਲਣ ਕਾਰਨ ਉਹ #ਘੋਰਉਦਾਸੀ_ਰੋਗ ਦਾ ਸ਼ਿਕਾਰ ਹੋ ਜਾਂਦਾ ਹੈ । ਉਪਰੋਂ ਬਹੁਤ ਮਜ਼ਬੂਤ ਦਿੱਸਦਾ ਹੈ , ਪਰ ਇਕੱਲਾ ਹੋਣ ' ਤੇ ਰੋਂਦਾ ਹੈ ; ਯਾਨੀ ਕਿ ਆਪਣਾ ਦੁੱਖ ਕਿਸੇ ਨੂੰ ਜ਼ਾਹਿਰ ਨਹੀਂ ਕਰਨਾ ਚਾਹੁੰਦਾ ਅਤੇ ਨਾ ਹੀ ਲੋਕਾਂ ਨਾਲ ਮਿਲਣਾ ਵਰਤਣਾ ਚਾਹੁੰਦਾ ਹੈ।
*ਜੀਭ ਅਤੇ ਬੁੱਲ੍ਹ ਸੁੱਕੇ ਰਹਿੰਦੇ ਹਨ , ਪਰ ਪਿਆਸ ਫਿਰ ਵੀ ਨਹੀਂ ਲਗਦੀ । ਨਮਕੀਨ ਖਾਣ ਦੀ ਇੱਛਾ ਹੁੰਦੀ ਹੈ । DrInderJeet Kamal
* ਪੁਰਾਣਾ ਸਿਰਦਰਦ ਜੋ ਧੁੱਪ ਵਿੱਚ ਵਧਦਾ ਹੈ ।
* ਦੁਖੀ ਹੋਣ ਕਰ ਕੇ ਰੋਣਾ ਤਾਂ ਚਾਹੁੰਦਾ ਹੈ , ਪਰ ਕਿਸੇ ਦੀ ਹਮਦਰਦੀ ਪਸੰਦ ਨਹੀਂ ਕਰਦਾ ; ਇਹੋ ਕਾਰਨ ਹੈ ਕਿ ਉਹ ਕਿਸੇ ਦੇ ਸਾਹਮਣੇ ਨਹੀਂ ਰੋਂਦਾ , ਜਦੋਂ ਇਕੱਲਾ ਹੋਵੇ ਉਦੋਂ ਹੀ ਰੋਂਦਾ ਹੈ ।
* ਪੁਰਾਣੀਆਂ ਗੱਲਾਂ ਅਤੇ ਮਿਲਿਆ ਦੁੱਖ ਨਹੀਂ ਭੁੱਲਦਾ ।
*ਐਲਰਜੀ ਅਤੇ ਪੁਰਾਣਾ ਜ਼ੁਕਾਮ : ਜ਼ੁਕਾਮ ਬਾਰ ਬਾਰ ਹੁੰਦਾ ਹੈ ਅਤੇ ਛਿੱਕਾਂ ਆਉਂਦੀਆਂ ਹਨ । ਪਹਿਲਾਂ ਨੱਕ ਵਿੱਚੋਂ ਪਾਣੀ ਵਗਦਾ ਹੈ , ਫਿਰ ਗਾੜ੍ਹਾ ਰੇਸ਼ਾ ਨਿਕਲਣਾ ਸ਼ੁਰੂ ਹੋ ਜਾਂਦਾ ਹੈ ।
*ਕਿਸੇ ਪੁਰਾਣੀ ਬਿਮਾਰੀ , ਟਾਇਫਾਈਡ , ਮਲੇਰੀਆ ਜਾਂ ਟੀਬੀ ਵਗੈਰਾ ਤੋਂ ਬਾਅਦ ਆਈ ਕਮਜ਼ੋਰੀ ।
*ਖੂਨ ਦੀ ਕਮੀ , ਕਮਜ਼ੋਰੀ , ਚੱਕਰ ਆਉਣਾ ਅਤੇ ਭੁੱਖ ਨਾ ਲੱਗਣਾ ।
+ ਧੁੱਪ , ਗਰਮੀ , ਦੁੱਖ , ਸਰੀਰਕ ਮਿਹਨਤ ਅਤੇ ਸਮੁੰਦਰੀ ਹਵਾ ਨਾਲ ਰੋਗ ਵਧਦਾ ਹੈ ।
- ਠੰਢੀ ਹਵਾ , ਆਰਾਮ ਕਰਨ ਅਤੇ ਇਕੱਲੇ ਤੋਂ ਨਾਲ ਦੁੱਖ ਘਟਦਾ ਹੈ ।
ਉਪਰੋਕਤ ਸਾਰੀਆਂ ਅਲਾਮਤਾਂ ਹੋਮੀਓਪੈਥਿਕ ਦਵਾਈ ਦੀਆਂ ਹਨ । ਕਿਸੇ ਹੋਮੀਓਪੈਥਿਕ ਡਾਕਟਰ ਨਾਲ ਸਲਾਹ ਕਰ ਕੇ ਮਰੀਜ਼ ਨੂੰ ਇਸ ਦਵਾਈ ਦੀ ਤਾਕਤ 6c , 30c ਜਾਂ 200 ਤਾਕਤ ਦੇ ਕੇ ਠੀਕ ਕੀਤਾ ਜਾ ਸਕਦਾ ਹੈ ।
Inderjeet Clinic